ਦੁਬਈ 'ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਆਉਣ ਨਾਲ ਮੌਤ
Advertisement
Article Detail0/zeephh/zeephh2644446

ਦੁਬਈ 'ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਆਉਣ ਨਾਲ ਮੌਤ

Nawanshahr News: ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਸਾਡੇ ਲੜਕੇ ਜਗਤਾਰ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ ਤਾਂ ਜੋ ਅਸੀਂ ਆਪਣੇ ਲੜਕੇ ਦੀਆਂ ਅੰਤਿਮ ਰਸਮ ਨਿਭਾ ਸਕੀਏ। 

ਦੁਬਈ 'ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਆਉਣ ਨਾਲ ਮੌਤ

Nawanshahr News: ਨਵਾਂਸ਼ਹਿਰ ਦੇ ਕਸਬਾ ਮੁਕੰਦਪੁਰ ਦੇ ਜਗਤਾਰ ਸਿੰਘ ( 48 ) ਪੁੱਤਰ ਬਖਸ਼ੀ ਰਾਮ ਸਾਬਕਾ ਮੈਂਬਰ ਪੰਚਾਇਤ ਦੇ ਵਿਦੇਸ਼ ਦੀ ਧਰਤੀ ਉੱਤੇ ਮੌਤ ਹੋਣ ਦਾ ਜਾਣਕਾਰੀ ਮਿਲੀ ਹੈ। ਇਸ ਘਟਨਾ ਸਬੰਧੀ ਮ੍ਰਿਤਕ ਜਗਤਾਰ ਸਿੰਘ ਦੇ ਪਿਤਾ ਬਖਸ਼ੀ ਰਾਮ ਤੇ ਚਾਚਾ ਓਮ ਪ੍ਰਕਾਸ਼ ਕਾਲਾ ਨੇ ਦੱਸਿਆ ਕਿ ਸਾਡਾ ਲੜਕਾ ਜਗਤਾਰ ਸਿੰਘ ਕਰੀਬ 8 ਸਾਲ ਤੋਂ ਦੁਬਈ ਵਿਖੇ ਰਹਿੰਦਾ ਸੀ ਹੁਣ ਉਸਨੂੰ ਪੰਜਾਬ ਤੋਂ ਦੁਆਰਾ ਗਏ ਹੋਏ ਅੱਠ ਮਹੀਨੇ ਹੋ ਗਏ ਸਨ ਤੇ ਸਾਨੂੰ ਅੱਜ ਸਵੇਰੇ ਸਾਡੇ ਰਿਸ਼ਤੇਦਾਰਾਂ ਦਾ ਫੋਨ ਆਇਆ ਕੀ ਤੁਹਾਡਾ ਲੜਕੇ ਜਗਤਾਰ ਨੂੰ ਹਾਰਟ ਅਟੈਕ ਆ ਗਿਆ ਹੈ ਜਦੋਂ ਉਹ ਉਸ ਵਕਤ ਕੰਮ ਕਰ ਰਿਹਾ ਸੀ ਉਹਨਾਂ ਅੱਗੇ ਦੱਸਿਆ ਕਿ ਉਹ ਇੱਕ ਠੇਕੇਦਾਰ ਕੋਲ ਕੰਮ ਕਰਦਾ ਸੀ।

ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਸਾਡੇ ਲੜਕੇ ਜਗਤਾਰ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ ਤਾਂ ਜੋ ਅਸੀਂ ਆਪਣੇ ਲੜਕੇ ਦੀਆਂ ਅੰਤਿਮ ਰਸਮ ਨਿਭਾ ਸਕੀਏ ਤੇ ਸਾਨੂੰ ਬਣਦਾ ਮੁਆਵਜ਼ਾ ਵੀ ਪ੍ਰਧਾਨ ਮੰਤਰੀ ਮੋਦੀ ਆਪਣੇ ਦਖਲ ਦੇ ਕੇ ਦਿਵਾਉਣ ਤਾਂ ਕਿ ਇਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹੇ ਤੇ ਮਿਰਤਕ ਜਗਤਾਰ ਆਪਣੇ ਪਿੱਛੇ ਦੋ ਛੋਟੇ ਲੜਕੇ ਅਤੇ ਆਪਣੀ ਵਿਧਵਾ ਪਤਨੀ ਨੂੰ ਰੋਂਦੇ ਕਰਲਾਉਂਦੇ ਛੱਡ ਕੇ ਚਲਾ ਗਿਆ।

 

Trending news