Trending Photos
Ropar News (ਬਿਮਲ ਸ਼ਰਮਾ): ਅੱਜ ਦੇ ਇਸ ਮਹਿੰਗਾਈ ਦੇ ਦੌਰ 'ਚ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਕੋਲ ਪੈਸਾ ਹੋਵੇ ਤੇ ਉਹ ਜ਼ਿੰਦਗੀ ਦੀਆਂ ਹਰ ਇੱਕ ਖੁਸ਼ੀਆਂ ਆਪਣੇ ਪਰਿਵਾਰ ਨੂੰ ਲੈ ਸਕੇ। ਜਿਸ ਲਈ ਉਹ ਮਿਹਨਤ ਵੀ ਕਰਦਾ ਹੈ ਪ੍ਰੰਤੂ ਕੁਝ ਅਜਿਹੇ ਇਨਸਾਨ ਵੀ ਹੁੰਦੇ ਹਨ, ਜਿਨ੍ਹਾਂ ਉਤੇ ਕਈ ਵਾਰ ਕਿਸਮਤ ਇਸ ਤਰੀਕੇ ਨਾਲ ਮਿਹਰਬਾਨ ਹੁੰਦੀ ਹੈ ਕਿ ਉਹ ਬੈਠੇ ਹੀ ਕਰੋੜਪਤੀ ਬਣ ਜਾਂਦਾ ਹੈ।
ਅਜਿਹਾ ਹੀ ਕੁਝ ਵਾਪਰਿਆ ਬਲਾਕ ਨੂਰਪੁਰਬੇਦੀ ਵਿੱਚ ਪੈਂਦੇ ਪਿੰਡ ਬੜਵਾ ਦੇ ਵਸਨੀਕ ਹਰਭਿੰਦਰ ਸਿੰਘ ਪੱਪੂ ਨਾਲ ਜੋ ਕਿ ਸਾਊਦੀ ਅਰਬ ਵਿੱਚ ਡਰਾਈਵਿੰਗ ਦਾ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਕੁਝ ਕਾਰਨਾਂ ਕਰਕੇ ਉਹ ਘਰ ਵਾਪਸ ਆ ਗਏ ਸਨ। ਜਿਨ੍ਹਾਂ ਨੇ ਬੀਤੇ ਦਿਨੀਂ ਲੋਹੜੀ ਤੋਂ ਪਹਿਲਾਂ ਰੋਪੜ ਦੇ ਅਸ਼ੋਕਾ ਲਾਟਰੀ ਸਟਾਲ ਦੇ ਨੂਰਪੁਰਬੇਦੀ ਸਥਿਤ ਕਾਊਂਟਰ ਤੋਂ 500-500 ਦੀਆਂ ਦੋ ਟਿਕਟਾਂ ਖ਼ਰੀਦੀਆਂ ਸੀ।
ਇਹ ਟਿਕਟ ਖ਼ਰੀਦ ਕੇ ਪੂਰੇ ਪਰਿਵਾਰ ਨੇ ਪੀਰ ਬਾਬਾ ਜ਼ਿੰਦਾ ਸ਼ਹੀਦ ਜੀ ਦੇ ਦਰਬਾਰ ਉਤੇ ਨਤਮਸਤਕ ਹੋ ਕੇ ਅਰਦਾਸ ਵੀ ਕੀਤੀ ਸੀ ਤੇ ਅੱਜ ਲਾਟਰੀ ਨਿਕਲਣ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਜਦੋਂ ਇਸਦਾ ਡਰਾਅ ਨਿਕਲਿਆ ਤਾਂ ਅਸੀਂ ਆਨਲਾਈਨ ਚੈੱਕ ਕੀਤਾ ਜਿਸ ਵਿੱਚ ਉਨ੍ਹਾਂ ਦੀ ਲਾਟਰੀ ਦਾ ਨੰਬਰ ਲੱਗਿਆ ਹੋਇਆ ਸੀ। ਜਿਸ ਉਤੇ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਅਸ਼ੋਕਾ ਲਾਟਰੀ ਦੇ ਦਫ਼ਤਰ ਰੋਪੜ ਵਿੱਚ ਬੁਲਾ ਕੇ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : Budhal Village Deaths: ਜੰਮੂ-ਕਸ਼ਮੀਰ ‘ਚ ਫੈਲੀ ਰਹੱਸਮਈ ਬੀਮਾਰੀ, ਹੁਣ ਤੱਕ 17 ਲੋਕਾਂ ਦੀ ਮੌਤ
ਹਰਭਿੰਦਰ ਤੇ ਉਸਦੇ ਪੁੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਦੇ ਨਾਲ ਕੋਈ ਚੰਗਾ ਕਾਰੋਬਾਰ ਸ਼ੁਰੂ ਕਰਨਗੇ। ਜਿਸ ਨਾਲ ਉਹ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੇ ਹਨ।
ਇਹ ਵੀ ਪੜ੍ਹੋ : Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਨੂੰ ਲੈ ਕੇ ਵੱਡਾ ਅਪਡੇਟ, ਜਾਣੋਂ ਕਦੋਂ ਮਿਲੇਗੀ ਧੁੰਦ ਤੋਂ ਰਾਹਤ