Punjab News: ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਆਪਣੇ ਵਾਲ ਕੀਤੇ ਦਾਨ, ਪਿਛਲੇ ਮਹੀਨੇ ਹੋਈ ਸੀ ਕੈਂਸਰ ਦੀ ਸਰਜਰੀ
Advertisement
Article Detail0/zeephh/zeephh1660533

Punjab News: ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਆਪਣੇ ਵਾਲ ਕੀਤੇ ਦਾਨ, ਪਿਛਲੇ ਮਹੀਨੇ ਹੋਈ ਸੀ ਕੈਂਸਰ ਦੀ ਸਰਜਰੀ

ਡਾ. ਨਵਜੋਤ ਕੌਰ ਵੱਲੋਂ ਪਿੱਛਲੇ ਮਹੀਨੇ ਹੀ ਕੈਂਸਰ ਦਾ ਅਪਰੇਸ਼ਨ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਕੈਂਸਰ ਦੂਜੀ ਸਟੇਜ ਵਿੱਚ ਸੀ।

Punjab News: ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਆਪਣੇ ਵਾਲ ਕੀਤੇ ਦਾਨ, ਪਿਛਲੇ ਮਹੀਨੇ ਹੋਈ ਸੀ ਕੈਂਸਰ ਦੀ ਸਰਜਰੀ

Punjab's Dr Navjot Kaur Sidhu Cancer News: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਕੈਂਸਰ ਤੋਂ ਪੀੜਤ ਹੋਣ ਤੋਂ ਬਾਅਦ ਸੁਰਖੀਆਂ 'ਚ ਬਣੀ ਹੋਈ ਸੀ। ਹਾਲ ਹੀ ਵਿੱਚ ਉਨ੍ਹਾਂ ਆਪਣੇ ਲੰਬੇ ਵਾਲ ਕੱਟੇ ਅਤੇ ਦਾਨ ਕਰ ਦਿੱਤੇ। 

ਇਨ੍ਹਾਂ ਹੀ ਨਹੀਂ ਡਾ. ਨਵਜੋਤ ਕੌਰ ਵੱਲੋਂ ਆਪਣਾ ਬੁਆਏ ਕੱਟ ਲੁੱਕ ਸੋਸ਼ਲ ਮੀਡਿਆ 'ਤੇ ਸਾਂਝਾ ਕੀਤਾ ਗਿਆ ਅਤੇ ਲੋਕਾਂ ਨੂੰ ਆਪਣੇ ਵਾਲ ਦਾਨ ਕਰਨ ਲਈ ਵੀ ਅਪੀਲ ਕੀਤੀ ਗਈ। ਇਸ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਇੱਕ ਕਦਮ ਨਾਮ ਲੋੜਵੰਦ ਕੈਂਸਰ ਮਰੀਜ਼ਾਂ ਨੂੰ ਇੱਕ ਸਸਤੀ ਵਿੱਗ ਮਿਲ ਸਕਦੀ ਹੈ।  

ਉਨ੍ਹਾਂ ਟਵੀਟ 'ਚ ਲਿਖਿਆ "ਚੀਜ਼ਾਂ ਨੂੰ ਨਾਲੀ ਵਿੱਚ ਸੁੱਟਣਾ ਦੂਜਿਆਂ ਲਈ ਬਹੁਤ ਮਾਅਨੇ ਰੱਖ ਸਕਦਾ ਹੈ। ਬਸ ਆਪਣੇ ਲਈ ਕੁਦਰਤੀ ਵਾਲਾਂ ਦੇ ਵਿੱਗ ਦੀ ਕੀਮਤ ਬਾਰੇ ਪੁੱਛਗਿੱਛ ਕੀਤੀ ਜਿਸਦੀ ਮੈਨੂੰ ਦੂਜੀ ਕੀਮੋਥੈਰੇਪੀ ਤੋਂ ਬਾਅਦ ਲੋੜ ਪਵੇਗੀ; ਲਗਭਗ 50,000 ਤੋਂ 70,000 ਰੁਪਏ। ਇਸ ਲਈ ਮੈਂ ਕੈਂਸਰ ਦੇ ਮਰੀਜ਼ ਲਈ ਆਪਣੇ ਵਾਲ ਦਾਨ ਕਰਨ ਦਾ ਫੈਸਲਾ ਕੀਤਾ ਕਿਉਂਕਿ ਵਧੇਰੇ ਦਾਨ ਦਾ ਮਤਲਬ ਸਸਤਾ ਵਿੱਗ ਹੁੰਦਾ ਹੈ।"

ਦੱਸ ਦਈਏ ਕਿ ਡਾ. ਨਵਜੋਤ ਕੌਰ ਵੱਲੋਂ ਪਿੱਛਲੇ ਮਹੀਨੇ ਹੀ ਕੈਂਸਰ ਦਾ ਅਪਰੇਸ਼ਨ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਕੈਂਸਰ ਦੂਜੀ ਸਟੇਜ ਵਿੱਚ ਸੀ। ਉਨ੍ਹਾਂ ਆਪਣੇ ਅਪਰੇਸ਼ਨ ਤੋਂ ਪਹਿਲਾਂ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਲਈ ਪੋਸਟ ਵੀ ਸਾਂਝੀ ਕੀਤੀ ਸੀ।

ਇਹ ਵੀ ਪੜ੍ਹੋ: Jalandhar bypoll 2023: ਜਲੰਧਰ ਦੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਜਾਣੋ ਕੌਣ-ਕੌਣ ਸ਼ਾਮਲ

ਦੱਸਣਯੋਗ ਹੈ ਕਿ ਡਾ. ਨਵਜੋਤ ਕੌਰ ਨੂੰ ਹੁਣ ਕੀਮੋਥੈਰੇਪੀ ਕਰਵਾਉਣੀ ਪਈ ਹੈ ਅਤੇ ਦੂਜੀ ਕੀਮੋਥੈਰੇਪੀ ਵਿੱਚ ਉਨ੍ਹਾਂ ਦੇ ਵਾਲ ਝੜਨੇ ਸ਼ੁਰੂ ਹੋ ਜਾਣਗੇ। ਇਸੇ ਲਈ ਉਨ੍ਹਾਂ ਨੂੰ ਵਿੱਗ ਦੀ ਲੋੜ ਪਵੇਗੀ। 

ਜ਼ਿਕਰਯੋਗ ਹੈ ਕਿ ਡਾ. ਨਵਜੋਤ ਕੌਰ ਦੇ ਪਤੀ ਨਵਜੋਤ ਸਿੰਘ ਸਿੱਧੂ ਹਾਲ ਹੀ ਵਿੱਚ ਪਟਿਆਲਾ ਜੇਲ੍ਹ ਤੋਂ ਬਾਹਰ ਆਏ ਸਨ ਅਤੇ ਆਉਂਦੇ ਹੀ ਉਨ੍ਹਾਂ ਆਪਣੀ ਬੁਲੰਦ ਆਵਾਜ਼ 'ਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧੇ ਸਨ।   

ਇਹ ਵੀ ਪੜ੍ਹੋ: Punjab News: ਨੰਗਲ ਨੇੜੇ ਭਾਖੜਾ ਨਹਿਰ ਵਿੱਚੋਂ ਤਿੰਨ ਧੀਆਂ ਦੇ ਪਿਉ ਦੀ ਲਾਸ਼ ਹੋਈ ਬਰਾਮਦ

(For more news apart from Dr Navjot Kaur Sidhu's Cancer News, stay tuned to Zee PHH)

Trending news