High Court News: ਹਾਈ ਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਜੇਲ੍ਹਾਂ ਤੇ ਕੈਦੀਆਂ ਦੀ ਹਾਲਤ ਸਬੰਧੀ ਮੰਗੀ ਜਾਣਕਾਰੀ
Advertisement
Article Detail0/zeephh/zeephh2505837

High Court News: ਹਾਈ ਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਜੇਲ੍ਹਾਂ ਤੇ ਕੈਦੀਆਂ ਦੀ ਹਾਲਤ ਸਬੰਧੀ ਮੰਗੀ ਜਾਣਕਾਰੀ

  ਹਾਈ ਕੋਰਟ ਨੇ ਜੇਲ੍ਹਾਂ ਸਬੰਧੀ ਸੁਣਵਾਈ ਕਰਦੇ ਹੋਏ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਜੇਲ੍ਹਾਂ ਅਤੇ ਇਨ੍ਹਾਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਹਾਲਤ ਸਬੰਧੀ ਜਾਣਕਾਰੀ ਤਲਬ ਕੀਤੀ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਖੁਦ ਨੋਟਿਸ ਲੈਂਦੇ ਹੋਏ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਇਹ ਜਾਣਕਾਰੀ ਮੰਗੀ ਗਈ ਹੈ। 1.ਤਿੰਨੋਂ ਸੂਬਿਆਂ ਤੋਂ ਪੁੱਛ

High Court News: ਹਾਈ ਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਜੇਲ੍ਹਾਂ ਤੇ ਕੈਦੀਆਂ ਦੀ ਹਾਲਤ ਸਬੰਧੀ ਮੰਗੀ ਜਾਣਕਾਰੀ

High Court News:  ਹਾਈ ਕੋਰਟ ਨੇ ਜੇਲ੍ਹਾਂ ਸਬੰਧੀ ਸੁਣਵਾਈ ਕਰਦੇ ਹੋਏ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਜੇਲ੍ਹਾਂ ਅਤੇ ਇਨ੍ਹਾਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਹਾਲਤ ਸਬੰਧੀ ਜਾਣਕਾਰੀ ਤਲਬ ਕੀਤੀ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਖੁਦ ਨੋਟਿਸ ਲੈਂਦੇ ਹੋਏ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਇਹ ਜਾਣਕਾਰੀ ਮੰਗੀ ਗਈ ਹੈ।
1.ਤਿੰਨੋਂ ਸੂਬਿਆਂ ਤੋਂ ਪੁੱਛਿਆ ਹੈ ਕਿ ਉਨ੍ਹਾਂ ਦੀਆਂ ਜੇਲ੍ਹਾਂ ਵਿੱਚ ਸਟਾਫ ਦੇ ਕਿੰਨੇ ਅਹੁਦੇ ਖਾਲੀ ਹਨ ਤੇ ਜੇਲ੍ਹਾਂ ਵਿੱਚ ਕੈਦੀਆਂ ਲਈ ਸਿਹਤ ਸਹੂਲਤਾਂ ਕੀ ਹਨ।
2.ਜੇਲ੍ਹਾਂ ਵਿੱਚ ਕੈਦੀਆਂ ਦੀ ਗੈਰਕੁਦਰਤੀ ਮੌਤਾਂ, ਖੁਦਕੁਸ਼ੀਆਂ ਤੇ ਹਿਰਾਸਤ ਵਿੱਚ ਉਨ੍ਹਾਂ ਦੇ ਨਾਲ ਹਿੰਸਾ ਦੇ ਕਿੰਨੇ ਮਾਮਲੇ ਸਾਹਮਣੇ ਆਏ ਹਨ।
3. ਜੇਲ੍ਹਾਂ ਵਿੱਚ ਕਿੰਨੇ ਕੈਦੀ ਹੈਪੇਟਾਈਟਿਸ-ਸੀ ਤੋਂ ਪੀੜਤ ਅਤੇ ਕਿੰਨੇ ਨਸ਼ੇ ਦੇ ਆਦੀ ਹਨ।
4.ਅਜਿਹੀਆਂ ਕਿੰਨੀਆਂ ਜੇਲ੍ਹਾਂ ਹਨ ਜਿਨ੍ਹਾਂ ਵਿੱਚ ਸਮਰਥਾ ਤੋਂ ਵਧ ਕੈਦੀ ਹਨ।
5. ਸਭ ਤੋਂ ਖਾਸ ਕੀ ਐਨਸੀਆਰਬੀ ਦੇ ਡੇਟਾ ਅਨੁਸਾਰ 2013 ਤੋਂ ਹੁਣ ਤੱਕ ਜੇਲ੍ਹਾਂ ਵਿੱਚ ਕਿੰਨੀਆਂ ਗੈਰਕੁਦਰਤੀ ਮੌਤਾਂ ਹੋਈਆਂ ਹਨ। ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਪਛਾਣ ਕੀਤੀ ਜਾਵੇ ਤਾਂ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਦਾ ਮੁਆਵਜ਼ਾ ਦਿੱਤਾ ਜਾ ਸਕੇ।
ਹਾਈ ਕੋਰਟ ਨੇ ਇਹ ਆਦੇਸ਼ ਸੁਪਰੀਮ ਕੋਰਟਾਂ ਹੁਕਮਾਂ ਉਤੇ ਨੋਟਿਸ ਲੈਂਦੇ ਹੋਏ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਦਿੱਤੇ ਹਨ। ਤਿੰਨੋਂ ਸੂਬਿਆਂ ਤੋਂ ਇਹ ਪੂਰੀ ਜਾਣਕਾਰੀ 12 ਦਸੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਉਤੇ ਦਿੱਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ।

 

Trending news