Ludhiana Budha Nala: ਆਗੂਆਂ ਤੇ ਪੁਲਿਸ ਪ੍ਰਸ਼ਾਸਨ ਵਿਚਾਲੇ 'ਕਾਲਾ ਪਾਣੀ ਮੋਰਚੇ' ਦੇ ਮੈਂਬਰਾਂ ਨੂੰ ਛੱਡਣ ਲਈ ਬਣੀ ਸਹਿਮਤੀ
Advertisement
Article Detail0/zeephh/zeephh2542504

Ludhiana Budha Nala: ਆਗੂਆਂ ਤੇ ਪੁਲਿਸ ਪ੍ਰਸ਼ਾਸਨ ਵਿਚਾਲੇ 'ਕਾਲਾ ਪਾਣੀ ਮੋਰਚੇ' ਦੇ ਮੈਂਬਰਾਂ ਨੂੰ ਛੱਡਣ ਲਈ ਬਣੀ ਸਹਿਮਤੀ

Ludhiana Budha Nala:   ਕਾਲੇ ਪਾਣੀ ਮੋਰਚੇ ਦੇ ਆਗੂਆਂ ਦੀਆਂ ਕੁਝ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਸਹਿਮਤੀ ਬਣ ਗਈ ਉੱਥੇ ਹੀ ਉਨ੍ਹਾਂ ਨੇ ਜਿਹੜੇ ਆਗੂਆਂ ਨੂੰ ਹਿਰਾਸਤ ਲਿਆ ਸੀ ਉਨ੍ਹਾਂ ਨੂੰ ਵੀ ਛੱਡਣ ਦੀ ਮੰਗ ਕੀਤੀ ਜਿਸ ਉਤੇ ਕੁਝ ਵਿਅਕਤੀਆਂ ਨੂੰ ਛੱਡ ਦਿੱਤਾ ਗਿਆ ਹੈ।

Ludhiana Budha Nala: ਆਗੂਆਂ ਤੇ ਪੁਲਿਸ ਪ੍ਰਸ਼ਾਸਨ ਵਿਚਾਲੇ 'ਕਾਲਾ ਪਾਣੀ ਮੋਰਚੇ' ਦੇ ਮੈਂਬਰਾਂ ਨੂੰ ਛੱਡਣ ਲਈ ਬਣੀ ਸਹਿਮਤੀ

Ludhiana Budha Nala:  ਕਾਲੇ ਪਾਣੀ ਮੋਰਚੇ ਦੇ ਆਗੂਆਂ ਦੀਆਂ ਕੁਝ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਸਹਿਮਤੀ ਬਣ ਗਈ ਉੱਥੇ ਹੀ ਉਨ੍ਹਾਂ ਨੇ ਜਿਹੜੇ ਆਗੂਆਂ ਨੂੰ ਹਿਰਾਸਤ ਲਿਆ ਸੀ ਉਨ੍ਹਾਂ ਨੂੰ ਵੀ ਛੱਡਣ ਦੀ ਮੰਗ ਕੀਤੀ ਜਿਸ ਉਤੇ ਕੁਝ ਵਿਅਕਤੀਆਂ ਨੂੰ ਛੱਡ ਦਿੱਤਾ। ਕਾਲੇ ਪਾਣੀ ਮੋਰਚੇ ਦੇ ਮੈਂਬਰਾਂ ਵੱਲੋਂ ਦਿੱਤੇ ਗਏ ਸੱਦੇ ਤੋਂ ਬਾਅਦ ਫਿਰੋਜ਼ਪੁਰ ਰੋਡ ਉੱਪਰ ਵਾਤਾਵਰਨ ਪ੍ਰੇਮੀਆਂ ਅਤੇ ਕਾਲੇ ਪਾਣੀ ਦੇ ਮੋਰਚੇ ਦੇ ਮੈਂਬਰਾਂ ਵੱਲੋਂ ਧਰਨਾ ਲਗਾ ਕੇ ਜਾਮ ਲਗਾ ਦਿੱਤਾ ਸੀ ਜਿਸ ਉਤੇ ਵਾਰ-ਵਾਰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋ ਰਹੀ ਸੀ ਅਤੇ ਦੇਰ ਸ਼ਾਮ ਆਪਸ ਵਿੱਚ ਕੁਝ ਗੱਲਾਂ ਉਤੇ ਸਹਿਮਤੀ ਬਣ ਗਈ ਹੈ ਜਿਸ ਸਬੰਧੀ ਏਡੀਸੀ ਅਮਰਜੀਤ ਬੈਂਸ ਮੌਕੇ ਉਤੇ ਪਹੁੰਚੇ।

ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇੱਕ ਹਫਤੇ ਵਿੱਚ ਜੋ ਵੀ ਕਾਲੇ ਪਾਣੀ ਮੋਰਚੇ ਦੀਆਂ ਮੰਗਾਂ ਨੇ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਨਾਲ ਤਾਜਪੁਰ ਰੋਡ ਅਤੇ ਫੋਕਲ ਪੁਆਇੰਟ ਲੱਗੇ ਸੀਟੀਪੀ ਦਾ ਮਾਮਲਾ ਹੈ ਉਸ ਉਤੇ ਸਬੰਧਤ ਵਿਭਾਗ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਬਹਾਦਰ ਕੇ ਰੋਡ ਲੱਗੇ ਸੀਈਟੀਪੀ ਪਲਾਂਟ ਦੀ ਵੀ ਜਾਂਚ ਤੋਂ ਬਾਅਦ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਕਾਲੇ ਪਾਣੀ ਮੋਰਚੇ ਦੇ ਆਗੂ ਜਿਹੜੇ ਹਿਰਾਸਤ ਵਿੱਚ ਲੈ ਗਏ ਨੇ ਉਨ੍ਹਾਂ ਨੂੰ ਸਭ ਨੂੰ ਛੱਡ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਪ੍ਰਸ਼ਾਸਨ ਅਤੇ ਮੋਰਚੇ ਦੇ ਮੈਂਬਰਾਂ ਵਿੱਚ ਸਹਿਮਤੀ ਬਣੀ। ਅਮਤੋਜ ਮਾਨ ਨੇ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਵੀ ਸਾਡੇ ਸਾਥੀ ਹਿਰਾਸਤ ਵਿੱਚ ਲੈ ਗਏ ਨੇ ਪੁਲਿਸ ਉਹਨਾਂ ਨੂੰ ਛੱਡ ਰਹੀ ਹੈ ਜਿਹੜੇ ਨੇੜੇ ਹੋਣਗੇ ਇੱਥੇ ਆ ਜਾਣਗੇ। ਹੁਣ ਮੋਰਚੇ ਦੇ ਆਗੂ ਸੜਕ ਦੇ ਇੱਕ ਸਾਈਡ ਉਤੇ ਬੈਠਣਗੇ ਜਦ ਤੱਕ ਉਨ੍ਹਾਂ ਦੇ ਸਾਥੀ ਨਹੀਂ ਆਉਂਦੇ।

ਅੱਜ ਬਾਅਦ ਦੁਪਹਿਰ ਬੁੱਢੇ ਨਾਲੇ ਵੱਲ ਵਧ ਰਹੇ ਲੋਕਾਂ ਨੂੰ ਫਿਰੋਜ਼ਪੁਰ ਹਾਈਵੇਅ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਰ ਰੋਕ ਲਿਆ ਗਿਆ। ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਸਿਵਲ ਪ੍ਰਸ਼ਾਸਨ ਦੇ ਕਈ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।
ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਹੋਰ ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਜਾਮ ਲਾ ਦਿੱਤਾ। ਜਿੱਥੇ ਵੀ ਪ੍ਰਦਰਸ਼ਨਕਾਰੀ ਮੌਜੂਦ ਹਨ, ਉੱਥੇ ਪੁਲਿਸ ਪ੍ਰਸ਼ਾਸਨ ਨੇ ਜੈਮਰ ਲਗਾ ਦਿੱਤੇ ਹਨ ਤਾਂ ਜੋ ਮੋਬਾਈਲ ਨੈੱਟਵਰਕ ਕੰਮ ਨਾ ਕਰੇ।

Trending news