ਵਿਆਹ ਤੋਂ ਬਾਅਦ ਉਸਦੀ ਕੁੜੀ ਅਤੇ ਪ੍ਰਹੁਣਾ ਅਕਸਰ ਹੀ ਘਰ ਆਉਂਦੇ-ਜਾਂਦੇ ਸਨ, 30 ਦਿਸੰਬਰ ਨੂੰ ਨਰਾਇਣ ਯੋਗੀ ਆਪਣੇ ਸਹੁਰੇ ਆਇਆ ਹੋਇਆ ਸੀ।
Trending Photos
A unique love story: ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ’ਚ ਇੱਕ ਅਨੋਖ਼ੀ ਪ੍ਰੇਮ-ਕਹਾਣੀ ਸਾਹਮਣੇ ਆਈ ਹੈ, ਜਿੱਥੇ ਇੱਕ 40 ਸਾਲਾਂ ਸੱਸ ਨੂੰ ਆਪਣੇ 27 ਸਾਲ ਦੇ ਜਵਾਈ (Son in Law) ਨਾਲ ਪਿਆਰ ਹੋ ਗਿਆ।
ਜਵਾਈ ਨੇ ਫ਼ਰਾਰ ਹੋਣ ਤੋਂ ਪਹਿਲਾਂ ਸਹੁਰੇ ਨੂੰ ਪਿਲਾਈ ਸ਼ਰਾਬ
ਪਿਆਰ ਪ੍ਰਵਾਨ ਚੜ੍ਹਿਆ ਤਾਂ ਸੱਸ ਅਤੇ ਪ੍ਰਹੁਣਾ ਦੋਵੇਂ ਘਰੋਂ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਪ੍ਰਹੁਣੇ ਨੇ ਪਹਿਲਾਂ ਸਹੁਰੇ ਨਾਲ ਸ਼ਰਾਬ ਦੀ ਪਾਰਟੀ ਕਰਕੇ ਉਸਨੂੰ ਨਸ਼ੇ ’ਚ ਟੱਲੀ ਕਰ ਦਿੱਤਾ। ਜਦੋਂ ਸਹੁਰੇ ਨੂੰ ਹੋਸ਼ ਆਇਆ ਤਾਂ ਆਪਣੇ ਜਵਾਈ ਦੀ ਇਹ ਹਰਕਤ ਦੇਖ ਕੇ ਹੈਰਾਨ ਰਹਿ ਗਿਆ, ਉਸਨੇ ਪੁਲਿਸ ਦੀ ਸ਼ਰਣ ਲਈ ਹੈ।
ਆਪਣੀ ਸ਼ਿਕਾਇਤ ’ਚ ਸਹੁਰੇ ਰਮੇਸ਼ ਨੇ ਦੱਸਿਆ ਕਿ ਉਸਦੀ ਕੁੜੀ ਕਿਸਨਾ ਦਾ ਵਿਆਹ ਮਾਮਾਵਾਲੀ ਦੇ ਰਹਿਣ ਵਾਲੇ ਨਰਾਇਣ ਯੋਗੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਦੀ ਕੁੜੀ ਅਤੇ ਪ੍ਰਹੁਣਾ ਅਕਸਰ ਹੀ ਘਰ ਆਉਂਦੇ-ਜਾਂਦੇ ਸਨ, 30 ਦਿਸੰਬਰ ਨੂੰ ਨਰਾਇਣ ਯੋਗੀ ਆਪਣੇ ਸਹੁਰੇ ਆਇਆ ਹੋਇਆ ਸੀ।
ਸਹੁਰਾ ਜਦੋਂ ਧੀ ਦੇ ਘਰ ਪਹੁੰਚਿਆ ਤਾਂ ਮਾਮਲੇ ਦਾ ਪਤਾ ਚੱਲਿਆ
ਇਸ ਦੌਰਾਨ ਨਰਾਇਣ ਨੇ ਉਸਨੂੰ ਸ਼ਰਾਬ ਪਿਲਾਈ ਤੇ ਨਸ਼ੇ ’ਚ ਹੋਣ ਕਾਰਨ ਉਹ ਸੌਂ ਗਿਆ, ਜਦੋਂ ਸ਼ਾਮ 4 ਵਜੇਂ ਉਹ ਨੀਂਦ ਤੋਂ ਜਾਗਿਆ ਤਾਂ ਉਸਦੀ ਘਰ ਵਾਲੀ ਅਤੇ ਪ੍ਰਹੁਣਾ ਘਰੋਂ ਗਾਇਬ ਸਨ। ਜਦੋਂ ਕਾਫ਼ੀ ਜਾਂਚ ਚੋਂ ਬਾਅਦ ਪਤਾ ਚੱਲਿਆ ਕਿ ਉਸਦੀ ਘਰਵਾਲੀ ਨੂੰ ਉਸਦਾ ਜਵਾਈ ਗੁੰਮਰਾਹ ਕਰਕੇ ਭਜਾ ਲੈ ਗਿਆ ਹੈ। ਰਮੇਸ਼ ਜਦੋਂ ਆਪਣੀ ਕੁੜੀ ਕੋਲ ਉਸਦੇ ਸਹੁਰੇ ਘਰ ਪਿੰਡ ਮਾਮਾਂਵਾਲੀ ਪਹੁੰਚਿਆ ਤਾਂ ਪੂਰੀ ਘਟਨਾ ਦਾ ਪਤਾ ਚੱਲਿਆ।
ਸੱਸ ਦੇ ਨਾਲ ਆਪਣੀ ਧੀ ਨੂੰ ਵੀ ਨਾਲ ਲੈ ਗਿਆ ਜਵਾਈ
ਅਨਾਦਰਾ ਥਾਣੇ ਦੇ ਇੰਚਾਰਜ ਬਲਭਦਰ ਸਿੰਘ ਨੇ ਦੱਸਿਆ ਕਿ ਜਵਾਈ ਦੇ ਸੱਸ ਨਾਲ ਭੱਜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਜਵਾਈ ਨਾਲ ਭੱਜੀ ਸੱਸ ਦੀਆਂ 3 ਕੁੜੀਆਂ ਅਤੇ 1 ਮੁੰਡਾ ਹੈ, ਚਾਰੋ ਬੱਚੇ ਸ਼ਾਦੀਸ਼ੁਦਾ ਹਨ। ਹੋਰ ਤਾਂ ਹੋਰ ਪ੍ਰੇਮੀ ਜਵਾਈ ਦੇ ਵੀ 3 ਬੱਚੇ ਹਨ ਅਤੇ ਜਵਾਈ ਆਪਣੀ ਇੱਕ ਕੁੜੀ ਨੂੰ ਵੀ ਨਾਲ ਲੈ ਗਿਆ ਹੈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜੋ: ਨਕਲੀ ਗਹਿਣਿਆਂ ਬਦਲੇ ਠੱਗ, ਸੁਨਿਆਰੇ ਨੂੰ ਲਾ ਗਿਆ ਸਾਢੇ 21 ਲੱਖ ਦਾ ਚੂਨਾ!