Phagwara Mayor News: 'ਆਪ' ਦੇ ਰਾਮਪਾਲ ਉਪਲ ਬਣੇ ਫਗਵਾੜਾ ਨਗਰ ਨਿਗਮ ਦੇ ਮੇਅਰ
Advertisement
Article Detail0/zeephh/zeephh2627309

Phagwara Mayor News: 'ਆਪ' ਦੇ ਰਾਮਪਾਲ ਉਪਲ ਬਣੇ ਫਗਵਾੜਾ ਨਗਰ ਨਿਗਮ ਦੇ ਮੇਅਰ

ਆਮ ਆਦਮੀ ਪਾਰਟੀ ਦੇ ਰਾਮਪਾਲ ਉੁਪਲ ਫਗਵਾੜਾ ਨਗਰ ਨਿਗਮ ਦੇ ਮੇਅਰ ਬਣ ਗਏ ਹਨ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਐਕਸ ਹੈਂਡਲ ਉਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਸਥਾਨਕ ਕੌਂਸਲਰਾਂ ਅਤੇ ਇਲਾਕਾ ਵਾਸੀਆਂ ਨੇ ਅੱਜ 'ਆਪ' ਆਗੂ ਰਾਮਪਾਲ ਉੱਪਲ ਨੂੰ ਨਗਰ ਨਿਗਮ ਫਗਵਾੜਾ ਦਾ ਮੇਅਰ ਚੁਣ ਕੇ ਸ਼ਹਿਰ ਅਤੇ ਇਲਾਕੇ ਦੇ ਵਿਕਾਸ ਦੀ ਜ਼ਿੰਮੇਵਾਰੀ ਸੌ

Phagwara Mayor News: 'ਆਪ' ਦੇ ਰਾਮਪਾਲ ਉਪਲ ਬਣੇ ਫਗਵਾੜਾ ਨਗਰ ਨਿਗਮ ਦੇ ਮੇਅਰ

Phagwara Mayor News: ਆਮ ਆਦਮੀ ਪਾਰਟੀ ਦੇ ਰਾਮਪਾਲ ਉੁਪਲ ਫਗਵਾੜਾ ਨਗਰ ਨਿਗਮ ਦੇ ਮੇਅਰ ਬਣ ਗਏ ਹਨ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਐਕਸ ਹੈਂਡਲ ਉਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਸਥਾਨਕ ਕੌਂਸਲਰਾਂ ਅਤੇ ਇਲਾਕਾ ਵਾਸੀਆਂ ਨੇ ਅੱਜ 'ਆਪ' ਆਗੂ ਰਾਮਪਾਲ ਉੱਪਲ ਨੂੰ ਨਗਰ ਨਿਗਮ ਫਗਵਾੜਾ ਦਾ ਮੇਅਰ ਚੁਣ ਕੇ ਸ਼ਹਿਰ ਅਤੇ ਇਲਾਕੇ ਦੇ ਵਿਕਾਸ ਦੀ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ।

ਹਾਈ ਕੋਰਟ ਦੇ ਨਿਰਦੇਸ਼ਾਂ ਤਹਿਤ ਫਗਵਾੜਾ ਵਿਖੇ ਕਰਵਾਈ ਗਈ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਵਿੱਚ ਤਿੰਨੋਂ ਅਹੁਦਿਆਂ 'ਤੇ ਆਮ ਆਦਮੀ ਪਾਰਟੀ ਕਾਬਜ਼ ਹੋ ਗਈ। ਪੀਡਬਲਡੀ ਰੈਸਟ ਹਾਊਸ ਵਿਖੇ ਕਰਵਾਈ ਗਈ ਚੋਣ ਦੌਰਾਨ ਆਮ ਆਦਮੀ ਪਾਰਟੀ ਨੂੰ 26 ਕੌਂਸਲਰਾਂ ਦਾ ਸਹਿਯੋਗ ਮਿਲਿਆ ਜਿਸ ਨਾਲ ਕੌਸਲਰ ਰਾਮਪਾਲ ਉਪਲ ਮੇਅਰ ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ ਅਤੇ ਬਿਪਨ ਕ੍ਰਿਸ਼ਨ ਸੂਦ ਵਿੱਕੀ ਸੂਦ ਨੂੰ ਡਿਪਟੀ ਮੇਅਰ ਬਣਾਇਆ ਗਿਆ।

ਇਹ ਵੀ ਪੜ੍ਹੋ : Union Budget 2025 live: 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ, ਸੀਤਾਰਮਨ ਦਾ ਬਜਟ ਵਿੱਚ ਮਿਡਲ ਕਲਾਸ ਲਈ ਵੱਡਾ ਐਲਾਨ

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਜੋਗਿੰਦਰ ਸਿੰਘ ਮਾਨ ਹਰਨੂਰ ਹਰਜੀਮਾਨ ਦਲਜੀਤ ਰਾਜੂ ਦਰਵੇਸ਼ ਪਿੰਡ ਮੌਕੇ ਤੇ ਪੁੱਜੇ ਅਤੇ ਤਿੰਨਾਂ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ : ਬਜਟ 2025: ਮੈਡੀਕਲ ਕਾਲਜਾਂ ਵਿੱਚ ਵਧਣਗੀਆਂ 75 ਹਜ਼ਾਰ ਸੀਟਾਂ; ਬਜਟ ਵਿੱਚ ਸਿੱਖਿਆ ਲਈ ਕੀਤੇ ਹੋਰ ਵੱਡੇ ਐਲਾਨ

 

Trending news