Bhadaur News: ਹਾਦਸਾ ਪਿੰਡ ਅਲਕੜਾ ਤੋਂ ਭਦੌੜ ਪ੍ਰਾਈਵੇਟ ਮਾਤਾ ਗੁਜਰੀ ਸਕੂਲ ਵਿੱਚ ਜਾ ਰਹੀ ਸਕੂਲੀ ਬੱਚਿਆਂ ਦੀ ਭਰੀ ਬੱਸ ਖੇਤਾਂ ਵਿੱਚ ਪਲਟ ਗਈ ਅਤੇ ਬੱਚਿਆਂ ਨੂੰ ਮੌਕੇ ਤੇ ਹੀ ਬੱਸ ਵਿੱਚੋਂ ਕੱਢ ਕੇ ਹਸਪਤਾਲ ਭੇਜ ਦਿੱਤਾ ਗਿਆ ਹੈ ਫਿਲਹਾਲ ਕਿਸੇ ਵੀ ਬੱਚੇ ਦੇ ਸੱਟ ਲੱਗਣ ਤੋਂ ਬਚਾਅ ਦੱਸਿਆ ਜਾ ਰਿਹਾ ਹੈ।
Trending Photos
Bhadaur News: ਪਿੰਡ ਅਲਕੜਾ 'ਚ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਬੱਚਿਆਂ ਨੂੰ ਸਕੂਲ ਲਿਜਾ ਰਹੀ ਇਕ ਬੱਸ ਖੇਤਾਂ 'ਚ ਪਲਟ ਗਈ। ਹਾਲਾਂਕਿ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਮੁਤਾਬਕ ਇਕ ਨਿੱਜੀ ਸਕੂਲ ਦੀ ਬੱਸ ਪਿੰਡ ਅਲਕੜਾ ਤੋਂ ਸਕੂਲੀ ਬੱਚਿਆਂ ਨੂੰ ਲੈ ਕੇ ਭਦੌੜ ਜਾ ਰਹੀ ਸੀ ਪਰ ਰਾਹ 'ਚ ਸੰਘਣੀ ਧੁੰਦ ਪਈ ਹੋਈ ਸੀ। ਇਸ ਦੌਰਾਨ ਟਰੈਕਟਰ-ਟਰਾਲੀ ਨੂੰ ਕਰਾਸ ਕਰਦੇ ਹੋਏ ਬੱਸ ਖੇਤਾਂ 'ਚ ਪਲਟ ਗਈ। ਮੌਕੇ 'ਤੇ ਪਿੰਡ ਦੇ ਲੋਕ ਇਕੱਠੇ ਹੋਏ ਅਤੇ ਜੇ. ਸੀ. ਬੀ. ਦੀ ਮਦਦ ਨਾਲ ਪਲਟੀ ਹੋਈ ਬੱਸ ਨੂੰ ਖੇਤਾਂ 'ਚੋਂ ਬਾਹਰ ਕੱਢਿਆ ਗਿਆ। ਬੱਸ ਚਾਲਕ ਨੇ ਤੁਰੰਤ ਬੱਸ ਦੇ ਅੱਗੇ ਅਤੇ ਪਿੱਛੇ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਇਸ ਘਟਨਾ ਦੌਰਾਨ ਸਕੂਲ ਪ੍ਰਬੰਧਕਾਂ ਅਤੇ ਪਿੰਡ ਦੇ ਲੋਕਾਂ ਵਿਚਾਲੇ ਵੀ ਝੜਪ ਹੋ ਗਈ, ਜਿਸ ਤੋਂ ਬਾਅਦ ਸਕੂਲ ਬੰਦ ਕਰ ਦਿੱਤਾ ਗਿਆ। ਸਕੂਲ ਪ੍ਰਬੰਧਕਾਂ ਨੇ ਮੌਕੇ 'ਤੇ ਪਹੁੰਚ ਕੇ ਬੱਸ 'ਚ ਸਵਾਰ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਅਤੇ ਮਾਮੂਲੀ ਤੌਰ 'ਤੇ ਜ਼ਖਮੀ ਹੋਏ ਬੱਚਿਆਂ ਨੂੰ ਹਸਪਤਾਲ ਭੇਜ ਦਿੱਤਾ। ਇਸ ਮੌਕੇ ਬੱਸ ਦੇ ਡਰਾਈਵਰ ਨੇ ਕਿਹਾ ਕਿ ਸੜਕ ਕਿਨਾਰੇ ਰਜਵਾਹੇ ਲਈ ਪਾਈਪ ਲੱਗੇ ਹੋਏ ਸਨ ਅਤੇ ਉਸ ਦੀ ਬੱਸ ਤੋਂ ਅੱਗੇ ਇਕ ਟਰਾਲੀ ਜਾ ਰਹੀ ਸੀ।
ਟਰਾਲੀ ਨੂੰ ਪਾਸ ਦੇਣ ਲਈ ਬੱਸ ਨੂੰ ਸਾਈਡ 'ਤੇ ਲਾਇਆ ਗਿਆ ਪਰ ਬੱਸ ਹੇਠਾਂ ਮਿੱਟੀ ਚੀਕਣੀ ਹੋਣ ਕਾਰਨ ਦੱਬ ਗਈ ਅਤੇ ਖੇਤਾਂ 'ਚ ਪਲਟ ਗਈ। ਦੂਜੇ ਪਾਸੇ ਪਿੰਡ ਵਾਲਿਆਂ ਨੇ ਦੱਸਿਆ ਕਿ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ ਪਰ ਸੜਕ ਕਿਨਾਰੇ ਪਏ ਪਾਈਪ ਵੀ ਇਸ ਦਾ ਕਾਰਨ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਮੰਗ ਕਰ ਰਹੇ ਹਨ ਕਿ ਟੋਏ ਨੂੰ ਭਰਨ ਲਈ ਇਸਤੇਮਾਲ ਕੀਤੇ ਗਏ ਪਾਈਪਾਂ ਨੂੰ ਹਟਾਇਆ ਜਾਵੇ ਤਾਂ ਜੋ ਭਵਿੱਖ 'ਚ ਅਜਿਹਾ ਹਾਦਸਾ ਦੁਬਾਰਾ ਨਾ ਵਾਪਰੇ।