Mohali News: ਮੋਹਾਲੀ ਦੇ ਕਸਬਾ ਨਵਾਂਗਰਾਓਂ ਵਿੱਚੋਂ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਤਿੰਨ ਸਾਲਾਂ ਬੱਚੇ ਦੇ ਉਪਰੋਂ ਕਾਰ ਲੰਘ ਗਈ।
Trending Photos
Mohali News: ਮੋਹਾਲੀ ਦੇ ਕਸਬਾ ਨਵਾਂਗਰਾਓਂ ਵਿੱਚੋਂ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਤਿੰਨ ਸਾਲਾਂ ਬੱਚੇ ਦੇ ਉਪਰੋਂ ਕਾਰ ਲੰਘ ਗਈ। ਬੱਚੇ ਨੂੰ ਤੁਰੰਤ ਚੰਡੀਗੜ੍ਹ ਦੇ ਸੈਕਟਰ 16 ਦੇਹ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਦਾ ਮੁਆਇਨਾ ਕੀਤਾ। ਇਸ ਵਿੱਚ ਸਾਹਮਣੇ ਆਇਆ ਹੈ ਕਿ ਬੱਚੇ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਗਨੀਮਤ ਰਹੀ ਹੈ ਇਸ ਘਟਨਾ ਵਿੱਚ ਬੱਚੇ ਦੀ ਜਾਨ ਵਾਲ-ਵਾਲ ਬਚ ਗਈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਹਾਦਸੇ ਸਮੇਂ ਕਾਰ ਔਰਤ ਚਲਾ ਰਹੀ ਸੀ। ਕਾਰ ਦੇ ਅਗਲੇ ਅਤੇ ਪਿਛਲੇ ਟਾਇਰ ਬੱਚੇ ਦੇ ਉਪਰੋਂ ਲੰਘ ਗਏ। ਉਦੋਂ ਉੱਥੋਂ ਲੰਘ ਰਹੀਆਂ ਔਰਤਾਂ ਨੇ ਦੌੜ ਕੇ ਬੱਚੇ ਨੂੰ ਸੰਭਾਲਿਆ। ਬੱਚਾ ਬਿਲਕੁਲ ਠੀਕ ਸੀ।
ਕਾਰ ਦੇ ਜਾਣ ਤੋਂ ਬਾਅਦ ਉਹ ਆਪਣੇ ਆਪ ਹੀ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ ਹੈ। ਇਹ ਘਟਨਾ 21 ਜਨਵਰੀ ਨੂੰ ਨਯਾਗਾਂਵ ਇਲਾਕੇ 'ਚ ਵਾਪਰੀ ਸੀ। ਹੁਣ ਇਸ ਘਟਨਾ ਦਾ 15 ਸੈਕਿੰਡ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ।
ਗਲੀ ਵਿੱਚ ਖੇਡ ਰਿਹਾ ਸੀ, ਪਰਿਵਾਰ ਨੇੜੇ ਹੀ ਸੀ
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮੰਗਲਵਾਰ ਨੂੰ 3 ਸਾਲ ਦਾ ਅਯਾਨ ਘਰ ਦੇ ਬਾਹਰ ਖੇਡ ਰਿਹਾ ਸੀ। ਪਰਿਵਾਰ ਵਾਲੇ ਵੀ ਗਲੀ ਵਿੱਚ ਬੈਠੇ ਸਨ। ਗਲੀ ਤੋਂ ਇੱਕ ਔਰਤ ਕਾਰ ਵਿੱਚ ਜਾ ਰਹੀ ਸੀ। ਅਚਾਨਕ ਅਯਾਨ ਭੱਜਦਾ ਹੋਇਆ ਕਾਰ ਦੇ ਸਾਹਮਣੇ ਆਇਆ। ਕਾਰ ਦੇ ਅਗਲੇ ਅਤੇ ਪਿਛਲੇ ਟਾਇਰ ਅਯਾਨ ਦੇ ਉੱਪਰੋਂ ਲੰਘ ਗਏ। ਉਸ ਦੌਰਾਨ ਕਾਰ ਦੀ ਰਫ਼ਤਾਰ ਜ਼ਿਆਦਾ ਨਹੀਂ ਸੀ।
ਉਸ ਦਾ ਕੱਦ ਛੋਟਾ ਹੋਣ ਕਾਰਨ ਕਾਰ ਚਲਾ ਰਹੀ ਔਰਤ ਸਾਹਮਣੇ ਤੋਂ ਆਉਂਦੇ ਬੱਚੇ ਨੂੰ ਨਹੀਂ ਦੇਖ ਸਕੀ। ਦੋ ਔਰਤਾਂ ਵੀ ਨੇੜਿਓਂ ਲੰਘ ਰਹੀਆਂ ਸਨ। ਉਹ ਤੁਰੰਤ ਅਯਾਨ ਕੋਲ ਪਹੁੰਚ ਗਈਆਂ। ਅਯਾਨ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪਹੁੰਚੇ।
ਜਦੋਂ ਉਨ੍ਹਾਂ ਨੇ ਅਯਾਨ ਨੂੰ ਚੁੱਕਿਆ ਤਾਂ ਉਹ ਠੀਕ ਸੀ। ਇਸ ਤੋਂ ਬਾਅਦ ਮਹਿਲਾ ਕਾਰ ਚਾਲਕ ਅੱਗੇ ਜਾ ਕੇ ਰੁਕ ਗਈ। ਉਹ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਅਯਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਕਾਰ ਵਿਚ ਚੰਡੀਗੜ੍ਹ ਦੇ ਸੈਕਟਰ-16 ਹਸਪਤਾਲ ਲੈ ਗਈ।