Ludhiana Jalandhar Ladowal Toll Plaza Loot News: ਜਲੰਧਰ-ਲੁਧਿਆਣਾ ਹਾਈਵੇਅ 'ਤੇ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਕੋਲੋ ਬ੍ਰੀਜ਼ਾ ਕਾਰ 'ਚ ਸਵਾਰ ਅਣਪਛਾਤੇ ਵਿਅਕਤੀਆਂ ਨੇ 23.50 ਲੱਖ ਦੀ ਨਕਦੀ ਲੁੱਟ ਲਈ।
Trending Photos
Ludhiana Jalandhar Ladowal Toll Plaza Loot News: ਜਲੰਧਰ ਦੇ ਫਿਲੌਰ 'ਚ ਲਾਡੋਵਾਲ ਟੋਲ ਪਲਾਜ਼ਾ ਦੇ ਕੈਸ਼ੀਅਰ ਤੋਂ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਹਥਿਆਰਬੰਦ ਲੁਟੇਰਿਆਂ ਨੇ ਕੈਸ਼ੀਅਰ ਦੀ ਕਾਰ ਨੂੰ ਘੇਰ ਕੇ ਉਸ ਵਿੱਚੋਂ 23.50 ਲੱਖ ਰੁਪਏ ਦੀ ਨਕਦੀ ਲੁੱਟ ਲਈ। ਹਾਲਾਂਕਿ ਜਦੋਂ ਲੁਟੇਰਿਆਂ ਨੇ ਕਾਰ ਨੂੰ ਘੇਰ ਕੇ ਰੋਕ ਲਿਆ ਤਾਂ ਟੋਲ ਪਲਾਜ਼ਾ ਦੇ ਕੈਸ਼ੀਅਰ ਦੇ ਡਰਾਈਵਰ ਨੇ ਕਾਰ ਨੂੰ ਅੰਦਰੋਂ ਤਾਲਾ ਲਾ ਦਿੱਤਾ ਪਰ ਲੁਟੇਰਿਆਂ ਨੇ ਇਸ ਦੇ ਸ਼ੀਸ਼ੇ ਤੋੜ ਦਿੱਤੇ।
ਲਾਡੋਵਾਲ ਟੋਲ ਪਲਾਜ਼ਾ (Ladowal Toll Plaza Loot news) ਦਾ ਕੈਸ਼ੀਅਰ ਸੁਧਾਕਰ ਆਮ ਵਾਂਗ ਸੋਮਵਾਰ ਨੂੰ ਬੈਂਕ ਵਿੱਚ ਨਕਦੀ ਜਮ੍ਹਾਂ ਕਰਵਾਉਣ ਲਈ ਬੋਲੈਰੋ ਗੱਡੀ ਵਿੱਚ ਫਿਲੌਰ ਲਈ ਰਵਾਨਾ ਹੋਇਆ। ਲੁਟੇਰੇ ਪਹਿਲਾਂ ਹੀ ਘੇਰਾ ਪਾ ਕੇ ਬੈਠੇ ਸਨ। ਪੈਸੇ ਲੈ ਕੇ ਜਿਵੇਂ ਹੀ ਸੁਧਾਕਰ ਆਪਣੇ ਡਰਾਈਵਰ ਨਾਲ ਨਿਕਲਿਆ ਤਾਂ ਲੁਟੇਰਿਆਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਲੁਟੇਰੇ ਬ੍ਰਿਜਾ ਕਾਰ ਵਿੱਚ ਆਏ ਸਨ। ਫਿਲੌਰ ਵਿਖੇ ਪੁਲਿਸ ਨਾਕਾ ਪਾਰ ਕਰਕੇ ਉਨ੍ਹਾਂ ਨੇ ਕੈਸ਼ੀਅਰ ਸੁਧਾਕਰ ਦੀ ਗੱਡੀ ਨੂੰ ਘੇਰ ਲਿਆ।
ਇਹ ਵੀ ਪੜ੍ਹੋ: Jalandhar News: ਜਲੰਧਰ 'ਚ ਨਸ਼ੇੜੀਆਂ ਦਾ ਕਾਰਾ: ਕੁੱਤੇ ਨੂੰ ਘੁਮਾਉਣ ਆਈ ਲੜਕੀ ਦੇ ਧੱਕੇ ਨਾਲ ਲਾਇਆ ਨਸ਼ੇ ਦਾ ਟੀਕਾ
ਲੁਟੇਰਿਆਂ ਨੇ ਕੈਸ਼ੀਅਰ ਦੀ ਕਾਰ ਅੱਗੇ ਕਾਰ ਲਗਾ ਕੇ ਕਾਰ ਰੋਕ ਲਈ। ਇਸ ਤੋਂ ਬਾਅਦ ਚਾਰ-ਪੰਜ ਲੁਟੇਰੇ ਕਾਰ ਤੋਂ ਹੇਠਾਂ ਉਤਰ ਗਏ ਅਤੇ ਕੈਸ਼ ਲੁੱਟ ਲਿਆ। ਉਧਰ, ਪੁਲਿਸ ਨੇ ਲੁੱਟ ਦੀ ਵਾਰਦਾਤ ਬਾਰੇ ਪਤਾ ਲੱਗਦਿਆਂ ਹੀ ਸਾਰੇ ਨਾਕਿਆਂ ਨੂੰ ਚੌਕਸ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਜੇਕਰ ਤਹਿਸੀਲ 'ਚ ਤੁਸੀਂ ਵੀ ਕਰਵਾਉਣ ਜਾ ਰਹੇ ਹੋ ਰਜਿਸਟਰੀ ਜਾਂ ਹੋਰ ਕੰਮ, ਤਾਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ 'ਚ ਆ ਗਈ ਅਤੇ ਲੁੱਟ-ਖੋਹ ਵਾਲੀ ਜਗ੍ਹਾ, ਲਾਡੋਵਾਲ ਟੋਲ ਪਲਾਜ਼ਾ (Ladowal Toll Plaza Loot news) ਅਤੇ ਰਸਤੇ 'ਚ ਕਈ ਥਾਵਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈਣੀ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਕੇ ਅਤੇ ਉਨ੍ਹਾਂ ਦੇ ਨੈੱਟਵਰਕ ਰਾਹੀਂ ਲੁਟੇਰਿਆਂ ਦਾ ਪਤਾ ਲਗਾ ਕੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।