Bathinda News: ਪ੍ਰਿੰਸੀਪਲ ਸੈਕਟਰੀ ਦਲੀਪ ਕੁਮਾਰ ਨੇ ਬਠਿੰਡਾ ਦੀ ਅਨਾਜ ਮੰਡੀ ਦਾ ਕੀਤਾ ਦੌਰਾ
Advertisement
Article Detail0/zeephh/zeephh2492311

Bathinda News: ਪ੍ਰਿੰਸੀਪਲ ਸੈਕਟਰੀ ਦਲੀਪ ਕੁਮਾਰ ਨੇ ਬਠਿੰਡਾ ਦੀ ਅਨਾਜ ਮੰਡੀ ਦਾ ਕੀਤਾ ਦੌਰਾ

Bathinda News: ਪੰਜਾਬ ਭਰ ਵਿੱਚ ਝੋਨੇ ਦੀ ਖਰੀਦ ਤੇ ਲਿਫਟਿੰਗ ਦੀ ਸਮੱਸਿਆ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਉੱਚ ਅਧਿਕਾਰੀਆਂ ਦੀਆਂ ਜ਼ਿਲ੍ਹਾ ਪੱਧਰ ਉਤੇ ਡਿਊਟੀਆਂ ਲਗਾਈਆਂ ਗਈਆਂ ਹਨ।

Bathinda News: ਪ੍ਰਿੰਸੀਪਲ ਸੈਕਟਰੀ ਦਲੀਪ ਕੁਮਾਰ ਨੇ ਬਠਿੰਡਾ ਦੀ ਅਨਾਜ ਮੰਡੀ ਦਾ ਕੀਤਾ ਦੌਰਾ

Bathinda News (ਕੁਲਬੀਰ ਬੀਰਾ) : ਪੰਜਾਬ ਭਰ ਵਿੱਚ ਝੋਨੇ ਦੀ ਖਰੀਦ ਤੇ ਲਿਫਟਿੰਗ ਦੀ ਸਮੱਸਿਆ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਉੱਚ ਅਧਿਕਾਰੀਆਂ ਦੀਆਂ ਜ਼ਿਲ੍ਹਾ ਪੱਧਰ ਉਤੇ ਡਿਊਟੀਆਂ ਲਗਾਈਆਂ ਗਈਆਂ ਹਨ। ਬਠਿੰਡਾ ਵਿੱਚ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਐਨਆਰਆਈ ਅਫੇਅਰ ਦਲੀਪ ਕੁਮਾਰ ਨੂੰ ਬਠਿੰਡਾ ਦਾ ਇੰਚਾਰਜ ਲਗਾਇਆ।

ਅੱਜ ਉਨ੍ਹਾਂ ਨੇ ਜਿੱਥੇ ਜ਼ਿਲ੍ਹੇ ਦੇ ਮੁੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉਥੇ ਹੀ ਮੰਡੀਆਂ ਵਿੱਚ ਕਿਸਾਨਾਂ ਨੂੰ ਆ ਰਹੀ ਸਮੱਸਿਆ ਬਾਰੇ ਖੁਦ ਅਧਿਕਾਰੀਆਂ ਨਾਲ ਜਾ ਕੇ ਮੰਡੀਆਂ ਦਾ ਜਾਇਜ਼ਾ ਲਿਆ। ਭਾਵੇਂ ਦਲੀਪ ਕੁਮਾਰ ਵੱਲੋਂ ਮੀਡੀਆ ਅਤੇ ਕਿਸਾਨਾਂ ਨਾਲ ਗੱਲਬਾਤ ਦੂਰੀ ਰੱਖੀ ਗਈ ਪਰ ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਪੂਨਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਬਠਿੰਡਾ ਜ਼ਿਲ੍ਹੇ ਵਿੱਚ 20% ਤੋਂ ਉੱਪਰ ਝੋਨਾ ਮੰਡੀਆਂ ਵਿੱਚ ਆ ਚੁੱਕਿਆ ਹੈ ਅਤੇ ਵਿਕ ਵੀ ਚੁੱਕਿਆ ਹੈ।

ਪਿਛਲੇ ਦਿਨਾਂ ਵਿੱਚ ਜ਼ਰੂਰ ਥੋੜ੍ਹੀ ਚੁਕਾਈ ਨੂੰ ਲੈ ਕੇ ਸਮੱਸਿਆ ਆਈ ਸੀ ਪਰ ਹੁਣ ਬਿਲਕੁਲ ਠੀਕ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸੁਧਰ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਰੇ ਅਧਿਕਾਰੀ ਖੁਦ ਮੰਡੀਆਂ ਵਿੱਚ ਜਾ ਕੇ ਚੈਕਿੰਗ ਕਰ ਰਹੇ ਹਨ।

ਇਹ ਵੀ ਪੜ੍ਹੋ : Amarinder Raja Warring: ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੰਗੀ ਮੁਆਫੀ; ਸੱਚਰ ਨੇ ਪਹੁੰਚਾਇਆ ਮੁਆਫੀਨਾਮਾ

ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਵਿੱਚ ਨਮੀ ਨੂੰ ਲੈ ਕੇ ਮੰਡੀ ਅਧਿਕਾਰੀਆਂ ਵੱਲੋਂ ਸਾਡਾ ਝੋਨਾ ਨਹੀਂ ਚੁੱਕਿਆ ਜਾ ਰਿਹਾ। ਪਿਛਲੇ 9-10 ਦਿਨਾਂ ਤੋਂ ਬਹੁਤ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਜਲਦੀ ਤੋਂ ਜਲਦੀ ਉਨ੍ਹਾਂ ਦਾ ਕੋਈ ਹੱਲ ਕਰੇ ਕਿਉਂਕਿ ਅਜੇ 70 ਤੋਂ 75 ਫ਼ੀਸਦੀ ਝੋਨਾ ਖੇਤਾਂ ਵਿੱਚ ਖੜ੍ਹਾ ਹੈ। ਇਕੱਲੇ ਅਧਿਕਾਰੀਆਂ ਦੇ ਚੱਕਰ ਲਗਾਉਣ ਨਾਲ ਮੰਡੀਆਂ ਵਿੱਚ ਸੁਧਾਰ ਨਹੀਂ ਆਵੇਗਾ। ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਜਲਦ ਤੋਂ ਜਲਦ ਇਸ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Lawrence Bishnoi News: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹੋਈ

 

Trending news