ਸੜਕ ਹਾਦਸੇ ਦੌਰਾਨ ਦੋ ਗੱਡੀਆਂ ਵਿਚਾਲੇ ਟੱਕਰ, ਤਿੰਨ ਵਿਅਕਤੀ ਹੋਏ ਗੰਭੀਰ ਜਖਮੀ
Advertisement
Article Detail0/zeephh/zeephh2644370

ਸੜਕ ਹਾਦਸੇ ਦੌਰਾਨ ਦੋ ਗੱਡੀਆਂ ਵਿਚਾਲੇ ਟੱਕਰ, ਤਿੰਨ ਵਿਅਕਤੀ ਹੋਏ ਗੰਭੀਰ ਜਖਮੀ

Nawanshahr News: ਨਵਾਂਸ਼ਹਿਰ ਜ਼ਿਲ੍ਹੇ ਦੇ ਔੜ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਸਰਪੰਚ ਦੀ ਗੱਡੀ ਨਾਲ ਇੱਕ ਮਹਿੰਦਰਾ ਪਿਕਅੱਪ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

 

ਸੜਕ ਹਾਦਸੇ ਦੌਰਾਨ ਦੋ ਗੱਡੀਆਂ ਵਿਚਾਲੇ ਟੱਕਰ, ਤਿੰਨ ਵਿਅਕਤੀ ਹੋਏ ਗੰਭੀਰ ਜਖਮੀ

Nawanshahr News: ਨਵਾਂਸ਼ਹਿਰ ਜ਼ਿਲ੍ਹੇ ਦੇ ਔੜ ਕਸਬੇ ਵਿੱਚ ਦੇਰ ਰਾਤ ਲਗਭਗ 11 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਸੜਕ ਸੁਰੱਖਿਆ ਬਲ ਮੌਕੇ 'ਤੇ ਪਹੁੰਚਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਘਟਨਾ ਵਿੱਚ ਗੜੁਪੜ੍ਹ ਦੇ ਸਰਪੰਚ ਦੀ ਗੱਡੀ ਨਾਲ ਇੱਕ ਮਹਿੰਦਰਾ ਪਿਕਅੱਪ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਵਿੱਚ ਜ਼ਖਮੀਆਂ ਨੂੰ ਰਾਕੇਸ਼ ਮੈਡੀਸਿਟੀ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: PM Modi US Visit: ਅਮਰੀਕਾ ਪਹੁੰਚੇ ਨਰਿੰਦਰ ਮੋਦੀ, ਡਿਫੇਂਸ, ਵਪਾਰ ਸਮੇਤ ਇਨ੍ਹਾਂ ਮੁੱਦਿਆਂ 'ਤੇ ਕਰਨਗੇ ਗੱਲਬਾਤ

 

ਇਸ ਹਾਦਸੇ ਦੇ ਦੌਰਾਨ ਦੋਵੇਂ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਖ਼ਬਰ ਹੈ ਕਿ ਬੀਤੀ ਰਾਤ ਲਗਭਗ 11 ਵਜੇ ਪਿੰਡ ਔੜ ਦੇ ਮੁੱਖ ਬਾਜ਼ਾਰ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਮੌਕੇ 'ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਸੜਕ ਹਾਦਸਾ ਵਾਪਰਦੇ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਸੜਕ ਸੁਰੱਖਿਆ ਬਲ ਪਹੁੰਚ ਗਿਆ। ਸੁਰੱਖਿਆ ਬਲ ਦੇ ਪਹੁੰਚਣ ਤੋਂ ਪਹਿਲਾਂ, ਪਿੰਡ ਦੇ ਲੋਕਾਂ ਨੇ ਤਿੰਨ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਰਾਕੇਸ਼ ਮੈਡੀਸਿਟੀ ਔੜ ਵਿੱਚ ਦਾਖਲ ਕਰਵਾਇਆ ਸੀ। ਡਾਕਟਰ ਅਨੁਸਾਰ ਤਿੰਨ ਜ਼ਖਮੀਆਂ ਦੀ ਹਾਲਤ ਹੁਣ ਸਥਿਰ ਹੈ। ਇੱਥੇ ਇਹ ਦੱਸਣ ਯੋਗ ਹੈ ਕਿ ਇੱਕ ਵਾਹਨ ਪਿੰਡ ਗੜੁਪੜ੍ਹ ਦੇ ਸਰਪੰਚ ਚਲਾ ਰਹੇ ਸਨ।

ਇਹ ਵੀ ਪੜ੍ਹੋ: Kisan Mahapanchayat: ਅੱਜ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੀ ਹੋਵੇਗੀ ਮਹਾਪੰਚਾਇਤ, ਕਿਸਾਨ ਵੱਡੀ ਗਿਣਤੀ ਵਿੱਚ ਹੋਣਗੇ ਇਕੱਠੇ

 

 

 

Trending news