Ludhiana News: ਅਲਟੋ ਕਾਰ ਲੁੱਟਣ ਵਾਲੇ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ
Advertisement
Article Detail0/zeephh/zeephh2610205

Ludhiana News: ਅਲਟੋ ਕਾਰ ਲੁੱਟਣ ਵਾਲੇ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

Ludhiana News:  ਲੁਧਿਆਣਾ ਦੇ ਪਿੰਡ ਸੰਗੋਵਾਲ ਟਿੱਬਾ ਨਹਿਰ ਤੋਂ 14 ਜਨਵਰੀ ਨੂੰ ਨਿਹੰਗ ਸਿੰਘ ਬਾਣੇ ਵਿੱਚ ਲੁਟੇਰਿਆਂ ਨੇ ਅਲਟੋ ਕਾਰ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। 

Ludhiana News: ਅਲਟੋ ਕਾਰ ਲੁੱਟਣ ਵਾਲੇ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

Ludhiana News:  ਲੁਧਿਆਣਾ ਦੇ ਪਿੰਡ ਸੰਗੋਵਾਲ ਟਿੱਬਾ ਨਹਿਰ ਤੋਂ 14 ਜਨਵਰੀ ਨੂੰ ਨਿਹੰਗ ਸਿੰਘ ਬਾਣੇ ਵਿੱਚ ਲੁਟੇਰਿਆਂ ਨੇ ਅਲਟੋ ਕਾਰ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਲੁੱਟ ਕਰਨ ਵਾਲਿਆਂ ਮੁਲਜ਼ਮਾਂ ਨੂੰ ਫੜ੍ਹਨ ਲਈ ਛਾਪੇਮਾਰੀ ਕਰਨ ਲਈ ਜਗਰਾਓਂ ਦੇ ਪਿੰਡ ਕਮਾਲਪੁਰ ਗਏ ਸੀ। ਜਿੱਥੇ ਕਿ ਪੁਲਿਸ ਉਪਰ ਮੁਲਜ਼ਮਾਂ ਅਤੇ ਪਿੰਡ ਵਾਲਿਆਂ ਨੇ ਹਮਲਾ ਕਰ ਦਿੱਤਾ ਸੀ।

ਪੁਲਿਸ ਨੇ ਇਕ ਮੁਲਜ਼ਮ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਸੀ ਤੇ ਦੂਜੇ ਮੁਲਜ਼ਮਾਂ ਨੂੰ ਫੜ੍ਹਨ ਲਈ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦੇ ਪੁਲਿਸ ਨੇ ਨਿਹੰਗ ਸਿੰਘ ਬਾਣੇ ਵਿਚ ਲੁੱਟ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਹਥਿਆਰਾਂ ਅਤੇ ਲੁੱਟ ਦੇ ਵਾਹਨ ਸਮੇਤ ਕਾਬੂ ਕਰ ਲਿਆ ਹੈ।

ਇਸ ਸਬੰਧੀ ਡੀਸੀਪੀ ਜਿਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਸੰਗੋਵਾਲ ਨਹਿਰ ਤੋਂ ਅਲਟੋ ਕਾਰ ਖੋਹਣ ਤੋਂ ਬਾਅਦ ਪੰਜ ਲੁੱਟ ਦੀਆਂ ਵਾਰਦਾਤਾਂ ਕੀਤੀਆਂ ਜਿਨ੍ਹਾਂ ਵਿਚੋਂ ਇੱਕ ਵਿਆਕਤੀ ਤੋਂ ਆਈ 10 ਕਾਰ ਅਤੇ ਮੋਟਸਾਈਕਲ, ਇਕ ਵਿਆਕਤੀ ਤੋਂ ਪੈਸੇ ਖੋਹੇ ਸਨ। ਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਜਿਨ੍ਹਾਂ ਵਾਹਨਾਂ ਉਤੇ ਜਾ ਕਿ ਲੁੱਟ ਕਰਦੇ ਸਨ ਉਹ ਵੀ ਬਰਾਮਦ ਕਰ ਲਏ ਗਏ ਹਨ।

ਪੁਲਿਸ ਉਤੇ ਕੀਤਾ ਸੀ ਹਮਲਾ

ਕਾਬਿਲੇਗੌਰ ਹੈ ਕਿ ਥਾਣਾ ਸਦਰ ਦੇ ਇਲਾਕੇ ਵਿੱਚ ਕਰੀਬ 3 ਦਿਨ ਪਹਿਲਾਂ ਨਿਹੰਗਾਂ ਦੇ ਭੇਸ ਵਿੱਚ 3 ਲੁਟੇਰਿਆਂ ਨੇ ਇੱਕ ਵਿਅਕਤੀ ਤੋਂ ਅਲਟੋ ਕਾਰ ਹਥਿਆਰਾਂ ਦੇ ਜ਼ੋਰ ਉਤੇ ਖੋਹ ਲਈ ਸੀ। ਇਸ ਮਾਮਲੇ ਵਿੱਚ ਬੀਤੀ ਰਾਤ ਐਸਐਚਓ ਹਰਸ਼ਵੀਰ ਵੀਰ ਅਤੇ ਮਰਾਡੋ ਪੁਲਿ ਚੌਂਕੀ ਦੇ ਇੰਚਾਰਜ ਸਰਸੇਮ ਪਿੰਡ ਕਮਾਲਪੁਰ ਵਿੱਚ ਬਦਮਾਸ਼ਾਂ ਨੂੰ ਲੱਭਣ ਲਈ ਛਾਪੇਮਾਰੀ ਕਰਨ ਗਏ ਸਨ। ਪੁਲਿਸ ਟੀਮ ਨੂੰ ਦੇਖ ਕੇ ਨੌਜਵਾਨ ਨੇ ਰੌਲਾ ਪਾ ਦਿੱਤਾ ਸੀ।

ਇਸ ਵਿਚਾਲੇ ਕੁਝ ਹੋਰ ਨੌਜਵਾਨਾਂ ਨੇ ਪੁਲਿਸ ਟੀਮ ਉਤੇ ਹਮਲਾ ਬੋਲ ਦਿੱਤਾ ਸੀ। ਹਮਲੇ ਦੌਰਾਨ ਥਾਣਾ ਸਦਰ ਦੇ ਐਸਐਚਓ ਹਰਸ਼ਵੀਰ ਤੇ ਚੌਂਕੀ ਮਰਾਡੋ ਦੇ ਇੰਚਾਰਜ ਤਰਸੇਮ ਬਰਾੜ ਸਮੇਤ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਸੱਟੀਆਂ ਲੱਗੀਆਂ ਸਨ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਐਸਐਚਓ ਹਰਸ਼ਵੀਰ ਸਿੰਘ ਦੇ ਚਿਹਰੇ ਉਤੇ ਤੇਜ਼ਧਾਰ ਹਥਿਆਰਾਂ ਨਾਲ ਕਟ ਲੱਗ ਗਿਆ ਅਤੇ ਉਹ ਸੀਐਮਸੀ ਹਸਪਤਾਲ ਵਿੱਚ ਇਲਾਜ ਕਰਵਾਇਆ ਸੀ।ਪੁਲਿਸ ਦੀ ਟੀਮ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾ ਕੇ ਮੁਲਜ਼ਮਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕਰਨ ਵਿੱਚ ਜੁੱਟ ਗਈ ਸੀ।

 

Trending news