ਕਾਂਗਰਸ ਕਾਤਲ ਤੇ ਭਾਜਪਾ ਕਾਤਲਾਂ ਨੂੰ ਬਚਾ ਕੇ ਬਰਾਬਰ ਦੀ ਭਾਗੀਦਾਰ- ਵਿਧਾਇਕ ਗਿਆਸਪੁਰਾ
Advertisement
Article Detail0/zeephh/zeephh2650958

ਕਾਂਗਰਸ ਕਾਤਲ ਤੇ ਭਾਜਪਾ ਕਾਤਲਾਂ ਨੂੰ ਬਚਾ ਕੇ ਬਰਾਬਰ ਦੀ ਭਾਗੀਦਾਰ- ਵਿਧਾਇਕ ਗਿਆਸਪੁਰਾ

1984 Anti Sikh Riots: ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਜੇਕਰ ਸੱਚ-ਮੁੱਚ ਅੱਜ ਵੀ ਮੋਦੀ ਸਰਕਾਰ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਰੱਤੀ ਭਰ ਆਪਣੇ ਦਿਲ ਵਿਚ ਪੀੜਾ ਰੱਖਦੀ ਹੈ ਤਾਂ ਦਿੱਲੀ ਸਮੇਤ ਨਵੰਬਰ 1984 ਵਿਚ ਹਰਿਆਣਾ ਦੇ ਨਾਲ ਨਾਲ ਹੋਰ ਸੂਬਿਆਂ 'ਚ ਵੀ ਸੈਂਕੜੇ ਕਤਲ ਹੋਏ।

ਕਾਂਗਰਸ ਕਾਤਲ ਤੇ ਭਾਜਪਾ ਕਾਤਲਾਂ ਨੂੰ ਬਚਾ ਕੇ ਬਰਾਬਰ ਦੀ ਭਾਗੀਦਾਰ- ਵਿਧਾਇਕ ਗਿਆਸਪੁਰਾ

1984 Anti Sikh Riots: ਦਿੱਲੀ ਸਿੱਖ ਕਤਲੇਆਮ ਦੌਰਾਨ ਸਿੱਖਾਂ ਨੂੰ ਕੋਹ-ਕੋਹ ਕੇ ਮਾਰਨ ਵਾਲੀ ਕਾਂਗਰਸ ਨੇ ਜਿੱਥੇ ਕੋਈ ਰੜਕ ਨਹੀਂ ਛੱਡੀ। ਉੱਥੇ ਹੀ ਭਾਜਪਾ ਸਿੱਖ ਕੌਮ ਦੇ ਅੰਲ੍ਹੇ ਜਖਮਾਂ ਨੂੰ ਉਦੇੜਨ ਵਿਚ ਮਸਰੂਫ ਰਹੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਤੇ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਰਦਿਆਂ ਕਿਹਾ ਕਿ ਜਿੱਥੇ 1984 ਵਿੱਚ ਦਿੱਲੀ ਅੰਦਰ ਖੂਨ ਦੀ ਪਿਆਸੀ ਕਾਂਗਰਸ ਨੇ ਇਨਸਾਨੀ ਲਾਸਾਂ ਦੇ ਢੇਰ ਲਗਾ ਦਿੱਤੇ ਸਨ।

ਦੂਜੇ ਲਾਸਾਂ ਦੇ ਉੱਪਰ ਦੀ ਗੁਜਰ ਕੇ ਭਾਜਪਾ ਨੇ ਆਪਣੇ ਪੈਂਡੇ ਵੱਲ ਨੂੰ ਵਧਣਾ ਜਾਰੀ ਰੱਖਿਆ। ਅੱਜ ਚਾਰ ਦਹਾਕੇ ਬੀਤ ਜਾਣ ਦੇ ਬਾਵਜੂਦ ਕੇਂਦਰ ਦੀ ਸੱਤਾ ਵਿੱਚ ਕਦੇ ਦਿੱਲੀ ਦਰਬਾਰ ਉੱਪਰ ਕਾਂਗਰਸ ਕਾਬਜ ਰਹੀ ਅਤੇ ਕਦੇ ਫਿਰਕੂ ਭਾਜਪਾ ਨੇ ਮਨਮਾਨੀਆਂ ਕੀਤੀਆਂ। ਪਰ ਸਿੱਖਾਂ ਨੂੰ ਇਨਸਾਫ ਦਿਵਾਉਣ ਵਿੱਚ ਦੋਵਾਂ ਪਾਰਟੀਆਂ ਨੇ ਆਨਾਕਾਨੀ ਕਰਕੇ ਗੁਮਰਾਹ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਵਰਗਾ ਕਾਤਲ ਟਿਕਟਾ ਦੇ ਕੇ ਨਿਵਾਜਿਆ ਜਾਂਦਾ ਰਿਹਾ ਜੇ ਕਿ ਬਹੁਤ ਹੀ ਸ਼ਰਮਨਾਕ ਕਾਰਾ ਹੈ।

ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਭਾਜਪਾ ਨੂੰ ਦਗਮਜੇ ਨਹੀਂ ਮਾਰਨੇ ਚਾਹੀਦੇ ਕਿ ਬੀਤੀ 12 ਫਰਵਰੀ ਨੂੰ ਅਸੀਂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾ ਕੇ ਅੱਜ ਸਜ਼ਾ ਦਿਵਾਉਣ ਵਿੱਚ ਕਾਮਯਾਬ ਹੋਵਾਂਗੇ। ਪ੍ਰੰਤੂ ਭਾਜਪਾ ਨੂੰ ਇਹ ਯਾਦ ਕਰਨਾ ਚਾਹੀਦਾ ਹੈ ਕਿ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਜਿੰਨ੍ਹਾ ਵਿਚ ਹਰਿਆਣਾ ਦੇ ਪਿੰਡ ਹੋਂਦ ਵਿੱਚ ਜਦੋਂ ਹੋਂਦ ਚਿੱਲੜ ਕਾਂਡ ਵਾਪਰਿਆ ਤਾਂ 32 ਸਿੱਖਾਂ ਨੂੰ ਜਿਊਂਦੇ ਸਾੜ ਕੇ ਖੂਹ ਵਿੱਚ ਸੁੱਟਿਆ ਗਿਆ, ਜਿੰਨ੍ਹਾ ਦੇ ਪਰਿਵਾਰਕ ਮੈਂਬਰ ਅੱਜ ਵੀ ਇਨਸਾਫ਼ ਮਿਲਣ ਦੀ ਆਸ ਨਾਲ ਜਿੰਦਗੀ ਦੀ ਦਿਨ ਕਟੀ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ 3 ਸਾਲ ਉਮਰ ਦੀ ਮਾਸੂਮੀਅਤ ਤੋਂ ਲੈ ਕੇ 70 ਸਾਲ ਦੀ ਉਮਰ ਤੱਕ ਦੇ ਬਜ਼ੁਰਗਾਂ ਦੇ ਖੂਨ ਖਰਾਬੇ ਨਾਲ ਆਪਣੇ ਹੱਥਾਂ ਨੂੰ ਲਾਲ ਰੰਗ ਨਾਲ ਰੰਗਿਆ ਗਿਆ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਜੇਕਰ ਸੱਚ-ਮੁੱਚ ਅੱਜ ਵੀ ਮੋਦੀ ਸਰਕਾਰ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਰੱਤੀ ਭਰ ਆਪਣੇ ਦਿਲ ਵਿਚ ਪੀੜਾ ਰੱਖਦੀ ਹੈ ਤਾਂ ਦਿੱਲੀ ਸਮੇਤ ਨਵੰਬਰ 1984 ਵਿਚ ਹਰਿਆਣਾ ਦੇ ਨਾਲ ਨਾਲ ਹੋਰ ਸੂਬਿਆਂ 'ਚ ਵੀ ਸੈਂਕੜੇ ਕਤਲ ਹੋਏ। ਉਨ੍ਹਾਂ ਕਿਹਾ ਕਿ ਹੋਂਦ ਚਿੱਲੜ ਕਾਂਡ ਦੇ ਦਰਦਨਾਕ ਹਾਦਸੇ ਲਈ ਇੱਕ ਚਾਰ ਮੈਂਬਰੀ ਇਨਕੁਆਰੀ ਜਸਟਿਸ ਸੀ.ਪੀ ਗਰਗ ਦੀ ਅਗਵਾਈ ਹੇਠ ਗਠਿਤ ਹੋਈ ਸੀ, ਜਿਸ ਨੇ 2015 ਵਿੱਚ ਰਿਪੋਰਟ ਦਿੱਤੀ ਤੇ ਚਾਰ ਪੁਲਿਸ ਅਫਸਰ ਐਸਪੀ ਸਤਿੰਦਰ ਕੁਮਾਰ, ਡੀਐਸਪੀ ਰਾਮ ਭੱਜ, ਐਸ.ਆਈ ਰਾਮ ਕੁਮਾਰ ਤੇ ਰਾਮ ਕਿਸ਼ੋਰ ਇਹਨਾਂ ਅਫਸਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਪਰ ਉਦੋਂ 2015 ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਇਹਨਾਂ ਨੇ ਇਹਨਾਂ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।

ਮਜਬੂਰਨ 2017 ਦੇ ਵਿੱਚ ਰਿਟ ਪਟੀਸ਼ਨ ਨੰਬਰ 17337 ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਪਾਉਣੀ ਪਈ ਇਸ ਰਿੱਟ ਪਟੀਸ਼ਨ ਨੂੰ ਪਾਏ ਅੱਜ ਤਕਰੀਬਨ 8 ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਹਰਿਆਣੇ ਦੀ ਭਾਜਪਾ ਸਰਕਾਰ ਦੋਸ਼ੀਆਂ ਨੂੰ ਬਚਾ ਰਹੀ ਹੈ ਤੇ ਹਰ ਵਾਰ ਇੱਕ ਨਵੀਂ ਤਰੀਕ ਦੇ ਦਿੱਤੀ ਜਾਂਦੀ ਹੈ ਪਿਛਲੇ ਅੱਠ ਸਾਲਾਂ ਤੋਂ ਪੀੜਤਾਂ ਨੂੰ ਸਿਰਫ ਤਰੀਕਾਂ ਮਿਲ ਰਹੀਆਂ ਨੇ ਤੇ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਅੱਜ ਵੀ ਜਸਟਿਸ ਸੰਜੀਵ ਬੇਰੀ ਦੀ ਅਦਾਲਤ ਵਿੱਚ ਇਸ ਕੇਸ ਦੀ ਤਰੀਕ ਸੀ ਤੇ ਸਿਰਫ ਇਹਦੇ ਵਿੱਚ ਅੱਜ ਸਾਨੂੰ ਅੱਗੇ ਤਰੀਕ ਹੀ ਮਿਲੀ ਹੈ ਤੇ ਭਾਜਪਾ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਉਹ ਸਿੱਖਾਂ ਦੇ ਕਾਤਲਾਂ ਨੂੰ ਬਚਾ ਕੇ ਕਾਤਲ ਕਾਂਗਰਸ ਦੇ ਨਾਲ ਖੜ ਰਹੀ।

ਜਿਸ ਕਤਲੇਆਮ ਸਬੰਧੀ 2017 ਤੋਂ ਲਗਾਤਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਵਿਚ ਲਗਾਤਾਰ ਤਰੀਆਂ ਪੈ ਰਹੀਆਂ ਹਨ, ਜਿਸ ਦੀ ਅੱਜ ਵੀ ਤਰੀਕ ਹੈ। ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਕਟਹਿਰੇ ਵਿੱਚ ਪਤਾ ਕਰਕੇ ਦੇਸ ਅੰਦਰ ਹੋਏ ਹਰ ਸਿੱਖ ਦੇ ਕਤਲੇਆਮ ਦੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣੀ ਚਾਹੀਦੀ ਹੈ। ਦੇਸ਼ ਦੇ ਕੋਨੇ-ਕੋਨੇ ਅੰਦਰ ਹੋਏ ਕਤਲੇਆਮ 'ਤੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਣਾ ਨਹੀਂ ਚਾਹੀਦਾ। ਸਗੋਂ 41 ਸਾਲਾ ਲੰਮੇ ਅਰਸੇ ਬਾਅਦ ਇੱਕ ਦੇਸੀ ਉੱਪਰ ਰਾਜਨੀਤੀ ਨਹੀਂ ਕਰਨੀ ਚਾਹੀਦੀ।

Trending news