Jalandhar News: ਜਲੰਧਰ 'ਚ ਔਰਤ ਦੇ ਗਲੇ 'ਚੋਂ ਚੇਨ ਖੋਹ ਕੇ ਲੁਟੇਰੇ ਹੋਏ ਫ਼ਰਾਰ, ਲੋਕਾਂ ਨੇ ਫੜ ਕੇ ਕੀਤੀ ਕੁੱਟਮਾਰ
Advertisement
Article Detail0/zeephh/zeephh1794894

Jalandhar News: ਜਲੰਧਰ 'ਚ ਔਰਤ ਦੇ ਗਲੇ 'ਚੋਂ ਚੇਨ ਖੋਹ ਕੇ ਲੁਟੇਰੇ ਹੋਏ ਫ਼ਰਾਰ, ਲੋਕਾਂ ਨੇ ਫੜ ਕੇ ਕੀਤੀ ਕੁੱਟਮਾਰ

Jalandhar News: ਜਲੰਧਰ ਦੇ ਇਲਾਕਾ ਰਾਮ ਨਗਰ 'ਚ ਮਹਿਲਾ ਦੀ ਚੇਨ ਖੋਹ ਕੇ 2 ਲੁਟੇਰੇ ਭੱਜ  ਗਏ ਹਨ। ਪਤੀ ਦੇ ਰੌਲਾ ਪਾਉਣ 'ਤੇ ਲੋਕਾਂ ਨੇ ਫੜਿਆ ਅਤੇ ਕੁੱਟਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

Jalandhar News: ਜਲੰਧਰ 'ਚ ਔਰਤ ਦੇ ਗਲੇ 'ਚੋਂ ਚੇਨ ਖੋਹ ਕੇ ਲੁਟੇਰੇ ਹੋਏ ਫ਼ਰਾਰ, ਲੋਕਾਂ ਨੇ ਫੜ ਕੇ ਕੀਤੀ ਕੁੱਟਮਾਰ

Jalandhar News: ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਲੁਟੇਰਿਆਂ ਦਾ ਕਹਿਰ ਘੱਟ ਨਹੀਂ ਹੋ ਰਿਹਾ ਹੈ। ਸ਼ਹਿਰ ਦੇ ਰਾਮਨਗਰ 'ਚ ਇੱਕ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹ ਕੇ ਭੱਜਣ ਵਾਲੇ ਲੁਟੇਰਿਆਂ ਨੂੰ ਲੋਕਾਂ ਨੇ ਫੜ ਲਿਆ ਅਤੇ ਉਸ ਦੀ ਜ਼ਬਰਦਸਤ ਕੁੱਟਮਾਰ ਕੀਤੀ। ਦਰਅਸਲ, ਜਿਵੇਂ ਹੀ ਲੁਟੇਰੇ ਚੇਨ ਖੋਹ ਕੇ ਭੱਜੇ ਤਾਂ ਮਹਿਲਾ ਦਾ ਪਤੀ ਉਨ੍ਹਾਂ ਦਾ ਪਿੱਛਾ ਕਰ ਗਿਆ। ਉਹ ਜਿਸ ਵੀ ਗਲੀ ਵਿੱਚ ਜਾਂਦੀ ਸੀ, ਉਸ ਦਾ ਪਤੀ ਚੋਰ-ਚੋਰ ਦਾ ਰੌਲਾ ਪਾ ਕੇ ਉਸ ਦੇ ਮਗਰ ਦੌੜਦਾ ਸੀ। ਜਦੋਂ ਉਹ ਘੇਰਾਬੰਦੀ ਕਰ ਰਿਹਾ ਸੀ ਤਾਂ ਉਹ ਇੱਕ ਗਲੀ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦਕਿ ਲੋਕਾਂ ਨੇ ਦੋਵਾਂ ਨੂੰ ਫੜ ਲਿਆ।

ਇਸ ਤੋਂ ਬਾਅਦ ਲੋਕਾਂ ਨੇ ਮੋਟਰਸਾਈਕਲ ਸਵਾਰ ਦੋਵਾਂ ਲੁਟੇਰਿਆਂ ਦੀ ਕੁੱਟਮਾਰ ਕਰ ਦਿੱਤੀ। ਪਹਿਲਾਂ ਤਾਂ ਦੋਵੇਂ ਲੁਟੇਰੇ ਇਹ ਮੰਨਣ ਨੂੰ ਤਿਆਰ ਨਹੀਂ ਸਨ ਕਿ ਉਨ੍ਹਾਂ ਨੇ ਕੋਈ ਖੋਹ ਦੀ ਵਾਰਦਾਤ ਕੀਤੀ ਹੈ ਪਰ ਜਦੋਂ ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਵੇਂ ਮੰਨ ਗਏ ਕਿ ਉਨ੍ਹਾਂ ਦੇ ਗਲੇ 'ਚੋਂ ਚੇਨ ਉਨ੍ਹਾਂ ਨੇ ਹੀ ਝਪਟ ਲਈ ਹੈ। 

ਇਹ ਵੀ ਪੜ੍ਹੋ: Punjab News: ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ 'ਚ ਹੋਈਆਂ 2 ਚੋਰੀਆਂ; ਚੋਰ ਲੱਖਾਂ ਰੁਪਏ ਤੇ ਗਹਿਣੇ ਲੈ ਕੇ ਹੋਏ ਫ਼ਰਾਰ

ਦੋਵਾਂ ਲੁਟੇਰਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਂ ਸ਼ੀਤਲ ਅਤੇ ਅਮਨ ਹਨ। ਇਹ ਦੋਵੇਂ ਤਰਨਤਾਰਨ ਦੇ ਰਹਿਣ ਵਾਲੇ ਹਨ ਅਤੇ ਜਲੰਧਰ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਹਨ। ਲੋਕ ਨੇ ਦੋਹਾ ਲੁਟੇਰਿਆਂ ਨੂੰ ਪੁਲਿਸ ਦੇ ਹਵਾਲੇ ਕੀਤਾ  ਅਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਲੋਕ ਇੰਨਾ ਲੁਟੇਰਿਆਂ ਨੂੰ ਫੜ ਕੇ ਲਿਆਏ ਹਨ ਅਤੇ ਜਾਂਚ ਤੋਂ ਬਾਅਦ ਜੋ ਕਾਰਵਾਈ ਹੋਵੇਗੀ ਕੀਤੀ ਜਾਵੇਗੀ ।

ਇਹ ਵੀ ਪੜ੍ਹੋ: Himachal Pradesh Cloud Burst News: ਕੁੱਲੂ 'ਚ ਫਟਿਆ ਬੱਦਲ! ਇੱਕ ਦਰਜਨ ਵਹਿ ਗਏ ਘਰ 

ਔਰਤ ਦੇ ਪਤੀ ਪ੍ਰਵੀਨ ਕੁਮਾਰ ਵਾਸੀ ਗਾਂਧੀ ਕੈਂਪ, ਜਿਸ ਦੇ ਗਲੇ ਤੋਂ ਦੋ ਲੁਟੇਰਿਆਂ ਨੇ ਚੇਨ ਝਪਟ ਲਈ, ਨੇ ਦੱਸਿਆ ਕਿ ਉਹ ਦੋਵਾਂ ਦਾ ਪਿੱਛਾ ਕਰ ਰਿਹਾ ਸੀ। ਉਹ ਰਾਮਨਗਰ ਗੇਟ ਵੱਲ ਭੱਜੇ, ਪਰ ਅੱਗੇ ਗੇਟ ਬੰਦ ਸੀ। ਦੋਵੇਂ ਰਾਮਨਗਰ ਦੀ ਗਲੀ ਵਿੱਚ ਵੜ ਗਏ। ਦੋਵਾਂ ਨੇ ਸੋਚਿਆ ਕਿ ਉਹ ਗਲੀ ਵਿੱਚੋਂ ਭੱਜ ਜਾਣਗੇ ਪਰ ਉਹ ਭੱਜ ਨਹੀਂ ਪਾਏ। ਜਦੋਂ ਉਨ੍ਹਾਂ ਨੇ ਉਥੇ ਰੌਲਾ ਪਾਇਆ ਤਾਂ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ।

Trending news