Punjab Breaking Live Updates: ਦੀਵਾਲੀ ਦੀ ਰਾਤ ਕਈ ਜਗ੍ਹਾ ਲੱਗੀ ਅੱਗ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Advertisement
Article Detail0/zeephh/zeephh2496298

Punjab Breaking Live Updates: ਦੀਵਾਲੀ ਦੀ ਰਾਤ ਕਈ ਜਗ੍ਹਾ ਲੱਗੀ ਅੱਗ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। 

 

Punjab Breaking Live Updates: ਦੀਵਾਲੀ ਦੀ ਰਾਤ ਕਈ ਜਗ੍ਹਾ ਲੱਗੀ ਅੱਗ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
LIVE Blog

Punjab Breaking Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
 

Punjab Breaking Live Updates

 

 

01 November 2024
09:41 AM

ਫਿਰੋਜ਼ਪੁਰ ਵਿੱਚ ਵਾਪਰਿਆ ਵੱਡਾ ਹਾਦਸਾ ਐਕਸੀਡੈਂਟ ਦੌਰਾਨ ਪੰਜਾਬ ਪੁਲਿਸ ਦੇ ਨੌਜਵਾਨ ਦੀ ਹੋਈ ਮੌਤ

ਇੱਕ ਪਾਸੇ ਦਿਵਾਲੀ ਦਾ ਤਿਉਹਾਰ ਹੈ। ਦੂਸਰੇ ਪਾਸੇ ਫਿਰੋਜ਼ਪੁਰ ਅੰਦਰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਪੰਜਾਬ ਪੁਲਿਸ ਦੇ ਇੱਕ ਨੌਜਵਾਨ ਦੀ ਸੜਕੀ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਹਰਕੀਰਤ ਸਿੰਘ ਜੋ ਫਿਰੋਜ਼ਪੁਰ ਸੀਆਈਏ ਸਟਾਫ ਵਿੱਚ ਵਿੱਚ ਵਿਖੇ ਡਿਊਟੀ ਕਰਦਾ ਸੀ। ਅਤੇ ਜਦ ਡਿਊਟੀ ਤੋਂ ਵਾਪਿਸ ਆਪਣੇ ਪਿੰਡ ਬਗੇਲ ਵਾਲਾ ਜੀਰਾ ਨੂੰ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਉਸਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਦੌਰਾਨ ਹਰਕੀਰਤ ਸਿੰਘ ਦੀ ਮੌਤ ਹੋ ਗਈ ਹੈ। ਪਰਿਵਾਰ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

09:40 AM

ਦੇਸ਼ਾਂ ਵਿਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਤਿਉਹਾਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋ ਰਹੀਆਂ ਹਨ ਨਤਮਸਤਕ ਸ਼ਾਮ 5 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨਗੇ

09:28 AM

ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ। 19 ਕਿਲੋਗ੍ਰਾਮ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 62 ਰੁਪਏ ਵਧਾ ਦਿੱਤੀ ਗਈ ਹੈ। ਦਿੱਲੀ ਵਿੱਚ, ਅੱਜ ਤੋਂ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1,802 ਰੁਪਏ ਹੈ। 5 ਕਿਲੋਗ੍ਰਾਮ ਐਫਟੀਐਲ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ 15 ਰੁਪਏ ਦਾ ਵਾਧਾ ਹੋਇਆ ਹੈ। 14.2 ਕਿਲੋਗ੍ਰਾਮ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

09:11 AM

ਕੈਨੇਡਾ ਪੰਜਾਬੀ ਸਿੰਗਰ ਏ.ਪੀ ਢਿੱਲੋਂ ਹਾਊਸ ਫਾਇਰਿੰਗ ਮਾਮਲਾ |

- ਕੈਨੇਡੀਅਨ ਪੁਲਿਸ ਨੇ 1 ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ।

ਮੁਲਜ਼ਮ ਦੀ ਪਛਾਣ ਅਬਜੀਤ ਕਿੰਗਰਾ ਵਜੋਂ ਹੋਈ ਹੈ।

- ਇੱਕ ਹੋਰ ਸ਼ੱਕੀ ਭਾਰਤ ਭੱਜ ਗਿਆ ਹੈ।

ਗੋਲੀਬਾਰੀ ਦੀ ਘਟਨਾ 1 ਅਤੇ 2 ਸਤੰਬਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ।

08:59 AM

 ਅਮਰੀਕਾ ਵਿੱਚ ਨਿਕਲਣ ਵਾਲੇ ਨਗਰ ਕੀਰਤਨ ਤੇ ਹਮਲੇ ਬਾਰੇ ਅਮਰੀਕਾ ਦੀ ਇਨਵੈਸਟੀਗੇਟਿੰਗ ਏਜੰਸੀ ਐਫਬੀਆਈ ਵੱਲੋਂ ਜਾਰੀ ਖਦਸ਼ੇ ਬਾਰੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਇਹ ਮਸਲਾ ਗੰਭੀਰ ਮਸਲਾ ਹੈ ਤੇ ਇਸ ਬਾਰੇ ਅਮਰੀਕਾ ਦੀ ਇਨਵੈਸਟੀਗੇਟਿੰਗ ਏਜੰਸੀ ਕੋਲ ਪੁਖਤਾ ਸਬੂਤ ਹੋਣਗੇ ਜਿਨਾਂ ਬਾਰੇ ਭਾਰਤ ਸਰਕਾਰ ਰਾਹੀਂ ਤੇ ਅਮਰੀਕਾ ਵਿੱਚ ਵੱਸਦੇ ਸਿੱਖਾਂ ਵੱਲੋ ਅਮਰੀਕਾ ਦੀ ਸਰਕਾਰ ਰਾਹੀਂ ਪਤਾ ਕਰਨਾ ਚਾਹੀਦਾ ਹੈ ਕਿ ਉਹ ਕਿਹੜੇ ਲੋਕ ਨੇ ਜਿਹੜੇ ਅਜਿਹੀ ਸਾਜਿਸ਼ ਦਾ ਹਿੱਸਾ ਨੇ। ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਚ ਯੋਗ ਚੈਨਲਾਂ ਰਾਹੀ ਤਹਿ ਤੱਕ ਪੁੱਜ ਕੇ ਉਥੋਂ ਦੀਆਂ ਸਰਕਾਰਾਂ ਰਾਹੀਂ ਪਤਾ ਕਰਵਾਇਆ ਜਾਵੇ ਕਿ ਕਿਹੜੇ ਲੋਕ ਸਿੱਖਾਂ ਖਿਲਾਫ ਅਜਿਹੀਆਂ ਸਾਜਿਸ਼ਾਂ ਘੜ ਰਹੇ ਹਨ। ਚਾਵਲਾ ਨੇ ਅਜਿਹੇ ਲੋਕਾਂ ਦੀ ਜੰਮ ਕੇ ਨਿਖੇਦੀ ਵੀ ਕੀਤੀ ਜਿਹੜੇ ਲੋਕ ਸਿੱਖਾਂ ਵੱਲੋ ਸਜਾਏ ਜਾਣ ਵਾਲੇ ਨਗਰ ਕੀਰਤਨਾ ਵਿੱਚ ਅਜਿਹੀਆਂ ਕਾਰਵਾਈਆਂ ਕਰਨ ਬਾਰੇ ਸੋਚ ਰਹੇ ਹਨ ।

08:21 AM

ਲੁਧਿਆਣਾ ਜਲੰਧਰ ਬਾਈਪਾਸ ਸਬਜੀ ਮੰਡੀ ਵਿੱਚ ਪਏ ਕਵਾੜ ਨੂੰ ਪਟਾਕੇ ਦੇ ਫਟਣ ਨਾਲ ਲੱਗੀ ਭਿਆਨਕ ਅੱਗ ਨੇ ਫਾਇਰ ਬ੍ਰਿਗੇਡ ਨੇ ਅੱਗ ਤੇ ਪਾਇਆ ਕਾਬੂ ਕੁਝ ਹੀ ਦੂਰੀ ਤੇ ਬਣੀ ਪਟਾਕਾ ਮੰਡੀ ਅਤੇ ਨਾਲ ਹੀ ਲੋਕਾਂ ਦੇ ਮਕਾਨ ਬਣੇ ਵੱਡਾ ਹਾਦਸਾ ਹੋਣ ਨੂੰ ਟਲਿਆ

ਲੁਧਿਆਣਾ ਜਲੰਧਰ ਬਾਈਪਾਸ ਪਟਾਕਾ ਮੰਡੀ ਦੇ ਬਿਲਕੁਲ ਨਜ਼ਦੀਕ ਸਬਜੀ ਮੰਡੀ ਵਿੱਚ ਪਏ ਕਬਾੜ ਨੂੰ ਪਟਾਕੇ ਨਾਲ ਦੇਰ ਰਾਤ ਅੱਗ ਲੱਗ ਗਈ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਆ ਕੇ ਅੱਗ ਤੇ ਕਾਬੂ ਪਾਇਆ ਪ੍ਰਤੱਖਦਰਸ਼ੀ ਨੇ ਜਾਣਕਾਰੀ ਦਿੱਤੀ ਕਿ ਇੱਥੇ ਬਿਲਕੁਲ ਨਜਦੀਕ ਦਾਣਾ ਮੰਡੀ ਹ ਅਤੇ ਨਾਲ ਹੀ ਪਟਾਕਾ ਮੰਡੀ ਲੱਗੀ ਹੈ ਪਰ ਅੱਗ ਇਨੀ ਜਿਆਦਾ ਹੈ ਕਿ ਕਾਫੀ ਸਮੇਂ ਤੋਂ ਚੱਲ ਰਹੀ ਹੈ ਤੇ ਫਾਇਰ ਬ੍ਰਿਗੇਡ ਵੱਲੋਂ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਕਾਫੀ ਘੰਟਿਆ ਅੱਗ ਤੇ ਫਾਇਰ ਬ੍ਰਿਗੇਡ ਨੇ ਕਾਬੂ ਪਾਇਆ ਪ੍ਰਤੱਖ ਦਰਸ਼ੀ ਮੁਤਾਬਕ ਪਟਾਕੇ ਕਾਰਨ ਇਹ ਅੱਗ ਲੱਗੀ ਹੈ ਪਰ ਜੇਕਰ ਸਮੇਂ ਸਿਰ ਫਾਇਰ ਬਰਗੇਡ ਨਾ ਪਹੁੰਚਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਨਾਲ ਹੀ ਲੋਕਾਂ ਦੇ ਘਰ ਹਨ ਨਾਲ ਹੀ ਪਟਾਕਾ ਮੰਡੀ ਲੇਕਿਨ ਫਾਇਰ ਬ੍ਰਿਗੇਡ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾ ਲਿਆ

Trending news