Faridkot News: ਦੇਰ ਰਾਤ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਪੁੱਜੇ ਇੱਕ ਮਰੀਜ਼ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਲਾਈਵ ਹੋਕੇ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਮਾੜੇ ਹਾਲਾਤ ਦੇ ਪੋਲ ਖੋਲ੍ਹੀ।
Trending Photos
Faridkot News: ਦੇਰ ਰਾਤ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਪੁੱਜੇ ਇੱਕ ਮਰੀਜ਼ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਲਾਈਵ ਹੋਕੇ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਮਾੜੇ ਹਾਲਾਤ ਦੇ ਪੋਲ ਖੋਲ੍ਹੀ ਜਿੱਥੇ ਆਪਣੇ ਇਲਾਜ ਲਈ ਕਰੀਬ ਡੇਢ ਘੰਟਾ ਡਾਕਟਰਾਂ ਦੇ ਤਰਲੇ ਪਾਉਣੇ ਪਏ ਪਰ ਡਿਊਟੀ ਉਤੇ ਮੌਜੂਦ ਡਾਕਟਰਾਂ ਅਤੇ ਸਟਾਫ ਦੇ ਕੰਨ ਉਤੇ ਕੋਈ ਜੂੰ ਨਹੀਂ ਸਰਕੀ।
ਉਲਟਾ ਪੁਲਿਸ ਨੂੰ ਬੁਲਾ ਕੇ ਮਰੀਜ਼ ਨਾਲ ਧੱਕਾਮੁੱਕੀ ਵੀ ਕੀਤੀ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦ ਮਰੀਜ਼ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਸਨੇ ਆਪਣਾ ਨਾਮ ਗੁਰਪਾਲ ਸਿੰਘ ਆਗੂ ਕਿਸਾਨ ਮਜ਼ਦੂਰ ਯੂਨੀਅਨ ਦੱਸਦੇ ਕਿਹਾ ਕਿ ਕੱਲ੍ਹ ਸ਼ਾਮ ਉਹ ਪਿੰਡ ਵੱਟੂ ਮਰਾੜ ਵਿੱਚ ਆਪਣੀ ਭਾਣਜੀ ਦੇ ਵਿਆਹ ਉਤੇ ਗਏ ਸਨ ਜਿੱਥੇ ਕੁੱਝ ਮੁੰਡਿਆਂ ਵੱਲੋਂ ਉਨ੍ਹਾਂ ਉਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੂੰ ਛੁਡਾਉਣ ਲੱਗੇ ਉਸਦੇ ਨੱਕ ਉਤੇ ਕੁੱਝ ਤੇਜ਼ਧਾਰ ਹਥਿਆਰ ਵੱਜਿਆ ਜਿਸ ਨਾਲ ਉਸਦੇ ਨੱਕ ਦੀ ਹੱਡੀ ਟੁੱਟ ਗਈ ਅਤੇ ਕਾਫੀ ਖੂਨ ਵਗਣ ਲੱਗਾ।
ਇਸ ਤੋਂ ਬਾਅਦ ਉਸਨੂੰ ਕਰੀਬ 12 ਵਜੇ ਮੈਡੀਕਲ ਹਸਪਤਾਲ ਲੈਕੇ ਆਏ ਪਰ ਇਥੇ ਐਮਰਜੈਂਸੀ ਵਿਭਾਗ ਦੇ ਹਾਲਾਤ ਇੰਨੇ ਮਾੜੇ ਸਨ ਕੇ ਇਥੇ ਡਿਊਟੀ ਉਤੇ ਮੌਜੂਦ ਡਾਕਟਰਾਂ ਵੱਲੋਂ ਕੋਈ ਇਲਾਜ ਨਹੀਂ ਕੀਤਾ ਗਿਆ ਉਲਟਾ ਦੁਰਵਿਵਾਹਰ ਕੀਤਾ ਗਿਆ ਜਿਸ ਤੋਂ ਅੱਕ ਕੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਲਾਈਵ ਹੋਇਆ ਜਿਸ ਤੋਂ ਨਾਰਾਜ਼ ਹੋਕੇ ਉਨ੍ਹਾਂ ਇਲਾਜ ਕਰਨ ਦੀ ਬਜਾਏ ਪੁਲਿਸ ਸੱਦ ਲਈ ਜਿਥੇ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਉਸ ਨਾਲ ਧੱਕਾਮੁੱਕੀ ਕੀਤੀ ਤੇ ਉਸਦਾ ਫੋਨ ਖੋਹ ਲਿਆ।
ਆਖਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਅਜੇ ਵੀ ਸਟਾਫ ਵੱਲੋਂ ਉਸ ਨਾਲ ਗੁੱਸੇ ਵਾਲਾ ਵਤੀਰਾ ਕੀਤਾ ਜਾ ਰਿਹਾ ਹੈ। ਉਸ ਨੇ ਮੰਗ ਕੀਤੀ ਕਿ ਉਸ ਵੇਲੇ ਤਾਇਨਾਤ ਸਟਾਫ ਖਿਲਾਫ਼ ਹਸਪਤਾਲ ਪ੍ਰਸ਼ਾਸਨ ਐਕਸ਼ਨ ਲਏ ਤਾਂ ਜੋ ਹੋਰ ਮਰੀਜ਼ਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਨਾ ਆਵੇ।
ਇਸ ਸਬੰਧੀ ਜਦ ਮੈਡੀਕਲ ਸੁਪਰਡੈਂਟ ਡਾ. ਨੀਤੂ ਕੁੱਕੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਮੈਡੀਕਲ ਐਮਰਜੈਂਸੀ ਵਿੱਚ ਆਉਂਦੇ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸਨੂੰ ਪਰਚੀ ਕਟਵਾਉਣ ਲਈ ਕਿਹਾ ਗਿਆ ਸੀ ਜਿਸ ਲਈ ਉਹ ਆਨਾਕਾਨੀ ਕਰਨ ਲੱਗਾ ਤੇ ਗੁੱਸੇ ਵਿੱਚ ਆਕੇ ਡਾਕਟਰ ਅਤੇ ਸਟਾਫ ਨਾਲ ਗਲਤ ਬੋਲਣ ਲੱਗਾ। ਉਨ੍ਹਾਂ ਨੇ ਕਿਹਾ ਕਿ ਫਿਰ ਵੀ ਸਾਡੇ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।