Punjab News: ਗੁਰਦਾਸਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਘਰ ਤੋਂ ਕੋਬਰਾ ਸਾਪ ਦੇ 17 ਬੱਚੇ ਮਿਲੇ ਹਨ। ਸੱਪਾਂ ਨੂੰ ਰੇਸਕਿਊ ਕਰ ਲਿਆ ਹੈ।
Trending Photos
Gurdaspur Cobra Snakes News: ਗੁਰਦਾਸਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਘਰ ਤੋਂ ਕੋਬਰਾ ਸੱਪ ਦੇ 17 ਬੱਚੇ (Gurdaspur Cobra Snakes) ਮਿਲੇ ਹਨ। ਇਨ੍ਹਾਂ ਸੱਪਾਂ ਨੂੰ ਬਚਾਉਣ ਲਈ ਸੱਪ ਫੜਨ ਵਾਲਿਆਂ ਨੂੰ ਬੁਲਾਉਣਾ ਪਿਆ। ਇੰਨੀ ਗਿਣਤੀ ਵਿੱਚ ਸੱਪਾਂ ਨੂੰ ਦੇਖ ਕੇ ਸੱਪ ਫੜਨ ਵਾਲਾ ਵੀ ਹੈਰਾਨ ਰਹਿ ਗਿਆ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸੱਪ ਫੜਨ ਵਾਲਿਆਂ ਨੇ 17 ਕੋਬਰਾ ਦੇ ਬੱਚੇ ਫੜੇ ਹਨ ਪਰ ਫਿਰ ਵੀ ਨਰ ਅਤੇ ਮਾਦਾ ਦੀ ਤਲਾਸ਼ ਹੈ।
ਇਹ ਮਾਮਲਾ ਗੁਰਦਾਸਪੁਰ ਬਹਿਰਾਮਪੁਰ ਰੋਡ ਸਥਿਤ ਦੁਰਗਾ ਕਲੋਨੀ ਦੇ ਇਕ ਘਰ ਦਾ ਜਿੱਥੋਂ 17 ਕੋਬਰਾ ਸੱਪ (Gurdaspur Cobra Snakes) ਨਿਕਲੇ ਹਨ। ਹਾਲਾਂਕਿ ਇਹ ਬੱਚੇ ਹਨ ਪਰ ਜ਼ਹਿਰੀਲੀ ਨਸਲ ਦੇ ਹੋਣ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ। ਸੱਪ ਫੜਨ ਵਾਲੇ ਬਿੱਟ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਘਰ 'ਚੋਂ ਇੰਨੀ ਵੱਡੀ ਗਿਣਤੀ 'ਚ ਕੈਂਬਰਾ ਵਰਗੇ ਖ਼ਤਰਨਾਕ ਸੱਪ ਫੜੇ ਗਏ ਹੋਣ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਦੇਰ ਰਾਤ ਵਾਪਰੀ ਨਾਲ ਹੋਈ ਲੁੱਟ, ਘਟਨਾ CCTV 'ਚ ਹੋਈ ਕੈਦ
ਸੱਪ ਫੜਨ ਵਾਲੇ ਬਿੱਟੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਬਹਿਰਾਮਪੁਰ ਰੋਡ ਸਥਿਤ ਦੁਰਗਾ ਕਲੋਨੀ ਦੇ ਇਕ ਘਰ 'ਚ ਸੱਪ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਨੇ ਉੱਥੇ ਜਾ ਕੇ ਪ੍ਰੈਕਟੀਕਲ ਕੋਬਰਾ ਨਸਲ ਦਾ ਇਕ ਸੱਪ ਫੜ੍ਹ ਕੇ ਸੁਰੱਖਿਅਤ ਥਾਂ 'ਤੇ ਛੱਡ ਦਿੱਤਾ ਤੇ ਘਰ ਆ ਗਏ ਪਰ ਘਰ ਪਹੁੰਚਦੇ ਹੀ ਇੱਕ ਹੋਰ ਸੱਪ ਦਿਖਾਈ ਦੇਣ ਦੀ ਸੂਚਨਾ ਮਿਲੀ ਅਤੇ ਦੁਬਾਰਾ ਉਸ ਘਰ ਗਏ ਤਾਂ ਦੇਖਿਆ ਕਿ ਸੱਪਾਂ ਦੀ ਗਿਣਤੀ ਇੱਕ ਤੋਂ ਵੱਧ ਸੀ।
ਇਸ 'ਤੇ ਉਨ੍ਹਾਂ ਨੇ ਜੰਗਲਾਤ ਵਿਭਾਗ ਨਾਲ ਸੰਪਰਕ ਕੀਤਾ ਤਾਂ ਜੰਗਲਾਤ ਵਿਭਾਗ ਨੇ ਆਪਣੇ ਮੁਲਾਜ਼ਮ ਰੋਹਿਤ ਨੂੰ ਮੌਕੇ 'ਤੇ ਭੇਜ ਦਿੱਤਾ। ਉਨ੍ਹਾਂ ਦੋਵਾਂ ਨੇ ਇੱਕ ਇੱਕ ਕਰਕੇ 17 ਕੋਬਰਾ ਬੱਚੇ ਰੈਸਕਿਉ ਕੀਤੇ। ਬਿੱਟੂ ਸ਼ਰਮਾ ਨੇ ਦੱਸਿਆ ਕਿ ਉਹ ਪਿਛਲੇ 33 ਸਾਲਾਂ ਤੋਂ ਸੱਪ ਫੜ ਰਹੇ ਹਨ ਪਰ ਪਹਿਲੀ ਵਾਰ ਉਸ ਨੇ ਇੰਨੀ ਵੱਡੀ ਗਿਣਤੀ 'ਚ ਪ੍ਰੈਕਟੀਕਲ ਕੋਬਰਾ ਨਸਲ ਦੇ ਸੱਪ ਫੜੇ ਹਨ।
ਇਹ ਵੀ ਪੜ੍ਹੋ: Punjabi Youth Death In Canada: ਵਿਦੇਸ਼ੀ ਧਰਤੀ 'ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ; 16 ਦਿਨਾਂ ਬਾਅਦ ਘਰ ਪਹੁੰਚੀ ਮ੍ਰਿਤਕ ਦੇਹ
(ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ)