CM ਮਾਨ ਨੇ ਰਾਹੁਲ ਗਾਂਧੀ ’ਤੇ ਕੱਸਿਆ ਤੰਜ, "ਪਹਿਲਾਂ ਕਾਂਗਰਸ ਨੂੰ ਜੋੜ ਲਓ, ਭਾਰਤ ਬਾਅਦ ’ਚ ਜੋੜ ਲੈਣਾ"
Advertisement
Article Detail0/zeephh/zeephh1539438

CM ਮਾਨ ਨੇ ਰਾਹੁਲ ਗਾਂਧੀ ’ਤੇ ਕੱਸਿਆ ਤੰਜ, "ਪਹਿਲਾਂ ਕਾਂਗਰਸ ਨੂੰ ਜੋੜ ਲਓ, ਭਾਰਤ ਬਾਅਦ ’ਚ ਜੋੜ ਲੈਣਾ"

ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨੇ ਚੁਣਿਆ ਸੀ। ਅਚਾਨਕ ਹੀ ਕੈਪਟਨ ਤੋਂ ਅਸਤੀਫ਼ਾ ਲੈਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ, ਕੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵੇਲੇ ਪੰਜਾਬ ਦੇ ਲੋਕਾਂ ਨੂੰ ਪੁੱਛਿਆ ਗਿਆ?  

CM ਮਾਨ ਨੇ ਰਾਹੁਲ ਗਾਂਧੀ ’ਤੇ ਕੱਸਿਆ ਤੰਜ, "ਪਹਿਲਾਂ ਕਾਂਗਰਸ ਨੂੰ ਜੋੜ ਲਓ, ਭਾਰਤ ਬਾਅਦ ’ਚ ਜੋੜ ਲੈਣਾ"

CM Bhagwant visit Mumbai: ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਆਪਣੇ 2 ਦਿਨਾਂ ਦੇ ਦੌਰ ਲਈ ਮੁੰਬਈ ਪੁਹੰਚੇ, ਜਿੱਥੇ ਉਹ ਉਦਯੋਗਪਤੀਆਂ ਨਾਲ ਗੱਲ ਕਰਨਗੇ। 

ਮੁੰਬਈ ’ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਕਾਂਗਰਸ ਪਾਰਟੀ ’ਤੇ ਤਿੱਖਾ ਤੰਜ ਕੱਸਿਆ। ਉਨ੍ਹਾਂ ਪੁੱਛਿਆ ਕਿ ਦਿੱਲੀ ’ਚ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਕਿੰਨੇ ਹਨ ਅਤੇ ਵਿਧਾਇਕ ਕਿੰਨੇ ਹਨ? ਬਾਅਦ ’ਚ ਆਪ ਹੀ ਜਵਾਬ ਦਿੱਤਾ ਕਿ 'ਜ਼ੀਰੋ'। ਸੋ, ਇਸ ਲਈ ਕਾਂਗਰਸ ਤਾਂ ਦਿੱਲੀ ਤੋਂ ਵੀ ਚੱਲਦੀ। 

CM ਮਾਨ ਨੇ ਕਿਹਾ ਕਿ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੂੰ ਲੋਕਾਂ ਨੇ ਚੁਣਿਆ ਸੀ। ਅਚਾਨਕ ਹੀ ਕੈਪਟਨ ਤੋਂ ਅਸਤੀਫ਼ਾ ਲੈਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਕੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਮੁੱਖ ਮੰਤਰੀ ਬਣਾਉਣ ਵੇਲੇ ਲੋਕਾਂ ਨੂੰ ਪੁੱਛਿਆ ਗਿਆ? ਉਹਨਾਂ ਨੂੰ ਵੀ ਦਿੱਲੀ ਤੋਂ ਹੀ ਬਣਾਇਆ ਗਿਆ ਸੀ। 

ਇਸ ਤੋਂ ਬਾਅਦ ਕਾਂਗਰਸ ਦੇ ਇੰਚਾਰਜਾਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਹਰੀਸ਼ ਰਾਵਤ ਅਤੇ ਹਰੀਸ ਚੌਧਰੀ ਪੰਜਾਬ ਨਾਲ ਸਬੰਧ ਰੱਖਦੇ ਹਨ। 

ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਦੀ ਨਵੀਂ ਬਣੀ ਸਰਕਾਰ ਦੇ ਮੁੱਦੇ ’ਤੋ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ (Sukhwinder Singh Sukhu) ਨੂੰ ਇੱਕ ਮਹੀਨੇ ਤੱਕ ਕੈਬਨਿਟ ਨਹੀਂ ਬਣਾਉਣ ਦਿੱਤੀ ਗਈ। ਜਦਕਿ ਉਨ੍ਹਾਂ ਨੇ ਪੰਜਾਬ ’ਚ ਮੁੱਖ ਮੰਤਰੀ ਬਣਦਿਆਂ ਹੀ ਅਗਲੇ ਦਿਨ ਆਪਣੇ ਮੰਤਰੀਆਂ ਦੇ ਨਾਮ ਦਾ ਐਲਾਨ ਕਰ ਦਿੱਤਾ ਸੀ। 
ਉਨ੍ਹਾਂ ਕਿਹਾ ਜੋ ਖ਼ੁਦ ਦਿੱਲੀ ਤੋਂ ਚੱਲਦੇ ਹਨ ਘੱਟ ਤੋਂ ਘੱਟ ਉਹ ਤਾਂ ਸਾਨੂੰ ਨਾ ਕਹਿਣ ਕਿ ਪੰਜਾਬ ਨੂੰ ਪੰਜਾਬ ਤੋਂ ਚਲਾਉਣਾ ਚਾਹੀਦਾ ਹੈ। 

ਇਸ ਮੌਕੇ ਉਨ੍ਹਾਂ ਰਾਹੁਲ ਗਾਂਧੀ ’ਤੇ ਵੀ ਤੰਜ ਕੱਸਿਆ ਕਿ ਰਾਹੁਲ ਗਾਂਧੀ (Rahul Gandhi) ਤਾਂ ਆਪ ਹੀ ਬਿਆਨ ਦੇ ਰਹੇ ਹਨ ਕਿ ਉਹ ਰਾਹੁਲ ਗਾਂਧੀ ਨਹੀ ਹੈ, ਜੋ ਤੁਹਾਡੇ ਸਾਹਮਣੇ ਬੈਠਿਆ ਹੈ ਉਹ ਰਾਹੁਲ ਗਾਂਧੀ ਨਹੀਂ ਹੈ। 

CM ਮਾਨ ਨੇ ਭਾਰਤ ਜੋੜੋ ਯਾਤਰਾ (Bharat Jodo Yatra) ’ਤੇ ਬੋਲਦਿਆਂ ਕਿਹਾ ਕਿ ਪਹਿਲਾਂ ਕਾਂਗਰਸ ਨੂੰ ਜੋੜ ਲਓ, ਭਾਰਤ ਨੂੰ ਬਾਅਦ ’ਚ ਜੋੜ ਲੈਣਾ। ਉਨ੍ਹਾਂ ਕਿਹਾ ਜਿਵੇਂ ਹੀ ਰਾਹੁਲ ਗਾਂਧੀ ਨੇ ਪੰਜਾਬ ’ਚ ਪ੍ਰਵੇਸ਼ ਕੀਤਾ, ਉਸ ਸਮੇਂ ਹੀ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਾਰਟੀ ਛੱਡਕੇ ਭਾਜਪਾ ’ਚ ਸ਼ਾਮਲ ਹੋ ਗਏ। 

ਭਗਵੰਤ ਮਾਨ ਦੇ ਦੱਸਿਆ ਕਿ ਉਹ ਫਰਵਰੀ ’ਚ ਹੋਣ ਵਾਲੇ ਇਨਵੈਸਟ ਪੰਜਾਬ ਕੰਨਵੈਨਸ਼ਨ ਦੇ ਸਿਲਸਿਲੇ ’ਚ ਕਾਰੋਬਾਰੀਆਂ ਨੂੰ ਮਿਲਣ ਲਈ ਮੁੰਬਈ ਪਹੁੰਚੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚ ਵੱਡੇ ਪੱਧਰ ’ਤੇ ਉਹ ਉਦਯੋਗ ਨੂੰ ਪ੍ਰਫ਼ੂਲਤ ਕਰਨਗੇ। 

 

 

Trending news