Batala News: ਤਿਬੜੀ ਆਰਮੀ ਕੈਂਟ ਵਿੱਚ ਤਾਇਨਾਤ ਕਾਂਸਟੇਬਲ ਨੂੰ ਆਪਣੇ ਸਾਥੀਆਂ ਸਮੇਤ ਬੈਂਕ ਦਾ ਏਟੀਐਮ ਕੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
Trending Photos
Batala News: ਤਿਬੜੀ ਆਰਮੀ ਕੈਂਟ ਵਿੱਚ ਤਾਇਨਾਤ ਕਾਂਸਟੇਬਲ ਨੂੰ ਆਪਣੇ ਸਾਥੀਆਂ ਸਮੇਤ ਬੈਂਕ ਦਾ ਏਟੀਐਮ ਕੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬਟਾਲਾ ਪੁਲਿਸ ਨੇ ਹੁਣ ਤੱਕ ਦੋ ਏਟੀਐਮ ਕੱਟਣ ਦਾ ਖੁਲਾਸਾ ਕੀਤਾ ਹੈ। ਪੁਲਿਸ ਹੁਣ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ।
ਪੁਲਿਸ ਲਾਈਨ ਵਿੱਚ ਐਸਪੀ (ਡੀ) ਗੁਰਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਗੁਰਦਾਸਪੁਰ ਦੇ ਤਿਬੜੀ ਕੈਂਟ ਵਿੱਚ 14 ਜਾਟ ਰੈਜੀਮੈਂਟ ਵਿੱਚ ਤਾਇਨਾਤ ਫੌਜ ਦੇ ਹੌਲਦਾਰ ਪ੍ਰਵੀਨ ਕੁਮਾਰ ਨੇ ਆਪਣੇ ਦੋ ਸਾਥੀਆਂ ਹੀਰਾ ਮਸੀਹ ਤਿਬੜੀ ਕੈਂਟ ਵਿੱਚ ਪ੍ਰਾਈਵੇਟ ਤੌਰ ’ਤੇ ਕੰਮ ਕਰਦਾ ਹੈ ਅਤੇ ਉਸ ਨੂੰ ਪਾਸ ਵੀ ਜਾਰੀ ਕੀਤਾ ਗਿਆ ਸੀ। ਇਨ੍ਹਾਂ ਦੇ ਦੂਜੇ ਸਾਥੀ ਦੀ ਪਛਾਣ ਗੋਲਡੀ ਵਾਸੀ ਸੋਰੀਆ ਬਾਂਗਰ ਥਾਣਾ ਕਾਹਨੂੰਵਾਨ ਵਜੋਂ ਹੋਈ ਹੈ। ਇਨ੍ਹਾਂ ਤਿੰਨਾਂ ਨੇ ਮਿਲ ਕੇ ਹੁਣ ਤਕ ਦੋ ਏਟੀਐਮ ਕੱਟਣ ਦੀ ਕੋਸ਼ਿਸ਼ ਕੀਤੀ ਹੈ।
ਜਿਸ ਵਿੱਚ 6 ਜਨਵਰੀ ਨੂੰ ਬਟਾਲਾ ਦੇ ਪਿੰਡ ਡੇਰੀ ਵਾਲ ਦਰੋਗਾ ਵਿੱਚ ਐਸਬੀਆਈ ਦੇ ਏਟੀਐਮ ਨੂੰ ਗੈਸ ਕਟਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਦਕਿ 7 ਜਨਵਰੀ ਦੀ ਰਾਤ ਨੂੰ ਹੀ ਦੀਨਾਨਗਰ ਦੇ ਪਿੰਡ ਭਟੋਆ ਵਿੱਚ ਪੀਐਨਬੀ ਦਾ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ : Gurpreet Gogi Cremation: ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਪੰਜ ਤੱਤਾਂ 'ਚ ਵਿਲੀਨ; ਸੀਐਮ ਭਗਵੰਤ ਮਾਨ ਹੋਏ ਦੁੱਖ 'ਚ ਸ਼ਰੀਕ
ਪੁਲਿਸ ਨੇ ਮੁਲਜ਼ਮਾਂ ਕੋਲੋਂ ਗੈਸ ਸਿਲੰਡਰ, ਕਟਰ ਅਤੇ ਇੱਕ ਮੋਟਰਸਾਈਕਲ ਸਾਈਕਲ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਯੂ-ਟਿਊਬ ਦੇਖ ਕੇ ਏਟੀਐਮ ਕੱਟਣ ਦੀ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਗੈਸ ਸਿਲੰਡਰ ਅਤੇ ਕਟਰ ਆਨਲਾਈਨ ਮੰਗਵਾਏ ਅਤੇ ਤਿੰਨਾਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ : Jalandhar Mayor News: ਵਿਨੀਤ ਧੀਰ ਬਣੇ ਜਲੰਧਰ ਦੇ ਨਵੇਂ ਮੇਅਰ; ਸੀਐਮ ਭਗਵੰਤ ਮਾਨ ਨੇ ਕੀਤਾ ਐਲਾਨ