Moosewala ਦੇ Song 'ਜਾਂਦੀ ਵਾਰ' ਦੇ ਇੰਤਜ਼ਾਰ ਨੇ ਵਧਾਈਆਂ Fans ਦੇ ਦਿਲਾਂ ਦੀਆਂ ਧੜਕਣਾਂ!
Advertisement
Article Detail0/zeephh/zeephh1319151

Moosewala ਦੇ Song 'ਜਾਂਦੀ ਵਾਰ' ਦੇ ਇੰਤਜ਼ਾਰ ਨੇ ਵਧਾਈਆਂ Fans ਦੇ ਦਿਲਾਂ ਦੀਆਂ ਧੜਕਣਾਂ!

ਮੂਸੇਵਾਲਾ ਦਾ ਨਵਾਂ ਗੀਤ 'ਜਾਂਦੀ ਵਾਰ' 2 ਸਤੰਬਰ ਨੂੰ ਸੰਗੀਤਕਾਰ ਸਲੀਮ ਮਰਚੈਂਟ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। 

Moosewala ਦੇ Song 'ਜਾਂਦੀ ਵਾਰ' ਦੇ ਇੰਤਜ਼ਾਰ ਨੇ ਵਧਾਈਆਂ Fans ਦੇ ਦਿਲਾਂ ਦੀਆਂ ਧੜਕਣਾਂ!

ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫੇਰ ਆਪਣੇ ਚਾਹੁਣ ਵਾਲਿਆਂ ਦਾ ਰੂਬਰੂ ਹੋਵੇਗਾ। ਮੂਸੇਵਾਲਾ ਦਾ ਨਵਾਂ ਗੀਤ 'ਜਾਂਦੀ ਵਾਰ' 2 ਸਤੰਬਰ ਨੂੰ ਸੰਗੀਤਕਾਰ ਸਲੀਮ ਮਰਚੈਂਟ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। 

 

ਸੰਗੀਤਕਾਰ ਸਲੀਮ ਮਰਚੈਂਟ ਨੇ ਗੀਤ ਦੇ ਰਿਲੀਜ਼ ਹੋਣ ਬਾਰੇ ਦਿੱਤੀ ਜਾਣਕਾਰੀ
ਇਸ ਗੀਤ ਸਬੰਧੀ ਜਾਣਕਾਰੀ ਸੰਗੀਤਕਾਰ ਸਲੀਮ ਮਰਚੈਂਟ ਵਲੋਂ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ। ਉਹ ਵੀਡੀਓ ’ਚ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਕਸਰ ਹੀ ਲੋਕ ਉਨ੍ਹਾਂ ਨੂੰ ਪੁੱਛਦੇ ਸਨ ਕਿ ਸਿੱਧੂ ਮੂਸੇਵਾਲਾ ਨਾਲ ਤਿਆਰ ਕੀਤਾ ਗੀਤ ਕਦੋਂ ਰਿਲੀਜ਼ ਹੋਵੇਗਾ? ਹੁਣ ਮੂਸੇਵਾਲਾ ਦੇ ਗੀਤ ਨੂੰ ਰਿਲੀਜ਼ ਕਰਨ ਦਾ ਸਮਾਂ ਆ ਗਿਆ ਹੈ। 

 

ਅਫ਼ਸਾਨਾ ਖ਼ਾਨ ਨੇ ਕੀਤੀ ਸੀ ਮੂਸੇਵਾਲਾ ਦੀ ਗੀਤ ਲਈ ਸਿਫ਼ਾਰਸ਼
ਸਲੀਮ ਮਰਚੈਂਟ ਨੇ ਦੱਸਿਆ ਕਿ ਉਹ ਗਾਇਕਾ ਅਫ਼ਸਾਨਾ ਖ਼ਾਨ ਨੂੰ ਮਿਲਿਆ ਸੀ, ਜਿਸ ਨੇ ਇਸ ਗੀਤ ਲਈ ਸਿੱਧੂ ਮੂਸੇਵਾਲਾ ਦੀ ਸਿਫ਼ਾਰਸ਼ ਕੀਤੀ। ਮਰਚੈਂਟ ਨੇ ਦੱਸਿਆ ਕਿ ਉਹ ਸਿੱਧੂ ਦੀ ਕਲਾ ਤੇ ਭਾਈਚਾਰੇ ਪ੍ਰਤੀ ਜਨੂੰਨ ਤੋਂ ਪ੍ਰਭਾਵਿਤ ਹੋਏ, ਜਿਸ ਤੋਂ ਬਾਅਦ ਉਨ੍ਹਾਂ ਗੀਤ ਰਿਕਾਰਡ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਸਥਿਤ ਸਚਿਨ ਅਹੂਜਾ ਦੇ ਸਟੂਡੀਓ ’ਚ ਇਹ ਗੀਤ ਰਿਕਾਰਡ ਕੀਤਾ ਗਿਆ ਹੈ।

 

ਅਫ਼ਸਾਨਾ ਖ਼ਾਨ ਤੇ ਸਿੱਧੂ ਵਲੋਂ ਗਾਇਆ ਇਹ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ। ਮੂਸੇਵਾਲਾ ਭਾਵੇਂ ਅੱਜ ਸ਼ਰੀਰਕ ਤੌਰ ’ਤੇ ਸਾਡੇ ਵਿਚਾਲੇ ਨਹੀਂ ਰਹੇ, ਪਰ 'ਜਾਂਦੀ ਵਾਰ' ਗੀਤ ਦਾ ਸਿਰਲੇਖ ਉਸਨੂੰ ਸ਼ਰਧਾਂਜਲੀ ਹੈ।  

 

Trending news