Barnala News: ਸਾਬਕਾ ਮੁਲਾਜ਼ਮ ਰੇਡਿਓਗ੍ਰਾਫਰ ਸਿਵਲ ਸਰਜਨ ਬਰਨਾਲਾ ਦੇ ਦਫਤਰ ਸਾਹਮਣੇ ਚਿਤਾ ਬਣਾ ਕੇ ਉਸ ਉਪਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ।
Trending Photos
Barnala News: ਬਰਨਾਲਾ ਵਿੱਚ ਜੱਚਾ-ਬੱਚਾ ਸਰਕਾਰੀ ਹਸਪਤਾਲ ਦੇ ਬਾਹਰ ਸੇਵਾਮੁਕਤ ਕਰਮਚਾਰੀ ਨੇ ਅਨੋਖਾ ਪ੍ਰਦਰਸ਼ਨ ਕੀਤਾ। ਸਾਬਕਾ ਮੁਲਾਜ਼ਮ ਰੇਡਿਓਗ੍ਰਾਫਰ ਗੁਰਪਿਆਰ ਸਿੰਘ ਭੱਟੀ ਵੱਲੋਂ ਸਿਵਲ ਸਰਜਨ ਬਰਨਾਲਾ ਦੇ ਦਫਤਰ ਸਾਹਮਣੇ ਲਕੜੀਆਂ ਦੀਆਂ ਚਿਤਾ ਬਣਾ ਕੇ ਉਸ ਉਪਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ।
ਗੁਰਪਿਆਰ ਸਿੰਘ ਨੇ ਸਰਕਾਰੀ ਹਸਪਤਾਲ ਅੰਦਰ ਸ਼ਰੇਆਮ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਅਤੇ ਕਿਹਾ ਕਿ ਰੇਡਿਓਗ੍ਰਾਫਰ ਐਕਸਰੇ ਰਿਪੋਰਟ ਬਦਲਮ ਲਈ ਉਸ ਉਤੇ ਦਬਾਅ ਬਣਾਇਆ ਜਾਂਦਾ ਸੀ ਅਤੇ ਉਹ ਰਿਪੋਰਟ ਬਦਲਣ ਲਈ ਸਾਫ਼ ਮਨ੍ਹਾ ਕਰ ਦਿੰਦੇ ਸਨ।
ਉਹ ਉਸ ਭ੍ਰਿਸ਼ਟਾਚਾਰ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ, ਜਿਸ ਵਜ੍ਹਾ ਕਰਕੇ ਉਸ ਦਾ ਵਾਰ-ਵਾਰ ਟਰਾਂਸਫਰ ਕਰ ਦਿੱਤਾ ਜਾਂਦਾ ਰਿਹਾ ਹੈ। ਪਿਛਲੇ 12 ਸਾਲ ਦੀ ਨੌਕਰੀ ਵਿੱਚ ਉਸ ਦਾ 27 ਵਾਰ ਟਰਾਂਸਫਰ ਹੋਇਆ ਅਤੇ 1 ਸਾਲ ਵਿੱਚ 8 ਵਾਰ ਟਰਾਂਸਫਰ ਹੋਇਆ ਅਤੇ ਉਸ ਨੂੰ ਇਮਾਨਦਾਰੀ ਦੇਖਦੇ ਧੱਕੇ ਨਾਲ ਰਿਟਾਇਰ ਕਰ ਦਿੱਤਾ ਗਿਆ ਹੈ।
ਉਸ ਨੇ ਮੰਗ ਕੀਤੀ ਹੈ ਕਿ ਉਸ ਨੂੰ ਨੌਕਰੀ ਉਤੇ ਬਹਾਲ ਕੀਤਾ ਜਾਵੇ ਅਤੇ ਉਨ੍ਹਾਂ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ। ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਦੀ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਉਹ ਇਸ ਸੰਘਰਸ਼ ਨੂੰ ਮਰਨ ਵਰਤ ਵਿੱਚ ਤਬਦੀਲ ਕਰੇਗਾ। ਇਸ ਮੌਕੇ ਗੁਰਪਿਆਰ ਨੇ ਕਿਹਾ ਕਿ ਉਨ੍ਹਾਂ ਨੇ 20 ਜੂਨ 1994 ਤੋਂ 22 ਜੁਲਾਈ 2014 ਤੱਕ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਿੱਚ ਬਤੌਰ ਰੇਡੀਓਗ੍ਰਾਫਰ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ। ਫਿਰ ਵੀ ਕੋਈ ਪਾਰਦਰਸ਼ੀ ਜਾਂਚ ਨਹੀਂ ਕੀਤੀ ਗਈ ਅਤੇ ਮੇਰੀ ਬਕਾਇਆ ਤਨਖ਼ਾਹ ਦੀ ਅਦਾਇਗੀ ਨਹੀਂ ਕੀਤੀ ਗਈ। ਉਸ ਨੇ ਤਲਵੰਡੀ ਸਾਬੋ ਵਿੱਚ ਰੇਡਿਓਗ੍ਰਾਫਰ ਅਤੇ ਸਿਵਲ ਹਸਪਤਾਲ ਬਰਨਾਲਾ ਵਿੱਚ ਆਖਰੀ ਡਿਊਟੀ ਕੀਤੀ।
ਡਾਕਟਰ ਨੇ ਉਸ ਨੂੰ ਗਲਤ ਰਿਪੋਰਟ ਬਦਲਣ ਲਈ ਕਿਹਾ ਸੀ ਅਤੇ ਉਸ ਨੇ ਰਿਪੋਰਟ ਬਦਲਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਗੱਲ ਦੀ ਉਸ ਨੂੰ ਸਜ਼ਾ ਮਿਲੀ ਹੈ ਅਤੇ ਇਸ ਦੀ ਸਜ਼ਾ ਉਹ ਕਈ ਸਾਲਾਂ ਤੋਂ ਭੁਗਤ ਰਿਹਾ ਹੈ। ਇਥੋਂ ਤਕ ਵਿਭਾਗ ਨੇ ਉਸ ਦਾ ਬਿਨਾਂ ਕਿਸੇ ਕਾਰਨ ਦੇ 12 ਸਾਲ ਵਿੱਚ ਕਈ ਟਰਾਂਸਫਰ ਕੀਤਾ। ਬਰਨਾਲਾ ਟਰਾਂਸਫਰ ਕਰਨ ਦੀ ਉਸ ਨੇ ਸ਼ਿਕਾਇਤ ਕੀਤੀ ਸੀ ਇਸ ਦੀ ਜਾਂਚ ਵੀ ਨਹੀਂ ਹੋਈ। ਅਜੇ ਤੱਕ ਪਤਾ ਨਹੀਂ ਚੱਲਿਆ ਕਿ ਉਹ ਦੋਸ਼ੀ ਹੈ ਜਾਂ ਨਹੀਂ। ਉਨ੍ਹਾਂ ਨੇ ਦੱਸਿਆ ਕਿ ਮੈਂ ਫਿਲਹਾਲ ਸਿਵਲ ਸਰਜਨ ਦਫਤਰ ਕੋਲ ਚਿਤਾ ਉਥੇ ਬੈਠਾ ਹਾਂ। ਉਨ੍ਹਾਂ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਦੂਜਾ ਹੈ। ਜੇਕਰ 30 ਦਸੰਬਰ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਧਰਨਾ ਮਰਨ ਵਰਤ ਵਿੱਚ ਤਬਦੀਲ ਕਰ ਸਕਦੇ ਹਨ। ਇਸ ਮਾਮਲੇ ਵਿੱਚ ਸਿਵਲ ਸਰਜਨ ਨੇ ਕਿਹਾ ਕਿ ਕੱਲ੍ਹ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ। ਇਸ ਵਿੱਚ ਸੇਵਾਮੁਕਤ ਰੇਡਿਓਗ੍ਰਾਫਰ ਨੂੰ ਧੱਕੇ ਨਾਲ ਰਿਟਾਇਰ ਕਰਨ ਦਾ ਵਿਰੋਧ ਕੀਤਾ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਰਿਟਾਇਰਮੈਂਟ ਦਾ ਮਾਮਲਾ ਉਨ੍ਹਾਂ ਦੇ ਹੱਥ ਵਿੱਚ ਨਹੀਂ ਹੈ, ਇਹ ਸਰਕਾਰ ਦੇ ਹੱਥ ਵਿੱਚ ਹੈ। ਜੇਕਰ ਇਸ ਵਿਅਕਤੀ ਖਿਲਾਫ਼ ਕੋਈ ਰਿਪੋਰਟ ਹੋਵੇਗੀ ਤਾਂ ਬਹੁਤ ਸਾਰੀਆਂ ਗੱਲਾਂ ਵੀ ਹੋਣਗੀਆਂ, ਜਿਨ੍ਹਾਂ ਦੀ ਵਜ੍ਹਾ ਕਰਕੇ ਉਸ ਨੂੰ ਰਿਟਾਇਰ ਕੀਤਾ ਗਿਆ ਹੈ। ਉਨ੍ਹਾਂ ਨੂੰ ਸੇਵਾਮੁਕਤ ਰੇਡਿਓਗ੍ਰਾਫਰ ਤੋਂ ਜਾਂਚ ਦਾ ਪੱਤਰ ਮਿਲਿਆ ਹੈ ਉਸ ਦੇ ਆਧਾਰ ਉਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਪੂਰੀ ਹੋਣ ਉਤੇ ਹੀ ਕੋਈ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਐਸਐਮਓ ਨਾਲ ਗੱਲ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਉਸ ਦਾ ਸਾਰਾ ਜੋ ਬਕਾਇਆ ਉਹ ਦੇ ਦਿੱਤਾ ਗਿਆ ਹੈ। ਕੋਈ ਬਕਾਇਆ ਨਹੀਂ ਬਚਿਆ ਪਰ ਜੇਕਰ ਕੋਈ ਬਕਾਇਆ ਹੋਵੇਗਾ ਤਾਂ ਉਸ ਉਤੇ ਵਿਚਾਰ ਕਰਨਗੇ।