Nangal News: ਨੰਗਲ ਦੇ ਕੰਚੇਹੜਾ ਇਲਾਕੇ ਵਿੱਚ ਇੱਕ ਘਰ ਵਿੱਚ ਗੈਸ ਪਾਈਪ ਲਾਈਨ ਫਟਣ ਨਾਲ ਵੱਡਾ ਧਮਾਕਾ ਹੋਇਆ ਜਿਸ ਨਾਲ ਜਿੱਥੇ ਰਸੋਈ ਵਿੱਚ ਪਿਆ ਕੀਮਤੀ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
Trending Photos
Nangal News(ਬਿਮਲ ਸ਼ਰਮਾ): ਨੰਗਲ ਦੇ ਕੰਚੇਹੜਾ ਇਲਾਕੇ ਵਿੱਚ ਇੱਕ ਘਰ ਵਿੱਚ ਗੈਸ ਪਾਈਪ ਲਾਈਨ ਫਟਣ ਨਾਲ ਵੱਡਾ ਧਮਾਕਾ ਹੋਇਆ ਜਿਸ ਨਾਲ ਜਿੱਥੇ ਰਸੋਈ ਵਿੱਚ ਪਿਆ ਕੀਮਤੀ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਨਾਲ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਆਂਢ-ਗੁਆਂਢ ਦੇ ਲੋਕ ਧਮਾਕਾ ਸੁਣਨ ਤੋਂ ਬਾਅਦ ਘਟਨਾ ਵਾਲੇ ਸਥਾਨ ਉਤੇ ਇਕੱਤਰ ਹੋਣੇ ਸ਼ੁਰੂ ਹੋ ਗਏ। ਇਸ ਧਮਾਕੇ ਕਾਰਨ ਰਸੋਈ ਵਿੱਚ ਪਿਆ ਸਾਮਾਨ ਬੁਰੀ ਤਰ੍ਹਾਂ ਸੜ ਗਿਆ। ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਇਸ ਘਰ ਦੇ ਮਾਲਕਾਂ ਵੱਲੋਂ ਅਜੇ ਕੁਝ ਸਮਾਂ ਪਹਿਲਾਂ ਹੀ ਇਸ ਨਵੇਂ ਘਰ ਵਿੱਚ ਸ਼ਿਫਟ ਕੀਤਾ ਗਿਆ ਸੀ ਅਤੇ ਇੱਕ ਕੰਪਨੀ ਵੱਲੋਂ ਸਪਲਾਈ ਕੀਤੀ ਜਾਂਦੀ ਘਰੇਲੂ ਗੈਸ ਲਾਈਨ ਦਾ ਕੁਨੈਕਸ਼ਨ ਲਿਆ ਸੀ ਪ੍ਰੰਤੂ ਅੱਜ ਇਹ ਘਟਨਾ ਵਾਪਰੀ ਹੈ ਜਿਸ ਲਈ ਇਨ੍ਹਾਂ ਲੋਕਾਂ ਨੇ ਸਿੱਧੇ ਤੌਰ ਉਤੇ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਲਾਗਲੇ ਪਿੰਡ ਬਰਾਰੀ ਵਿੱਚ ਵੀ ਕੁਝ ਸਮਾਂ ਪਹਿਲਾਂ ਅਜਿਹੀ ਘਟਨਾ ਵਾਪਰੀ ਪ੍ਰੰਤੂ ਕੰਪਨੀ ਵੱਲੋਂ ਅਜਿਹੀਆਂ ਘਟਨਾਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ : Punjab Breaking Live Updates: ਪਰਾਲੀ ਸਾੜਨ ਦੇ ਕੇਸਾਂ ਨੂੰ ਲੈ ਕੇ ਸੁਪਰੀਮ 'ਚ ਸੁਣਵਾਈ ਅੱਜ; ਜਾਣੋ ਪੰਜਾਬ ਦੀਆਂ ਵੱਡੀਆਂ ਖ਼ਬਰਾਂ
ਜ਼ਿਕਰਯੋਗ ਹੈ ਕਿ ਅਜੇ ਕੁਝ ਸਮਾਂ ਪਹਿਲਾਂ ਹੀ ਇਸ ਪੂਰੇ ਇਲਾਕੇ ਵਿੱਚ ਇੱਕ ਕੰਪਨੀ ਵੱਲੋਂ ਘਰੇਲੂ ਗੈਸ ਪਾਈਪ ਲਾਈਨ ਵਿਛਾ ਕੇ ਘਰ-ਘਰ ਗੈਸ ਸਪਲਾਈ ਦੇਣੀ ਸ਼ੁਰੂ ਕੀਤੀ ਗਈ ਸੀ ਪਰ ਜਿਸ ਤਰ੍ਹਾਂ ਹੁਣ ਇਹ ਘਟਨਾ ਵਾਪਰੀ ਹੈ ਉਸ ਨਾਲ ਇਸ ਇਲਾਕੇ ਦੇ ਲੋਕ ਡਰੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੂਰੀ ਘਟਨਾ ਪਿੱਛੇ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਘਟਨਾ ਵਿੱਚ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਗਰ ਪਰਿਵਾਰ ਦਾ ਵੱਡਾ ਮਾਲੀ ਨੁਕਸਾਨ ਇਸ ਘਟਨਾ ਵਿੱਚ ਜ਼ਰੂਰ ਹੋਇਆ ਹੈ।
ਇਹ ਵੀ ਪੜ੍ਹੋ : Diljit Dosanjh: ਦਲਜੀਤ ਦੁਸਾਂਝ ਨੂੰ ਹੈਦਰਾਬਾਦ 'ਚ ਸ਼ੋਅ ਦੌਰਾਨ "ਪਟਿਆਲਾ ਪੈੱਗ" ਤੇ ''ਪੰਜ ਤਾਰਾ'' ਗੀਤ ਗਾਉਣ ਦੀ ਨਹੀਂ ਹੋਵੇਗੀ ਇਜਾਜ਼ਤ