Ferozepur Accident News: ਇਹ ਟੱਕਰ ਇੰਨੀ ਭਿਆਨਕ ਸੀ ਕਿ ਪਿੱਕ ਅੱਪ ਗੱਡੀ ਵਿਚ ਸਵਾਰ 9 ਵੇਟਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਦਸਿਆ ਜਾ ਰਿਹਾ ਕਿ ਗੱਡੀ ਦੀ ਸਪੀਡ ਵੀ ਕਾਫ਼ੀ ਜਿਆਦਾ ਸੀ ਅਤੇ ਇਸਤੋਂ ਇਲਾਵਾ ਸਵੇਰ ਸਮੇਂ ਧੂੰਦ ਵੀ ਪੈ ਰਹੀ ਸੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
Trending Photos
Ferozepur Accident News: ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ‘ਤੇ ਟਰੱਕ ਤੇ ਪਿਕਅੱਪ ਗੱਡੀ ਵਿਚਕਾਰ ਭਿਆਨਕ ਟੱਕਰ ਹੋਣ ਦੀ ਖ਼ਬਰ ਸਹਾਮਣੇ ਆਈ ਹੈ। ਹਾਦਸੇ ਦੇ ਵਿਚ ਇੱਕ ਵਿਆਹ ਪ੍ਰੋਗਰਾਮ ਵਿਚ ਜਾ ਰਹੇ ਵੇਟਰਾਂ ਨਾਲ ਭਰੀ ਇੱਕ ਪਿੱਕ ਅੱਪ ਗੱਡੀ ਤੇ ਟੱਕਰ ਦੀ ਹੋਈ ਭਿਆਨਕ ਟੱਕਰ ਦੇ ਵਿਚ 9 ਵੇਟਰਾਂ ਦੀ ਮੌਤ ਹੋਣ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਜ਼ਖਮੀ 11 ਮਰੀਜ਼ਾਂ ਵਿੱਚੋਂ 10 ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਹਿੱਤ ਰੈਫਰ ਕੀਤਾ ਗਿਆ ਹੈ। 1 ਮਰੀਜ਼ ਜਲਾਲਾਬਾਦ ਵਿਖੇ ਇਲਾਜ ਅਧੀਨ ਹੈ।
ਸੂਚਨਾ ਮੁਤਾਬਿਕ ਪਿੱਕ ਅੱਪ ਗੱਡੀ ਵਿਚ ਸਵਾਰ ਹੋ ਕੇ ਦੇ ਦਰਜ਼ਨ ਤੋਂ ਵੱਧ ਵੇਟਰ ਇੱਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੇ ਲਈ ਜਲਾਲਾਬਾਦ ਜਾ ਰਹੇ ਸਨ। ਇਸ ਦੌਰਾਨ ਜਦ ਇਹ ਗੱਡੀ ਮੋਹਨਕੇ ਪਿੰਡ ਨਜਦੀਕ ਪੁੱਜੀ ਤਾਂ ਸਾਹਮਣੇ ਸੜਕ ਉਪਰ ਇੱਕ ਟਰੱਕ ਸੜਕ ਉਪਰ ਖੜਾ ਹੋਇਆ ਸੀ, ਜਿਸਦੇ ਵਿਚ ਇਹ ਪਿੱਕਅੱਪ ਗੱਡੀ ਜਾ ਵੱਜੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਪਿੱਕ ਅੱਪ ਗੱਡੀ ਵਿਚ ਸਵਾਰ 9 ਵੇਟਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਦਸਿਆ ਜਾ ਰਿਹਾ ਕਿ ਗੱਡੀ ਦੀ ਸਪੀਡ ਵੀ ਕਾਫ਼ੀ ਜਿਆਦਾ ਸੀ ਅਤੇ ਇਸਤੋਂ ਇਲਾਵਾ ਸਵੇਰ ਸਮੇਂ ਧੂੰਦ ਵੀ ਪੈ ਰਹੀ ਸੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਡਿਪਟੀ ਕਮਿਸ਼ਨਰ ਫਿਰੋਜਪੁਰ ਨੇ ਮੀਡੀਆ ਨੂੰ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੰਚਾਉਣ ਲਈ ਪੰਜ ਐਂਬੂਲੈਂਸਾਂ ਤੁਰੰਤ ਭੇਜ ਦਿੱਤੀਆਂ ਗਈਆਂ ਸਨ।ਜ਼ਖਮੀਆਂ ਨੂੰ ਫਰੀਦਕੋਟ ਤੇ ਜਲਾਲਾਬਾਦ ਦੇ ਹਸਪਤਾਲਾਂ ਦਾਖਲ ਕਰਵਾਇਆ ਗਿਆ ਹੈ।ਤਹਿਸੀਲਦਾਰ ਗੁਰੂਹਰਸਹਾਏ ਹਾਦਸਾਗ੍ਰਸਤ ਲੋਕਾਂ ਦੀ ਸੰਭਾਲ ਲਈ ਮੌਕੇ 'ਤੇ ਹਾਜ਼ਰ ਹਨ। ਹੁਣ ਤੱਕ 9 ਮੌਤਾਂ ਹੋਣ ਦੀ ਖ਼ਬਰ ਹੈ, ਮ੍ਰਿਤਕਾਂ ਨੂੰ ਜਲਾਲਾਬਾਦ ਹਸਪਤਾਲ ਵਿਖੇ ਰੱਖਿਆ ਜਾ ਰਿਹਾ ਹੈ। ਜ਼ਖਮੀ 11 ਮਰੀਜ਼ਾਂ ਵਿੱਚੋਂ 10 ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਹਿੱਤ ਰੈਫਰ ਕੀਤਾ ਗਿਆ ਹੈ। 1 ਮਰੀਜ਼ ਜਲਾਲਾਬਾਦ ਵਿਖੇ ਇਲਾਜ ਅਧੀਨ ਹੈ। ਉਨ੍ਹਾਂ ਦਸਿਆ ਕਿ ਜਿਲ੍ਹਾ ਪ੍ਰਸ਼ਾਸਨ ਜ਼ਖਮੀਆਂ ਦਾ ਪੂਰਾ ਇਲਾਜ ਕਰਵਾਏਗਾ।