Ludhiana News: ਲੁਧਿਆਣਾ ਦੇ ਸ਼ੁਭਮ ਵਧਵਾ ਨੇ ਖੇਲੋ ਇੰਡੀਆ ਪੈਰਾ ਗੇਮਸ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। 80 ਫ਼ੀਸਦੀ ਸਰੀਰਕ ਤੌਰ ਉਤੇ ਚੱਲਣ ਵਿੱਚ ਅਸਮਰਥ ਸ਼ੁਭਮ 6 ਵਾਰ ਨੈਸ਼ਨਲ ਚੈਂਪੀਅਨ ਬਣ ਚੁੱਕਾ ਹੈ।
Trending Photos
Ludhiana News: ਸ਼ਾਇਰ ਬਾਬਾ ਨਜ਼ਮੀ ਦੀਆਂ ਸਤਰਾਂ ਹਨ ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ। ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਬਹੁਤ ਲੋਕ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਨ ਪਰ ਲੁਧਿਆਣਾ ਦੇ ਇੱਕ ਸਰੀਰਕ ਤੌਰ ਉਤੇ ਅਸਮਰਥ ਨੌਜਵਾਨ ਨੇ ਸਖਤ ਮਿਹਨਤ ਸਦਕਾ ਬੁਲੰਦੀਆਂ ਹਾਸਲ ਕੀਤੀਆਂ ਹਨ। 80 ਫੀਸਦੀ ਸਰੀਰਕ ਤੌਰ ਉਤੇ ਚੱਲਣ ਵਿੱਚ ਅਸਮਰਥ ਲੁਧਿਆਣਾ ਦੇ ਨੌਜਵਾਨ ਨੇ ਦੇਸ਼ ਪੱਧਰ ਉਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਲੁਧਿਆਣਾ ਦੇ ਸ਼ੁਭਮ ਵਧਵਾ ਨੇ ਖੇਲੋ ਇੰਡੀਆ ਪੈਰਾ ਗੇਮਸ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। 80 ਫ਼ੀਸਦੀ ਸਰੀਰਕ ਤੌਰ ਉਤੇ ਚੱਲਣ ਵਿੱਚ ਅਸਮਰਥ ਸ਼ੁਭਮ 6 ਵਾਰ ਨੈਸ਼ਨਲ ਚੈਂਪੀਅਨ ਬਣ ਚੁੱਕਾ ਹੈ। ਅੱਜ ਤੱਕ ਭਾਰਤ ਦੇ ਕਿਸੇ ਪੈਰਾ ਖਿਡਾਰੀ ਤੋਂ ਸ਼ੁਭਮ ਹਾਰਿਆ ਨਹੀਂ ਹੈ। ਲੁਧਿਆਣਾ ਦਾ ਸ਼ੁਭਮ ਵਧਵਾ ਇੱਕ ਵਾਰ ਮੁੜ ਤੋਂ ਪੰਜਾਬ ਦਾ ਨਾਂ ਰੋਸ਼ਨ ਕਰਕੇ ਆਇਆ ਹੈ।
ਉਸ ਨੇ ਪੈਰਾ ਖੇਲੋ ਇੰਡੀਆ ਗੇਮਸ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਫਾਈਨਲ ਮੁਕਾਬਲੇ ਵਿੱਚ ਉਸ ਨੂੰ ਵਿਰੋਧੀ ਟੀਮ ਦਾ ਖਿਡਾਰੀ ਇੱਕ ਵੀ ਸੈੱਟ ਦੇ ਵਿੱਚ ਨਹੀਂ ਹਰਾ ਪਾਇਆ। ਸ਼ੁਭਮ ਵਧਵਾ ਅੱਜ ਤੱਕ ਭਾਰਤ ਵਿੱਚ ਕਿਸੇ ਖਿਡਾਰੀ ਤੋਂ ਇੱਕ ਵੀ ਸੈਟ ਨਹੀਂ ਹਾਰਿਆ ਹੈ। ਇਸ ਸਾਲ ਉਸ ਨੇ 9 ਮੈਡਲ ਜਿੱਤੇ ਹਨ ਜਿਨ੍ਹਾਂ ਵਿੱਚੋਂ 3 ਮੈਡਲ ਕੌਮਾਂਤਰੀ ਪੱਧਰ ਦੇ ਹਨ ਅਤੇ 6 ਮੈਡਲ ਕੌਮੀ ਪੱਧਰ ਦੇ ਹਨ।
ਪੈਰਾ ਓਲੰਪਿਕ ਵਿੱਚ ਬਰਾਊਂਜ ਮੈਡਲਿਸਟ ਨੂੰ ਵੀ ਉਹ ਮਾਤ ਦੇ ਚੁੱਕਾ ਹੈ। ਹਾਲ ਹੀ ਵਿੱਚ ਉਹ ਸਿੰਘਾਪੁਰ ਤੇ ਚੀਨ ਵਿੱਚ ਵੀ ਮੈਡਲ ਜਿੱਤ ਕੇ ਆਇਆ ਹੈ। ਭਾਰਤ ਸਰਕਾਰ ਵੱਲੋਂ ਪਹਿਲੀ ਵਾਰ ਪੈਰਾ ਖੇਲੋ ਇੰਡੀਆ ਗੇਮਜ਼ ਕਰਵਾਈਆਂ ਗਈਆਂ ਜਿਸ ਵਿੱਚ ਸ਼ੁਭਮ ਸੋਨੇ ਦਾ ਤਗਮਾ ਹਾਸਿਲ ਕਰਕੇ ਆਇਆ ਹੈ।
ਅੱਜ ਉਸ ਦੇ ਘਰ ਪੁੱਜਣ ਉਤੇ ਉਸ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਸਵਾਗਤ ਕੀਤਾ ਗਿਆ ਪਰ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਮੁੜ ਤੋਂ ਇਲਾਕੇ ਦੇ ਐਮਐਲਏ ਅਤੇ ਕੌਂਸਲਰ ਇਸ ਸਵਾਗਤ ਵਿੱਚ ਨਹੀਂ ਪਹੁੰਚੇ। 6 ਵਾਰ ਟੇਬਲ ਟੈਨਿਸ ਚ ਨੈਸ਼ਨਲ ਚੈਂਪੀਅਨ ਰਹਿ ਚੁੱਕੇ ਸ਼ੁਭਮ ਨੇ 2019 ਵਿੱਚ ਅਪਣਾ ਸਫ਼ਰ ਸ਼ੁਰੂ ਕੀਤਾ ਸੀ।
ਇਕ ਹਾਦਸੇ ਵਿੱਚ ਉਸ ਦੇ ਸਰੀਰ ਨੇ 90 ਫ਼ੀਸਦੀ ਕੰਮ ਕਰਨਾ ਬੰਦ ਕਰ ਦਿੱਤਾ ਸੀ ਪਰ ਸਖ਼ਤ ਮਿਹਨਤ ਦੇ ਬਾਵਜੂਦ ਉਸ ਨੇ ਨੈਸ਼ਨਲ ਵਿੱਚ 6 ਵਾਰ ਗੋਲਡ ਮੈਡਲ ਹਾਸਿਲ ਕੀਤਾ। ਜੁਲਾਈ 2023 ਚ ਤਾਇਵਾਨ ਦੀਆਂ ਖੇਡਾਂ ਵਿੱਚ ਉਸ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ।
ਇਸ ਤੋਂ ਬਾਅਦ ਸਤੰਬਰ 2023 ਸਿੰਘਾਪੁਰ ਵਿੱਚ ਗੇਮਸ ਵਿੱਚ ਵੀ ਕਾਂਸੇ ਦਾ ਤਗਮਾ ਹਾਸਲ ਕਰਕੇ ਆਇਆ ਹੈ। ਏਸ਼ੀਆ ਵਿੱਚ ਉਸ ਦਾ 12ਵਾਂ ਰੈਂਕ ਹੈ। ਉਸ ਨੇ ਕਈ ਕੌਮਾਂਤਰੀ ਖਿਡਾਰੀਆਂ ਨੂੰ ਮਾਤ ਦਿੱਤੀ ਹੈ। ਉਹ ਲਗਾਤਾਰ ਮੈਚ ਜਿੱਤ ਰਿਹਾ ਹੈ। ਭਾਰਤ ਵਿੱਚ ਕੋਈ ਅਜਿਹਾ ਦੂਜਾ ਖਿਡਾਰੀ ਨਹੀਂ ਜੋਕਿ ਉਸ ਨੂੰ ਮਾਤ ਦੇ ਸਕੇ। ਉਹ ਆਪਣੀ ਸਖ਼ਤ ਮਿਹਨਤ ਕਰਕੇ ਇਸ ਮੁਕਾਮ ਉਤੇ ਪੁੱਜਾ ਹੈ।
ਸ਼ੁਭਮ ਚਾਹੁੰਦਾ ਹੈ ਕਿ ਉਹ ਪੈਰਾ ਓਲੰਪਿਕ 2024 ਵਿੱਚ ਹਿੱਸਾ ਲੈ ਕੇ ਭਾਰਤ ਲਈ ਮੈਡਲ ਲੈ ਕੇ ਆਵੇ ਪਰ ਉਸ ਲਈ ਉਸ ਨੂੰ ਆਪਣੀ ਰੈਂਕਿੰਗ ਵਿੱਚ ਹੋਰ ਨਿਖਾਰ ਲਿਆਉਣ ਦੇ ਲਈ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਜਾ ਕੇ ਖੇਡਣਾ ਪਵੇਗਾ ਜੋ ਕਿ ਕਾਫੀ ਮਹਿੰਗੇ ਅਤੇ ਖਰਚੀਲੇ ਹੁੰਦੇ ਹਨ ਜਦੋਂ ਤੱਕ ਉਹ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲਵੇਗਾ।
ਇਹ ਵੀ ਪੜ੍ਹੋ : ED Action on AAP MLA: ED ਨੇ ਆਪ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਜਾਇਦਾਦ ਕੀਤੀ ਕੁਰਕ
ਉਸ ਦਾ ਓਲੰਪਿਕ ਦਾ ਰਾਹ ਪੱਧਰਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਆਸਾਨੀ ਦੇ ਨਾਲ ਭਾਰਤ ਲਈ ਓਲੰਪਿਕ ਵਿੱਚ ਮੈਡਲ ਲਿਆ ਸਕਦਾ ਹੈ। ਜੇ ਸਰਕਾਰ ਉਸਦੀ ਮਦਦ ਕਰੇ ਉਸ ਦੀ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਖੇਡਣ ਲਈ ਸਾਥ ਦੇਵੇ ਤਾਂ ਉਹ ਓਲੰਪਿਕ ਵਿੱਚ ਭਾਰਤ ਲਈ ਮੈਡਲ ਲਿਆ ਸਕਦਾ ਹੈ।
ਇਹ ਵੀ ਪੜ੍ਹੋ : Shaheedi Diwas Vadde Sahibzade: ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਦਾ ਆਖ਼ਰੀ ਦਿਨ, ਵੱਡੀ ਗਿਣਤੀ 'ਚ ਸੰਗਤ ਹੋਈ ਨਤਮਸਤਕ