c
Trending Photos
Fazilka News: ਫਾਜ਼ਿਲਕਾ ਵਿੱਚ ਸ਼ਗਨ ਸਕੀਮ ਨੂੰ ਲੈ ਕੇ ਵਿਧਾਇਕ ਅਤੇ ਤਹਿਸੀਲ ਭਲਾਈ ਅਫਸਰ ਵਿਚਕਾਰ ਵਿਵਾਦ ਪੈਦਾ ਹੋ ਗਿਆ ਹੈ। ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਪਿੰਡ ਮੁਹਾਰ ਖੀਵਾ ਦੇ ਮਹਿੰਦਰ ਕੁਮਾਰ ਨਾਮ ਦੇ ਵਿਅਕਤੀ ਨੂੰ ਯੋਜਨਾ ਦਾ ਲਾਭ ਨਹੀਂ ਮਿਲਿਆ ਅਤੇ ਉਸਨੇ ਵਿਧਾਇਕ ਕੋਲ ਪਹੁੰਚ ਕੀਤੀ।
ਵਿਧਾਇਕ ਨੇ ਤਹਿਸੀਲ ਭਲਾਈ ਅਧਿਕਾਰੀ ਅਸ਼ੋਕ ਕੁਮਾਰ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਝਿੜਕਿਆ ਅਤੇ ਕਾਰਵਾਈ ਦੀ ਚਿਤਾਵਨੀ ਦਿੱਤੀ। ਜਿਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਦੇ ਜਵਾਬ ਵਿੱਚ, ਅਸ਼ੋਕ ਕੁਮਾਰ ਨੇ ਸਥਿਤੀ ਸਪੱਸ਼ਟ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ।
ਭਲਾਈ ਅਧਿਕਾਰੀ ਦੇ ਅਨੁਸਾਰ, ਜੂਨ 2024 ਵਿੱਚ ਆਈ ਫਾਈਲ ਨੂੰ ਨਿਯਮਾਂ ਅਨੁਸਾਰ ਇੱਕ ਮਹੀਨੇ ਦੇ ਅੰਦਰ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ਗਨ ਸਕੀਮ ਲਈ ਲਾਭਪਾਤਰੀ ਦੀ ਸਾਲਾਨਾ ਆਮਦਨ 32,790 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ, ਜਦੋਂ ਕਿ ਮਹਿੰਦਰ ਸਿੰਘ ਦੇ ਦਸਤਾਵੇਜ਼ਾਂ ਵਿੱਚ 90,000 ਰੁਪਏ ਦੀ ਆਮਦਨ ਦਿਖਾਈ ਗਈ ਹੈ।
ਦੂਜੇ ਪਾਸੇ, ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਨੇ ਅਸਲ ਫਾਈਲ ਵਿੱਚ 30,000 ਰੁਪਏ ਸਾਲਾਨਾ ਆਮਦਨ ਦਿਖਾਈ ਸੀ। ਉਸਨੇ ਦੋਸ਼ ਲਾਇਆ ਕਿ ਬਾਅਦ ਵਿੱਚ ਵਿਭਾਗ ਨੇ ਰਸਮੀ ਕਾਰਵਾਈਆਂ ਲਈ ਉਸਦੇ ਪੁੱਤਰ ਤੋਂ 90,000 ਰੁਪਏ ਦਾ ਆਮਦਨ ਸਰਟੀਫਿਕੇਟ ਮੰਗਿਆ। ਇਹ ਵਿਵਾਦ ਸਥਾਨਕ ਪੱਧਰ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਵਿਧਾਇਕ ਅਤੇ ਅਧਿਕਾਰੀ ਵਿਚਕਾਰ ਇਹ ਟਕਰਾਅ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਦੋਂ ਕਿ ਮਹਿੰਦਰ ਸਿੰਘ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੀ ਫਾਈਲ ਪਾਸ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਫਿਰ ਉਨ੍ਹਾਂ ਦੀ ਫਾਈਲ ਰੱਦ ਕਰ ਦਿੱਤੀ ਗਈ।