NRI ਤੋਂ ਲੱਖਾਂ ਰੁਪਏ ਦੇ ਗਹਿਣਿਆਂ ਦੀ ਲੁੱਟ ਦਾ ਮਾਮਲਾ ਨਿਕਲਿਆ ਡਰਾਮਾ
Advertisement
Article Detail0/zeephh/zeephh2650976

NRI ਤੋਂ ਲੱਖਾਂ ਰੁਪਏ ਦੇ ਗਹਿਣਿਆਂ ਦੀ ਲੁੱਟ ਦਾ ਮਾਮਲਾ ਨਿਕਲਿਆ ਡਰਾਮਾ

Bathinda News: ਕਾਰ ਸਵਾਰ ਰਾਤ ਦਾ ਸਮਾਂ ਹੋਣ ਕਰਕੇ ਇਹਨਾਂ ਦੀ ਮੱਦਦ ਲਈ ਰੁਕੇ ਸਨ ਦੋਨਾਂ ਮੀਆਂ-ਬੀਵੀ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਹਨਾਂ ਨੇ ਉਹਨਾਂ ਵਿਅਕਤੀਆਂ ਪਰ ਹੀ ਉਲਟਾ ਲੁੱਟ-ਖੋਹ ਦਾ ਦੋਸ਼ ਲਗਾ ਦਿਤਾ ਅਤੇ ਝੂਠੀ ਮਨਘੜਤ ਕਹਾਣੀ ਬਣਾ ਕੇ ਪੁਲਿਸ ਨੂੰ ਇਤਲਾਹ ਦੇ ਦਿੱਤੀ। 

NRI ਤੋਂ ਲੱਖਾਂ ਰੁਪਏ ਦੇ ਗਹਿਣਿਆਂ ਦੀ ਲੁੱਟ ਦਾ ਮਾਮਲਾ ਨਿਕਲਿਆ ਡਰਾਮਾ

Bathinda News(ਕੁਲਬੀਰ ਬੀਰਾ): ਬੀਤੇ ਦਿਨੀ ਬਠਿੰਡਾ ਦੇ ਕਸਬਾ ਗੋਨਿਆਣਾ ਨੇੜੇ ਵਿਆਹ ਸਮਾਗਮ ਤੋਂ ਪਰਤ ਰਹੇ, ਐਨਆਰਆਈ ਪਤੀ-ਪਤਨੀ ਤੋਂ ਲੱਖਾਂ ਰੁਪਏ ਦੇ ਗਹਿਣਿਆਂ ਦੀ ਲੁੱਟ ਦਾ ਮਾਮਲਾ ਡਰਾਮਾ ਨਿਕਲਿਆ ਹੈ। ਪੁਲਿਸ ਵੱਲੋਂ ਝੂਠੀ ਇਤਲਾਹ ਦੇਣ ਵਾਲੇ ਐਨਆਰਆਈ ਪਤੀ ਪਤਨੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

ਮੰਗਲਵਾਰ ਦੁਪਿਹਰ ਇੱਕ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਦੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਐਸ.ਪੀ.(ਸਿਟੀ) ਨਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਡੀ.ਐਸ.ਪੀ. ਭੁੱਚੋ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ-2 ਅਤੇ ਮੁੱਖ ਅਫਸਰ ਥਾਣਾ ਨੇਹੀਆਵਾਲਾ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਸਨ।

ਐਸਐਸਪੀ ਨੇ ਅੱਗੇ ਦਸਿਆ ਕਿ ਮਿਤੀ 16-17 ਫ਼ਰਵਰੀ ਦੀ ਦਰਮਿਆਨੀ ਰਾਤ ਨੂੰ ਪੁਲਿਸ ਕੋਲ ਇੱਕ ਇਤਲਾਹ ਮਿਲੀ ਕਿ ਇੱਕ ਇਨੋਵਾ ਕਾਰ ਵਿੱਚ ਸਵਾਰ ਪਰਿਵਾਰ ਨਾਲ ਕੁੱਝ ਨਾ-ਮਾਲੂਮ ਨੌਜਵਾਨ ਵਿਅਕਤੀ ਜੈਤੋ ਬਾਈਪਾਸ ਨੇੜੇ ਲੁੱਟ-ਖੋਹ ਕਰਕੇ ਗਏ ਹਨ। ਇਸ ਦੌਰਾਨ ਮੁੱਖ ਅਫਸਰ ਥਾਣਾ ਨੇਹੀਆਂਵਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਮੌਕਾ ਪਰ ਪੁੱਜ ਕੇ ਪੂਰੇ ਘਟਨਾਕ੍ਰਮ ਦਾ ਜਾਇਜਾ ਲਿਆ। ਜਿੱਥੇ ਰਾਜਿੰਦਰ ਕੌਰ ਉਰਫ ਸੋਨੀਆ ਪੁੱਤਰੀ ਬਲਜੀਤ ਸਿੰਘ ਵਾਸੀ ਚੱਕ ਬਖਤੂ ਆਪਣੇ ਪਤੀ ਸਾਹਿਲ ਸਮੇਤ ਮੌਜੂਦ ਸੀ। ਇੰਨ੍ਹਾਂ ਪਤੀ-ਪਤਨੀ ਨੇ ਪੁਲਿਸ ਦੱਸਿਆ ਕਿ ਉਹ ਪਿੰਡ ਕੋਠੇ ਨੱਥਾ ਸਿੰਘ ਵਿਖੇ ਇੱਕ ਵਿਆਹ ਸਮਾਗਮ ਤੋਂ ਵਾਪਸ ਆਪਣੇ ਪਿੰਡ ਚੱਕ ਬਖਤੂ ਨੂੰ ਕਾਰ 'ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਜਦੋ ਜੈਤੋ ਬਾਈਪਾਸ ਪੁਲ ਸੂਆ ਗੋਨਿਆਣਾ ਮੰਡੀ ਪੁੱਜੇ ਤਾਂ ਛੋਟੀ ਲੜਕੀ ਨੂੰ ਉਲਟੀ ਆਉਣ ਕਰਕੇ ਅਸੀ ਆਪਣੀ ਗੱਡੀ ਰੋਕ ਲਈ।

ਇਸ ਦੌਰਾਨ ਔਰਤ ਗੱਡੀ ਵਿੱਚੋ ਬਾਹਰ ਨਿੱਕਲ ਕੇ ਆਪਣੇ ਬੱਚੇ ਨੂੰ ਉਲਟੀ ਕਰਾਉਣ ਲੱਗੀ ਤਾਂ ਪਿੱਛੋ ਇੱਕ ਚਿੱਟੇ ਰੰਗ ਦੀ ਕਾਰ ਆਰਟਿਗਾ ਆਈ, ਜਿਸ ਵਿੱਚੋ ਕਰੀਬ 7-8 ਨੌਜਵਾਨ ਗੱਡੀ ਵਿੱਚੋਂ ਉਤਰੇ ਜਿੰਨਾ ਵਿੱਚੋ ਇੱਕ ਨੌਜਵਾਨ ਵਿਅਕਤੀ ਨੇ ਉਸ ਔਰਤ ਦੀ ਕੰਨਪੱਟੀ ਪਰ ਪਿਸਤੋਲ ਲਗਾ ਕੇ ਉਸਦੇ ਕੋਲੋਂ ਹੱਥਾਂ ਵਿੱਚ ਪਾਈਆ ਚੂੜੀਆ ਸੋਨਾ ਕਰੀਬ 28 ਤੋਲੇ ਅਤੇ ਗਲ ਵਿੱਚ ਪਾਇਆ ਰਾਣੀਹਾਰ ਸੋਨਾ ਵਜਨੀ ਕਰੀਬ 9 ਤੋਲੇ ਅਤੇ ਸਾਹਿਲ ਦੇ ਹੱਥ ਵਿੱਚ ਪਾਇਆ ਬਰੈਸਲੇਟ ਸੋਨਾ ਵਜਨੀ 2 ਤੋਲੇ ਕੁੱਲ 39 ਤੋਲੇ ਸੋਨਾ ਸਾਡੇ ਪਾਸੋਂ ਜਬਰਦਸਤੀ ਖੋਹ ਕਰ ਲਏ ਅਤੇ ਮੌਕਾ ਤੋ ਆਪਣੀ ਕਾਰ ਵਿੱਚ ਬੈਠ ਕੇ ਫਰਾਰ ਹੋ ਗਏ।

ਪੁਲਿਸ ਨੇ ਇਸ ਘਟਨਾ ਸਬੰਧੀ ਥਾਣੇਦਾਰ ਮੋਹਨਦੀਪ ਸਿੰਘ ਬੰਗੀ ਦੇ ਬਿਆਨਾਂ ਉਪਰ ਉਕਤ ਮੁਕੱਦਮਾ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਐਸਐਸਪੀ ਮੁਤਾਬਕ ਮੁਢਲੀ ਤਫ਼ਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਦੋਨੋ ਪਤੀ ਪਤਨੀ ਜੋ ਸੜਕ ਤੇ ਆਪਸ ਵਿੱਚ ਲੜ ਰਹੇ ਸੀ। ਉਹਨਾਂ ਲੜਾਈ ਨੂੰ ਦੇਖਦੇ ਉਹਨਾਂ ਕੋਲ ਇੱਕ ਆਰਟਿਗਾ ਗੱਡੀ ਆ ਕੇ ਰੁਕੀ, ਜਿਸਨੂੰ ਮਦਨ ਲਾਲ ਪੁੱਤਰ ਹਰੀ ਰਾਮ ਵਾਸੀ ਪਿੰਡ ਖੂਹੀ ਖੇੜਾ ਜਿਲ੍ਹਾ ਫਾਜਿਲਕਾ ਚਲਾ ਰਿਹਾ ਸੀ। ਇਸਤੋਂ ਇਲਾਵਾ ਕਾਰ ਵਿੱਚ ਵਾਲੀਵਾਲ ਟੀਮ ਦੇ ਖਿਡਾਰੀ ਸੁਰੇਸ਼ ਕੁਮਾਰ, ਸੌਰਵ ਕੁਮਾਰ ਪੁੱਤਰਾਨ ਰਾਮ ਕੁਮਾਰ, ਸੰਦੀਪ ਕੁਮਾਰ ਪੁੱਤਰ ਖੜਕ ਸਿੰਘ, ਪੰਕਜ ਕੁਮਾਰ ਪੁੱਤਰ ਰਾਜ ਕੁਮਾਰ, ਵਿਜੈ ਪਾਲ ਪੁੱਤਰ ਇੰਦਰਾਜ ਕੁਮਾਰ, ਪਵਨ ਕੁਮਾਰ ਪੁੱਤਰ ਦਲੀਪ ਕੁਮਾਰ, ਵਿਨੋਦ ਕੁਮਾਰ ਪੁੱਤਰ ਰਾਮ ਕੁਮਾਰ ਵਾਸੀਆਂਨ ਰਾਮਕੋਟ ਜਿਲ੍ਹਾ ਫਾਜਿਲਕਾ ਅਤੇ ਸਚਿਨ ਪੁੱਤਰ ਵਿਨੋਦ ਕੁਮਾਰ ਵਾਸੀ ਸਤੀਰਵਾਲਾ ਜਿਲ੍ਹਾ ਫਾਜਿਲਕਾ ਵੀ ਮੌਜੂਦ ਸਨ।

ਇਹ ਕਾਰ ਸਵਾਰ ਰਾਤ ਦਾ ਸਮਾਂ ਹੋਣ ਕਰਕੇ ਇਹਨਾਂ ਦੀ ਮੱਦਦ ਲਈ ਰੁਕੇ ਸਨ ਦੋਨਾਂ ਮੀਆਂ-ਬੀਵੀ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਹਨਾਂ ਨੇ ਉਹਨਾਂ ਵਿਅਕਤੀਆਂ ਪਰ ਹੀ ਉਲਟਾ ਲੁੱਟ-ਖੋਹ ਦਾ ਦੋਸ਼ ਲਗਾ ਦਿਤਾ ਅਤੇ ਝੂਠੀ ਮਨਘੜਤ ਕਹਾਣੀ ਬਣਾ ਕੇ ਪੁਲਿਸ ਨੂੰ ਇਤਲਾਹ ਦੇ ਦਿੱਤੀ। ਐਸਐਸਪੀ ਨੇ ਦਸਿਆ ਕਿਰਜਿੰਦਰ ਕੌਰ ਅਤੇ ਸਾਹਿਲ ਵੱਲੋਂ ਦਿੱਤੀ ਗਈ ਝੂਠੀ ਇਤਲਾਹ ਨਾਲ ਮਹਿਕਮਾ ਪੁਲਿਸ ਨੂੰ ਗੁੰਮਰਾਹ ਕਰਨਾ ਤੇ ਕਾਰ-ਸਰਕਾਰ ਦੇ ਕੰਮ ਵਿੱਚ ਵਿਘਨ ਪਾਇਆ ਗਿਆ, ਜਿਸਦੇ ਚੱਲਦੇ ਇੰਨ੍ਹਾਂ ਵਿਰੁਧ ਅਧੀਨ ਧਾਰਾ 126/170 ਬੀਐਨਐਸ ਤਹਿਤ ਕਾਰਵਾਈ ਕਰਦਿਆਂ ਗ੍ਰਿਫਤਾਰ ਕਰ ਲਿਆ ਹੈ।

Trending news