Factory Blast: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੌਧਰੀਵਾਲਾ ਵਿੱਚ ਗੁਰਪ੍ਰੀਤ ਸਿੰਘ ਨਾਮ ਦੇ ਸਖ਼ਸ਼ ਘਰ ਵਿੱਚ ਨਾਜਾਇਜ਼ ਫੈਕਟਰੀ ਚੱਲ ਰਹੀ ਸੀ।
Trending Photos
Factory Blast: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੌਧਰੀਵਾਲਾ ਵਿੱਚ ਨਾਜਾਇਜ਼ਰ ਰੂਪ ਨਾਲ ਨਾਜਾਇਜ਼ ਰੂਪ ਵਿੱਚ ਚੱਲ ਰਹੀ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਪਟਾਕਿਆਂ ਵਿੱਚ ਪੋਟਾਸ਼ੀਅਮ ਭਰ ਰਹੀ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ ਤਿੰਨ ਬੱਚੇ ਗੰਭੀ ਰੂਪ ਨਾਲ ਝੁਲਸ ਗਏ ਹਨ।
ਗੁਰਪ੍ਰੀਤ ਸਿੰਘ ਨਾਮ ਦੇ ਸਖ਼ਸ਼ ਘਰ ਵਿੱਚ ਨਾਜਾਇਜ਼ ਫੈਕਟਰੀ ਚੱਲ ਰਹੀ ਸੀ। ਧਮਾਕਾ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਲਾਕੇ ਦੇ ਲੋਕਾਂ ਨੇ ਦੋਸ਼ ਲਗਾਏ ਕਿ ਸਬੰਧਤ ਚੌਂਕੀ ਇੰਚਾਰਜ ਨੂੰ ਕਈ ਵਾਰ ਦੱਸਿਆ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਪਟਾਕਾ ਫੈਕਟਰੀ ਵਿਚ ਧਮਾਕਾ ਹੋਣ ਕਾਰਨ ਘਰ ਵਿਚ ਅੱਗ ਲੱਗ ਗਈ ਇਸ ਧਮਾਕੇ ਵਿਚ ਇਕ 22 ਸਾਲਾਂ ਮਹਿਲਾ ਜਸ਼ਨਪ੍ਰੀਤ ਕੌਰ ਦੀ ਮੌਤ ਹੋ ਗਈ ਜਦ ਕਿ 10 ਸਾਲਾਂ ਲੜਕਾ ਗੁਰਤਾਜ ਸਿੰਘ ਸਮੇਤ ਤਿੰਨ ਬੱਚੇ ਝੁਲਸ ਗਏ ਹਨ।
ਸਰਪੰਚ ਹਰਪਾਲ ਸਿੰਘ ਦੱਸਿਆ ਕਿ ਇਹ ਪਟਾਕਾ ਫੈਕਟਰੀ ਨਾਜਾਇਜ਼ ਤਰੀਕੇ ਨਾਲ ਚਲਾਈ ਜਾ ਰਹੀ ਸੀ ਅਤੇ ਇੱਥੇ ਹਵਾਈਆਂ ਤਿਆਰ ਕੀਤੀਆਂ ਜਾਂਦੀਆਂ ਸਨ ਜਿਸ ਚੱਲਦੇ ਇੱਥੇ ਕਿਸੇ ਤਰ੍ਹਾਂ ਧਮਾਕਾ ਹੋ ਗਿਆ ਅਤੇ ਇੱਥੇ ਕੰਮ ਕਰਦੇ ਕੁਝ ਨੌਜਵਾਨਾਂ ਨੇ ਕੋਠੇ ਤੋਂ ਛਾਲਾਂ ਮਾਰਕੇ ਆਪਣੀ ਜਾਨ ਬਚਾ ਲਈ ਪਰ ਜਸ਼ਨਪ੍ਰੀਤ ਕੌਰ ਨਾਂਅ ਦੀ ਮਹਿਲਾ ਅਤੇ ਲੜਕਾ ਗੁਰਤਾਜ ਸਿੰਘ ਜੋ ਛਾਲ ਨਹੀਂ ਮਾਰ ਸਕੇ। ਉਨ੍ਹਾਂ ਵਿਚੋਂ ਮਹਿਲਾ ਜਸ਼ਨਪ੍ਰੀਤ ਕੌਰ ਦੀ ਮੌਤ ਹੋ ਗਈ ਜਦ ਕਿ 10 ਸਾਲਾਂ ਲੜਕਾ ਗੁਰਤਾਜ ਸਿੰਘ ਝੁਲਸੇ ਗਏ। ਉਨ੍ਹਾਂ ਨੇ ਕਿਹਾ ਕਿ ਇਸ ਪਟਾਕਿਆਂ ਦੀ ਨਾਜਾਇਜ਼ ਚੱਲ ਰਹੀ ਫੈਕਟਰੀ ਬਾਰੇ ਜ਼ਿਆਦਾ ਕਿਸੇ ਨੂੰ ਜਾਣਕਾਰੀ ਨਹੀਂ ਸੀ ਜੇਕਰ ਹੁੰਦੀ ਤਾਂ ਇਨ੍ਹਾਂ ਖ਼ਿਲਾਫ਼ ਉਹ ਕਾਰਵਾਈ ਦੀ ਮੰਗ ਕਰਦੇ ਅਤੇ ਅਜਿਹਾ ਹਾਦਸਾ ਨਾ ਵਾਪਰਦਾ।
ਇਹ ਵੀ ਪੜ੍ਹੋ : ਸੀਐਮ ਮਾਨ ਵੱਲੋਂ ਭਾਰਤੀ ਨਾਗਰਿਕਾਂ ਨਾਲ ਅਮਰੀਕਾ ਤੇ ਹਰਿਆਣਾ ਸਰਕਾਰ ਵੱਲੋਂ ਕੀਤੇ ਸਲੂਕ ਦੀ ਨਿਖੇਧੀ
ਇਸ ਬਾਰੇ ਚੌਕੀਂ ਇੰਚਾਰਜ ਨੌਸ਼ਹਿਰਾ ਪੰਨੂੰਆਂ ਗੱਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੀੜਿਤ ਧਿਰ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ : Samrala News: ਮੁਸ਼ਕਾਬਾਦ ਵਿੱਚ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਧਰਨਾ ਦੇ ਰਹੇ ਆਗੂ ਪੁਲਿਸ ਨੇ ਚੁੱਕੇ