Panchayat Election News: ਆਜ਼ਾਦੀ ਮਗਰੋਂ ਜਗਦੇਵ ਕਲਾ 'ਚ ਪਹਿਲੀ ਵਾਰ ਸਰਬਸੰਮਤੀ ਨਾਲ ਹੋਈ ਪੰਚਾਇਤ ਦੀ ਚੋਣ
Advertisement
Article Detail0/zeephh/zeephh2470711

Panchayat Election News: ਆਜ਼ਾਦੀ ਮਗਰੋਂ ਜਗਦੇਵ ਕਲਾ 'ਚ ਪਹਿਲੀ ਵਾਰ ਸਰਬਸੰਮਤੀ ਨਾਲ ਹੋਈ ਪੰਚਾਇਤ ਦੀ ਚੋਣ

Panchayat Election News: ਪੰਚਾਇਤੀ ਚੋਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਲੋਕ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤੀ ਚੁਣੀ।

Panchayat Election News: ਆਜ਼ਾਦੀ ਮਗਰੋਂ ਜਗਦੇਵ ਕਲਾ 'ਚ ਪਹਿਲੀ ਵਾਰ ਸਰਬਸੰਮਤੀ ਨਾਲ ਹੋਈ ਪੰਚਾਇਤ ਦੀ ਚੋਣ

Panchayat Election News: ਪੰਚਾਇਤੀ ਚੋਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਲੋਕ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤੀ ਚੁਣੀ। ਮਸ਼ਹੂਰ ਕਵੀ ਹਾਸ਼ਮਸ਼ਾਹ ਅਤੇ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਜੱਦੀ ਪਿੰਡ ਜਗਦੇਵ ਕਲਾ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰ ਸਰਬਸੰਮਤੀ ਦੇ ਨਾਲ ਪਿੰਡ ਦੀ ਪੰਚਾਇਤ ਚੁਣੀ ਗਈ ਹੈ।

ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਖਾਸ ਅਪੀਲ ਕਰਕੇ ਪਿੰਡ ਦੇ ਲੋਕਾਂ ਦੀ ਸਹਿਮਤੀ ਦੇ ਨਾਲ ਪਹਿਲੀ ਵਾਰ ਸਰਬਸੰਮਤੀ ਦੇ ਨਾਲ ਪੰਚਾਇਤੀ ਚੋਣ ਕੀਤੀ ਗਈ ਹੈ। ਇਸ ਪਿੰਡ ਵਿੱਚ ਜੋ ਪੰਚਾਇਤੀ ਚੁਣੀ ਗਈ ਹੈ, ਇਸ ਵਿੱਚ ਸਾਰੇ ਪੜ੍ਹੇ-ਲਿਖੇ ਮੈਂਬਰ ਚੁਣੇ ਗਏ ਹਨ।

ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਪਿੰਡ ਵਿੱਚ ਜ਼ਿਆਦਾਤਰ ਨੌਜਵਾਨ ਬਾਲੀਵਾਲ ਤੇ ਅਲੱਗ-ਅਲੱਗ ਗੇਮਾਂ ਖੇਡਦੇ ਹਨ, ਜਿਸ ਨੂੰ ਲੈ ਕੇ ਪਿੰਡ ਵਿੱਚ ਜਿਮ ਦੀ ਜ਼ਰੂਰਤ ਹੈ। ਬੱਚਿਆਂ ਲਈ ਸਟੇਡੀਅਮ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : Phagwara Blast: ਦੁਸਹਿਰੇ ਵਾਲੇ ਦਿਨ ਫਗਵਾੜਾ ਦੇ ਸ਼ਾਮ ਨਗਰ ਸ਼ਿਵਪੁਰੀ 'ਚ ਵੱਡਾ ਧਮਾਕਾ, ਦੋ ਬੱਚੇ ਗੰਭੀਰ ਜ਼ਖ਼ਮੀ

ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਚੰਗੀਆਂ ਸਹੂਲਤਾਂ, ਲੜਕੀਆਂ ਦੇ ਸਕੂਲ ਨੂੰ ਅਪਗ੍ਰੇਡ ਕਰਵਾਉਣ, ਪਿੰਡ ਵਿੱਚ ਆਉਂਦੇ ਸਮੇਂ ਬਾਹਰ-ਬਾਹਰ ਸ਼ਾਨਦਾਰ ਗੇਟ ਹੋਣੇ ਚਾਹੀਦੇ ਹਨ, ਜਿਸ ਤੋਂ ਪਤਾ ਲੱਗ ਸਕੇ ਕਿ ਹਾਸ਼ਮਸ਼ਾਹ ਪਿੰਡ ਕਵੀ ਦੇ ਪਿੰਡ ਵਿੱਚ ਆ ਰਹੇ ਹਨ। ਉਤੇ ਪਿੰਡ ਨੂੰ ਸੁੰਦਰ ਪਿੰਡ ਬਣਾਉਣ ਲਈ ਲੋਕਾਂ ਦੀ ਜੋ ਵੀ ਸਮੱਸਿਆ ਹੋਵੇਗੀ। ਉਸ ਦੇ ਹੱਲ ਲਈ ਨਵੀਂ ਚੁਣੀ ਪੰਚਾਇਤ ਤੱਕ ਪਹੁੰਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Samana Firing: ਪਟਿਆਲਾ 'ਚ ਟਰੱਕ ਚਲਾਉਂਦੇ ਡਰਾਈਵਰ ਦੀ ਛਾਤੀ 'ਚ ਜਾ ਵੱਜੀ ਗੋਲੀ, ਜ਼ਖ਼ਮੀ ਖੁਦ ਹੀ ਪਹੁੰਚਿਆ ਪੁਲਿਸ ਕੋਲ

Trending news