Punjab Weather: ਪੰਜਾਬ 'ਚ ਧੂੰਏਂ ਦੇ ਗੁਬਾਰ ਤੋਂ ਨਹੀਂ ਮਿਲੇਗੀ ਰਾਹਤ! ਜਾਣੋ ਕਦੋਂ ਬਦਲੇਗਾ ਮੌਸਮ
Advertisement
Article Detail0/zeephh/zeephh2505815

Punjab Weather: ਪੰਜਾਬ 'ਚ ਧੂੰਏਂ ਦੇ ਗੁਬਾਰ ਤੋਂ ਨਹੀਂ ਮਿਲੇਗੀ ਰਾਹਤ! ਜਾਣੋ ਕਦੋਂ ਬਦਲੇਗਾ ਮੌਸਮ

Punjab Weather Update: ਪੰਜਾਬ 'ਚ ਮੌਸਮ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ। ਨਵੰਬਰ ਦਾ ਪਹਿਲਾ ਹਫ਼ਤਾ ਹੋਣ ਦੇ ਬਾਵਜੂਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਆਮ ਵਾਂਗ ਨਹੀਂ ਹੋ ਸਕਿਆ ਹੈ।

 

 

Punjab Weather: ਪੰਜਾਬ 'ਚ ਧੂੰਏਂ ਦੇ ਗੁਬਾਰ ਤੋਂ ਨਹੀਂ ਮਿਲੇਗੀ ਰਾਹਤ! ਜਾਣੋ ਕਦੋਂ ਬਦਲੇਗਾ ਮੌਸਮ

Punjab Weather Update: ਜੇਕਰ ਗੱਲ ਕਰੀਏ ਪਿਛਲੇ ਕੁਝ ਸਾਲਾਂ ਦੇ ਮੌਸਮ ਦੀ ਤਾਂ ਹਮੇਸ਼ਾ ਮੌਸਮ ਦਾ ਬਦਲਾਅ ਅਕਤੂਬਰ- ਨਵੰਬਰ ਤੱਕ ਦੇਖਣ ਨੂੰ ਮਿਲ ਜਾਂਦਾ ਹੈ ਪਰ ਇਸ ਵਾਰ ਮੌਸਮ 'ਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੇਖਣ ਨੂੰ ਨਹੀਂ ਮਿਲ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਦੁਆਰਾ ਸਭ ਤੋਂ ਵੱਡੀ ਅਪਡੇਟ ਸਾਹਮਣੇ ਆਈ ਹੈ। ਨਵੰਬਰ ਦਾ ਪਹਿਲਾ ਹਫ਼ਤਾ ਖ਼ਤਮ ਹੋਣ ਨੂੰ ਆ ਰਿਹਾ ਹੈ ਪਰ ਪੰਜਾਬ ਦੇ ਮੌਸਮ 'ਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੇਖਣ ਨੂੰ ਨਹੀਂ ਮਿਲ ਰਹੀ ਹੈ।

ਮੌਸਮ ਵਿਭਾਗ ਦੇ ਜਾਣਕਾਰੀ ਦੇ ਮੁਤਾਬਕ ਇਸ ਵਾਰ ਮਾਨਸੂਨ 'ਚ ਬਦਲਾਅ ਬਹੁਤ ਹੀ ਦੇਰ ਬਾਅਦ ਦੇਖਣ ਨੂੰ ਮਿਲੇਗਾ। ਪੰਜਾਬ ਦਾ ਤਾਪਮਾਨ ਘੱਟ ਤੋ ਘੱਟ 5.4 ਡਿਗਰੀ ਅਤੇ ਚੰਡੀਗੜ੍ਹ ਦਾ 4.4 ਡਿਗਰੀ ਵੱਧ ਹੈ। ਮੌਸਮ ਵਿਭਾਗ ਦੇ ਜਾਣਕਾਰੀ ਦੇ ਅਨੁਸਾਰ ਨਵੰਬਰ ਮਹੀਨੇ ਦਾ ਤਾਪਮਾਨ ਬੇਹੱਦ ਗਰਮ ਰਹਿਣ ਵਾਲਾ ਹੈ ਅਤੇ ਦੂਰ- ਦੂਰ ਤੱਕ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ। ਪਰਾਲੀ ਸਾੜਨ ਦੇ ਕਾਰਨ ਧੂੰਏਂ ਦਾ ਪ੍ਰਕੋਪ ਸਵੇਰ ਦੇ ਮੌਸਮ 'ਚ ਦੇਖਣ ਨੂੰ ਮਿਲਦਾ ਹੈ। 

ਇਹ ਵੀ ਪੜ੍ਹੋ: Khanna News: ਖੰਨਾ 'ਚ ਛੱਠ ਪੂਜਾ ਲਈ ਆਏ ਨੌਜਵਾਨ ਦੀ ਮੌਤ; ਹਾਈ ਵੋਲਟੇਜ ਤਾਰਾਂ ਤੋਂ ਲੱਗਿਆ ਕਰੰਟ
 

ਜਾਣੋ ਪੰਜਾਬ ਦੇ ਵੱਖ- ਵੱਖ ਜ਼ਿਲ੍ਹਿਆਂ ਦੇ ਮੌਸਮ ਦਾ ਤਾਪਮਾਨ 
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਅਜੇ ਵੀ 28 ਤੋਂ 30 ਡਿਗਰੀ ਦੇ ਵਿਚਕਾਰ ਹੈ। ਚੰਡੀਗੜ੍ਹ 'ਚ ਤਾਪਮਾਨ 29.8 ਡਿਗਰੀ, ਅੰਮ੍ਰਿਤਸਰ 'ਚ 28.1 ਡਿਗਰੀ, ਲੁਧਿਆਣਾ 'ਚ 29 ਡਿਗਰੀ, ਪਟਿਆਲਾ 'ਚ 29.7 ਡਿਗਰੀ, ਪਠਾਨਕੋਟ 'ਚ 28.9 ਡਿਗਰੀ, ਬਠਿੰਡਾ 'ਚ 32.6 ਡਿਗਰੀ ਅਤੇ ਮੋਹਾਲੀ 'ਚ 30.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਆਈਐਮਡੀ ਮੁਤਾਬਕ 15 ਨਵੰਬਰ ਤੱਕ ਪੰਜਾਬ ਵਿੱਚ ਮੀਂਹ ਅਤੇ ਹਿਮਾਚਲ ਵਿੱਚ ਬਰਫ਼ਬਾਰੀ ਦੀ ਕੋਈ ਸੰਭਾਵਨਾ ਨਹੀਂ ਹੈ। ਸੂਬੇ ਦੇ ਤਾਪਮਾਨ 'ਚ ਬਦਲਾਅ ਪਹਾੜਾਂ 'ਚ ਬਰਫਬਾਰੀ ਤੋਂ ਬਾਅਦ ਹੀ ਦੇਖਿਆ ਜਾ ਸਕਦਾ ਹੈ। ਇੱਕ ਪਾਸੇ ਜਿੱਥੇ ਤਾਪਮਾਨ ਵਧਣ ਨਾਲ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਦੂਜੇ ਪਾਸੇ ਧੂੰਏਂ ਅਤੇ ਪ੍ਰਦੂਸ਼ਿਤ ਹਵਾ ਤੋਂ ਵੀ ਲੋਕ ਪ੍ਰੇਸ਼ਾਨ ਹਨ। ਧੂੰਏਂ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਚੰਡੀਗੜ੍ਹ ਰੈੱਡ ਜ਼ੋਨ ਵਿੱਚ ਹੈ ਅਤੇ ਔਸਤ AQI 302 ਦਰਜ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 383 ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ: Rahul Gandhi to Donald Trump: ਰਾਹੁਲ ਗਾਂਧੀ ਨੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲਿਖੀ ਚਿੱਠੀ 

 

Trending news