Fazilka Accident News: ਪੰਜ ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਹਾਦਸੇ 'ਚ ਮੌਤ; ਟਰੈਕਟਰ-ਟਰਾਲੀ ਦੀ ਥਾਰ ਨਾਲ ਹੋਈ ਟੱਕਰ
Advertisement
Article Detail0/zeephh/zeephh2565408

Fazilka Accident News: ਪੰਜ ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਹਾਦਸੇ 'ਚ ਮੌਤ; ਟਰੈਕਟਰ-ਟਰਾਲੀ ਦੀ ਥਾਰ ਨਾਲ ਹੋਈ ਟੱਕਰ

Fazilka Accident News:  ਮਲੋਟ ਰੋਡ ਉਤੇ ਇੱਕ ਸੜਕ ਹਾਦਸਾ ਵਾਪਰ ਗਿਆ। ਟਰੈਕਟਰ-ਟਰਾਲੀ ਅਤੇ ਥਾਰ ਦੀ ਟੱਕਰ ਵਿੱਚ ਥਾਰ ਚਾਲਕ ਵਕੀਲ ਦੀ ਮੌਤ ਹੋ ਗਈ।

Fazilka Accident News: ਪੰਜ ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਹਾਦਸੇ 'ਚ ਮੌਤ; ਟਰੈਕਟਰ-ਟਰਾਲੀ ਦੀ ਥਾਰ ਨਾਲ ਹੋਈ ਟੱਕਰ

Fazilka Accident News: ਅਬੋਹਰ ਵਿੱਚ ਅਬੋਹਰ ਮਲੋਟ ਰੋਡ ਉਤੇ ਇੱਕ ਸੜਕ ਹਾਦਸਾ ਵਾਪਰ ਗਿਆ। ਟਰੈਕਟਰ-ਟਰਾਲੀ ਅਤੇ ਥਾਰ ਦੀ ਟੱਕਰ ਵਿੱਚ ਥਾਰ ਚਾਲਕ ਵਕੀਲ ਦੀ ਮੌਤ ਹੋ ਗਈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪੰਜ ਦਿਨ ਪਹਿਲਾਂ ਹੀ ਨੌਜਵਾਨ ਦਾ ਵਿਆਹ ਹੋਇਆ ਸੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ।

ਸੜਕ ਕੰਢੇ ਖੜ੍ਹੀ ਟਰੈਕਟਰ-ਟਰਾਲੀ ਵਿੱਚ ਟੱਕਰ ਤੋਂ ਬਾਅਦ ਥਾਰ ਚਾਲਕ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ , ਜਿਸ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਸ ਨੂੰ ਰੈਫਰ ਕਰ ਦਿੱਤਾ ਗਿਆ ਤਾਂ ਪਰਿਵਾਰਿਕ ਮੈਂਬਰ ਉਸਨੂੰ ਇਲਾਜ ਲਈ ਬਠਿੰਡਾ ਲੈ ਗਏ ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਚਾਨਣਖੇੜਾ ਨਿਵਾਸੀ ਸੁਜੋਤ ਬਰਾੜ ਉਮਰ ਕਰੀਬ 26 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਅਬੋਹਰ ਦੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਾ ਭਤੀਜਾ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਪਿੰਡ ਚਨਣਖੇੜਾ ਦੇ ਨਿਵਾਸੀ ਐਡਵੋਕੇਟ ਸੁਜੋਤ ਬਰਾੜ (26) ਦਾ ਪੰਜ ਦਿਨ ਪਹਿਲਾਂ ਹੀ ਪਿੰਡ ਦਲਮੀਰਖੇੜਾ ਦੀ ਇਕ ਲੜਕੀ ਨਾਲ ਸ਼੍ਰੀਗੰਗਾਨਗਰ ਦੇ ਇੱਕ ਪੈਲੇਸ ਵਿੱਚ ਧੂਮਧਾਮ ਨਾਲ ਵਿਆਹ ਹੋਇਆ ਸੀ। ਸੁਜੋਤ ਮਾਰਕੀਟ ਕਮੇਟੀ ਅਬੋਹਰ ਦੇ ਸਾਬਕਾ ਚੇਅਰਮੈਨ ਰਜਿੰਦਰ ਬਰਾੜ ਦਾ ਭਤੀਜਾ ਹੈ।

ਇਹ ਵੀ ਪੜ੍ਹੋ : SGPC News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਅੱਜ; ਅਹਿਮ ਮੁੱਦੇ ਜਾਣਗੇ ਵਿਚਾਰੇ

ਬੁਧਵਾਰ ਰਾਤ ਨੂੰ ਐਡਵੋਕੇਟ ਸੁਜੋਤ ਬਰਾੜ ਆਪਣੀ ਥਾਰ ਗੱਡੀ ਵਿੱਚ ਮਲੋਟ ਰੋਡ ਵੱਲ ਆ ਰਿਹਾ ਸੀ। ਜਦੋਂ ਉਹ ਗੋਬਿੰਦਗੜ੍ਹ ਪੁਲ ਦੇ ਨੇੜੇ ਬੀ.ਆਰ. ਵਿਲਾ ਪੈਲੇਸ ਦੇ ਕੋਲ ਪਹੁੰਚਿਆ, ਤਾਂ ਉਸਦੀ ਥਾਰ ਇੱਕ ਟਰਾਲੀ ਨਾਲ ਟਕਰਾ ਗਈ। ਹਾਦਸੇ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਆਸਪਾਸ ਦੇ ਲੋਕਾਂ ਨੇ ਐਂਬੂਲੈਂਸ ਰਾਹੀਂ ਉਸਨੂੰ ਹਸਪਤਾਲ ਪਹੁੰਚਾਇਆ, ਜਿੱਥੋਂ ਉਸਦੀ ਗੰਭੀਰ ਹਾਲਤ ਦੇ ਚਲਦਿਆਂ ਰੈਫਰ ਕਰ ਦਿੱਤਾ ਗਿਆ। ਪਰਿਵਾਰ ਵਾਲੇ ਉਸਨੂੰ ਬਠਿੰਡਾ ਦੇ ਮੈਕਸ ਹਸਪਤਾਲ ਲੈ ਗਏ, ਜਿਥੇ ਦੇਰ ਰਾਤ ਉਸਦੀ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਪਿੰਡ ਚਨਣਖੇੜਾ ਅਤੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਅਬੋਹਰ ਦੇ ਵਕੀਲਾਂ ਨੇ ਸ਼ੋਕ ਵਜੋਂ ਕੰਮਕਾਜ ਬੰਦ ਰੱਖਿਆ।

ਇਹ ਵੀ ਪੜ੍ਹੋ : Weather News: ਪੰਜਾਬ ਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਨੇ ਠਾਰੇ ਲੋਕ; ਪਿੰਡਾਂ 'ਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ

 

Trending news