ਪੰਜਾਬ ਦੀ ਧੀ ਨੇ ਵਧਾਇਆ ਪੰਜਾਬੀਆਂ ਦਾ ਮਾਣ, ਵੇਟਲਿਫਟਿੰਗ ‘ਚ ਬਣਾਇਆ ਨੈਸ਼ਨਲ ਰਿਕਾਰਡ, ਜਿੱਤਿਆ ਗੋਲਡ ਮੈਡਲ
Advertisement
Article Detail0/zeephh/zeephh1515266

ਪੰਜਾਬ ਦੀ ਧੀ ਨੇ ਵਧਾਇਆ ਪੰਜਾਬੀਆਂ ਦਾ ਮਾਣ, ਵੇਟਲਿਫਟਿੰਗ ‘ਚ ਬਣਾਇਆ ਨੈਸ਼ਨਲ ਰਿਕਾਰਡ, ਜਿੱਤਿਆ ਗੋਲਡ ਮੈਡਲ

ਹਰਜਿੰਦਰ ਕੌਰ ਨੇ 123 ਕਿੱਲੋ ਕਲੀਨ ਜਰਕ ਭਾਰ ਚੁੱਕ ਕੇ ਨੈਸ਼ਨਲ ਰਿਕਾਰਡ ਕਾਇਮ ਕੀਤਾ ਹੈ। 

ਪੰਜਾਬ ਦੀ ਧੀ ਨੇ ਵਧਾਇਆ ਪੰਜਾਬੀਆਂ ਦਾ ਮਾਣ, ਵੇਟਲਿਫਟਿੰਗ ‘ਚ ਬਣਾਇਆ ਨੈਸ਼ਨਲ ਰਿਕਾਰਡ, ਜਿੱਤਿਆ ਗੋਲਡ ਮੈਡਲ

Harjinder Kaur wins Gold Medal in National Weightlifting Championship 2023: ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਪੰਜਾਬੀਆਂ ਦਾ ਮਾਣ ਵਧਾਉਂਦਿਆਂ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਨਾ ਸਿਰਫ਼ ਗੋਲਡ ਮੈਡਲ ਜਿੱਤਿਆ ਸਗੋਂ ਨੈਸ਼ਨਲ ਰਿਕਾਰਡ ਵੀ ਬਣਾਇਆ। 

ਦੱਸ ਦਈਏ ਕਿ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ (National Weightlifting Championship 2023) ਦੌਰਾਨ ਹਰਜਿੰਦਰ ਕੌਰ (Harjinder Kaur) ਨੇ 123 ਕਿੱਲੋ ਕਲੀਨ ਜਰਕ ਭਾਰ ਚੁੱਕ ਕੇ ਨੈਸ਼ਨਲ ਰਿਕਾਰਡ ਕਾਇਮ ਕੀਤਾ ਹੈ। 

ਤਮਿਲਨਾਡੂ ਵਿਚ ਚੱਲ ਰਹੀ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਸੱਤਵੇਂ ਦਿਨ ਹੋਏ ਮੁਕਾਬਲਿਆਂ ਵਿਚ ਹਰਜਿੰਦਰ ਕੌਰ ਵੱਲੋਂ 71 ਕਿੱਲੋ ਵਰਗ ਵਿੱਚ ਕੁੱਲ੍ਹ 214 ਕਿੱਲੋ ਭਾਰ ਚੁੱਕਿਆ ਗਿਆ ਜਿਸ ਵਿੱਚ ਉਸਨੇ 91 ਕਿੱਲੋ ਸਨੈਚ ਅਤੇ 123 ਕਿੱਲੋ ਕਲੀਨ ਜਰਕ ਭਾਰ ਚੁੱਕ ਕੇ ਸੋਨੇ ਦਾ ਤਮਗਾ ਜਿੱਤਿਆ।

ਦੱਸਣਯੋਗ ਹੈ ਕਿ ਅਜਿਹਾ ਕਰਨ ਤੋਂ ਬਾਅਦ ਹਰਜਿੰਦਰ ਕੌਰ 71 ਕਿੱਲੋ ਭਾਰ ਵਰਗ ਵਿੱਚ 123 ਕਲੀਨ ਜਰਕ ਕਿੱਲੋ ਭਾਰ ਚੁੱਕਣ ਵਾਲੀ ਪਹਿਲੀ ਵੇਟਲਿਫਟਰ ਬਣ ਗਈ ਹੈ। ਹਰਜਿੰਦਰ ਕੌਰ 'ਤੇ ਮਾਣ ਮਹਿਸੂਸ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹਰਜਿੰਦਰ ਦੀ ਉਪਲਬਧੀ ‘ਤੇ ਉਸ ਨੂੰ ਵਧਾਈਆਂ ਦਿੱਤੀਆਂ।

ਇਹ ਵੀ ਪੜ੍ਹੋ: Sonia Gandhi Health Update News: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਹਸਪਤਾਲ ‘ਚ ਦਾਖ਼ਲ

ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰਦਿਆਂ ਲਿਖਿਆ ਕਿ "ਸਾਡੇ ਪੰਜਾਬ ਦੀ ਮਾਣਮੱਤੀ ਧੀ ਹਰਜਿੰਦਰ ਕੌਰ ਨੇ ਅੱਜ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 71 ਕਿੱਲੋ ਵਰਗ ਵਿਚ ਕੁੱਲ੍ਹ 214 ਭਾਰ ਚੁੱਕ ਕੇ ਸੋਨੇ ਦਾ ਤਮਗ਼ਾ ਜਿੱਤਿਆ। ਹਰਜਿੰਦਰ ਨੇ 123 ਕਿੱਲੋ ਕਲੀਨ ਜਰਕ ਭਾਰ ਚੁੱਕ ਕੇ ਨਵਾਂ ਨੈਸ਼ਨਲ ਰਿਕਾਰਡ ਵੀ ਬਣਾਇਆ। ਸਾਡੀ ਹੋਣਹਾਰ ਵੇਟਲਿਫਟਰ ਨੂੰ ਇਸ ਪ੍ਰਾਪਤੀ ਲਈ ਬਹੁਤ-ਬਹੁਤ ਮੁਬਾਰਕਾਂ।"

ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਨਾ ਸਿਰਫ਼ ਹਰਜਿੰਦਰ ਦੇ ਘਰ ਵਾਲੇ ਸਗੋਂ ਪੂਰਾ ਪੰਜਾਬ ਉਸਨੂੰ ਸਲਾਮ ਕਰ ਰਿਹਾ ਹੈ।

ਇਹ ਵੀ ਪੜ੍ਹੋ: Ludhiana Street Light Scam news: ਲੁਧਿਆਣਾ ਸਟ੍ਰੀਟ ਲਾਈਟ ਘੁਟਾਲਾ ਮਾਮਲੇ 'ਚ HC ਵੱਲੋਂ ਸੰਦੀਪ ਸੰਧੂ ਨੂੰ ਵੱਡੀ ਰਾਹਤ

(For more news apart from Harjinder Kaur winning Gold Medal in National Weightlifting Championship 2023, stay tuned to Zee PHH)

Trending news