Amritsar News: ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਲਈ ਗਠਿਤ ਪੰਜ ਮੈਂਬਰੀ ਕਮੇਟੀ ਜਿਸ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਸਤਵੰਤ ਕੌਰ, ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਆਲੀ ਅਤੇ ਸੰਤਾ ਸਿੰਘ ਉਮੈਦਪੂਰੀ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ।
Trending Photos
Amritsar News: ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਲਈ ਗਠਿਤ ਪੰਜ ਮੈਂਬਰੀ ਕਮੇਟੀ ਜਿਸ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਸਤਵੰਤ ਕੌਰ, ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਆਲੀ ਅਤੇ ਸੰਤਾ ਸਿੰਘ ਉਮੈਦਪੂਰੀ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ।
ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਇਨ ਬਿਨ ਲਾਗੂ ਰਹੇਗੀ ਜਿਹੜੇ ਫੈਸਲੇ ਫਸੀਲ ਤੋਂ ਲਏ ਗਏ ਸਨ ਉਹ ਹੁਕਮਨਾਮੇ ਜਾਰੀ ਰਹਿਣਗੇ। ਇਸ ਮੌਕੇ ਇਕਬਾਲ ਸਿੰਘ ਝੂੰਦਾ ਨੇ ਦੱਸਿਆ ਕਿ ਜਥੇਦਾਰ ਸਾਹਿਬ ਨਾਲ ਉਨ੍ਹਾਂ ਦੀ ਮੀਟਿੰਗ ਹੋਈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਨੇ ਟ੍ਰੈਵਲ ਏਜੰਟ ਖਿਲਾਫ਼ 40 ਲੱਖ ਦੀ ਠੱਗੀ ਮਾਰਨ ਦਾ ਪਰਚਾ ਕਰਾਇਆ ਦਰਜ
ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਸਬੰਧੀ ਵਿਚਾਰਾਂ ਹੋਈਆਂ। ਅਕਾਲੀ ਦਲ ਵਿੱਚ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰਨ ਲਈ ਸਿੰਘ ਸਾਹਿਬ ਦੇ ਦੋ ਦਸੰਬਰ ਵਾਲੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਹਨ, ਉਸ ਮੁਤਾਬਕ ਭਰਤੀ ਹੋਵੇਗੀ। ਝੂੰਦਾ ਨੇ ਕਿਹਾ ਕਿ ਅਗਲਾ ਆਦੇਸ਼ ਜਿਹੜਾ ਜਥੇਦਾਰ ਸਾਹਿਬ ਉਨ੍ਹਾਂ ਨੂੰ ਦੇਣਗੇ ਉਸਦੀ ਉਹ ਇੰਨ-ਬਿਨ ਪਾਲਣਾ ਕਰਨਗੇ।
ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਅਕਾਲ ਦਾ ਤਖ਼ਤ ਹੈ ਤੇ ਇਹ ਸਦਾ ਵਾਸਤੇ ਕਾਇਮ ਰਹਿਣ ਵਾਲਾ ਤਖ਼ਤ ਹੈ। ਉਨ੍ਹਾਂ ਕਿਹਾ ਕਿ ਇਸ ਵਿਚ 1925 ਵਾਲੇ ਆਲ ਇੰਡੀਆ ਐਕਟ ਦਾ ਕੋਈ ਦਖ਼ਲ ਨਹੀਂ ਹੈ, ਇਸ ਦਾ ਗਿਆਨ ਸਾਰੇ ਪੰਥ ਨੂੰ ਹੈ। ਉਨ੍ਹਾਂ ਕਿਹਾ ਕਿ 1925 ਦਾ ਐਕਟ ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਬਣਿਆ ਹੈ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫ਼ਰਜ਼ ਵੀ ਹੈ। ਪਰ ਅਕਾਲ ਤਖ਼ਤ ਸਾਹਿਬ ਉਸ ਦੇ ਥੱਲੇ ਨਹੀਂ ਆਉਂਦੇ। SGPC ਦੀ ਅੰਤ੍ਰਿਗ ਕਮੇਟੀ ਦੇ ਮੈਂਬਰਾਂ ਨੇ ਜੋ ਸਿੰਘ ਸਾਹਿਬਾਨ ਨੂੰ ਆ ਕੇ ਕਿਹਾ ਕਿ ਤੁਸੀਂ ਸਾਡੇ ਦਾਇਰੇ ਵਿਚ ਰਹਿ ਕੇ ਫ਼ੈਸਲੇ ਲੈ ਸਕਦੇ ਹੋ, ਉਹ ਬਹੁਤ ਗਲਤ ਗੱਲ ਹੈ।
ਇਸ ਤਖ਼ਤ ਤੋਂ ਵੱਡੇ-ਵੱਡੇ ਸਿੱਖਾਂ ਦੇ ਨਾਲ-ਨਾਲ ਹੋਰ ਧਰਮਾਂ ਦੇ ਫ਼ੈਸਲੇ ਵੀ ਹੁੰਦੇ ਰਹੇ ਹਨ। ਇੱਥੋਂ ਗੁਰਮਤਾ ਕਰ ਕੇ ਸਿੱਖ ਪੰਥ ਨੇ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ ਹਨ। ਇਹ ਦਿੱਲੀ ਦੇ ਤਖ਼ਤ ਤੋਂ ਉੱਚਾ ਹੈ। ਇਸ ਨੂੰ ਕੋਈ ਨੀਵਾਂ ਨਹੀਂ ਦਿਖਾ ਸਕਦਾ। SGPC ਦੀ ਅੰਤ੍ਰਿਗ ਕਮੇਟੀ ਦੇ ਜਿਹੜੇ ਮੈਂਬਰਾਂ ਨੇ ਇੰਨੀ ਗੱਲ ਕਹੀ ਹੈ, ਉਨ੍ਹਾਂ ਸਾਰਿਆਂ ਨੇ ਸਿੱਖਾਂ ਦੇ ਨਾਲ ਬੇਦਾਵਾ ਕੀਤਾ ਹੈ ਤੇ ਸਿੱਖ ਪੰਥ ਦੇ ਫਲਸਫੇ ਨਾਲ ਟਕਰਾਅ ਕੀਤਾ ਹੈ। ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਸਾਰਾ ਪੰਥ ਮੰਨਦਾ ਹੈ। ਅਕਾਲ ਤਖ਼ਤ ਸਾਹਿਬ ਸਾਰੇ ਪੰਥ ਦਾ ਹੈ, ਇਕੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਹੀਂ।
ਇਹ ਵੀ ਪੜ੍ਹੋ : ਕਾਰੋਬਾਰੀ ਦੀ ਗੱਡੀ ਖੋਹ ਕੇ ਭੱਜੇ ਲੁਟੇਰੇ, ਅੱਗੇ ਜਾ ਕੇ ਹੋ ਗਿਆ ਐਕਸੀਡੈਟ, ਇੱਕ ਦੀ ਮੌਤ