Mansa News: ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਅੱਤਵਾਦੀਆਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਮਾਨਸਾ ਦੇ ਪਿੰਡ ਅਕਲੀਆ ਦਾ ਜਵਾਨ ਸ਼ਹੀਦ ਹੋ ਗਿਆ ਹੈ।
Trending Photos
Mansa News: ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਅੱਤਵਾਦੀਆਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਮਾਨਸਾ ਦੇ ਪਿੰਡ ਅਕਲੀਆ ਦਾ 24 ਸਾਲਾ ਅਗਨੀਵੀਰ ਜਵਾਨ ਲਵਪ੍ਰੀਤ ਸਿੰਘ ਸ਼ਹੀਦ ਹੋ ਗਿਆ ਹੈ। ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹਨ। ਦੇਸ਼ ਪ੍ਰਤੀ ਬਹਾਦਰ ਸਿਪਾਹੀ ਦੀ ਹਿੰਮਤ ਅਤੇ ਸਬਰ ਨੂੰ ਦਿਲੋਂ ਸਲਾਮ। ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ ਅਤੇ ਵਾਅਦੇ ਮੁਤਾਬਕ ਹਰ ਸੰਭਵ ਮਦਦ ਕੀਤੀ ਜਾਵੇਗੀ। ਸਾਡੇ ਲਈ, ਸਾਡੇ ਸੈਨਿਕ ਸਾਡਾ ਸਨਮਾਨ ਹਨ, ਭਾਵੇਂ ਉਹ ਫਾਇਰ ਫਾਈਟਰ ਕਿਉਂ ਨਾ ਹੋਣ।
ਭਾਰਤੀ ਫੌਜ ਦੇ ਵਿੱਚ ਦੋ ਸਾਲ ਪਹਿਲਾਂ ਅਗਨੀਵੀਰ ਯੋਜਨਾ ਤਹਿਤ ਭਰਤੀ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਾਲੀਆ ਦਾ ਲਵਪ੍ਰੀਤ ਸਿੰਘ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀ ਗਿਆ ਜਿਸ ਦਾ ਅੰਤਿਮ ਸੰਸਕਾਰ ਸ਼ੁਕਰਵਾਰ ਸਵੇਰੇ ਪਿੰਡ ਅਕਲੀਆ ਵਿਖੇ ਕੀਤਾ ਜਾਵੇਗਾ। ਪਿੰਡ ਅਕਲੀਆ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਹੈ ਉੱਥੇ ਹੀ ਸ਼ਹੀਦ ਲਵਪ੍ਰੀਤ ਸਿੰਘ ਦੇ ਪਿਤਾ ਬੇਅੰਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ ਉਤੇ ਮਾਣ ਵੀ ਹੈ ਅਤੇ ਉਨ੍ਹਾਂ ਦਾ ਪੁੱਤਰ ਦੇਸ਼ ਦੇ ਲਈ ਸ਼ਹੀਦ ਹੋਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਲਵਪ੍ਰੀਤ ਸਿੰਘ ਦੇ ਨਾਲ ਪੂਰੇ ਪਰਿਵਾਰ ਦੀ ਗੱਲ ਹੋਈ ਸੀ ਅਤੇ ਲਵਪ੍ਰੀਤ ਨੇ 15 ਫਰਵਰੀ ਨੂੰ ਆਪਣੇ ਚਾਚੇ ਦੇ ਬੇਟੇ ਜੋ ਕਿ ਭਾਰਤੀ ਫੌਜ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਹੈ ਉਸ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਉਣਾ ਸੀ। ਉਨ੍ਹਾਂ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਨੂੰ ਫੌਜ ਵਿੱਚ ਭਰਤੀ ਹੋਣ ਦਾ ਬਹੁਤ ਹੀ ਜਜ਼ਬਾ ਸੀ ਕਿਉਂਕਿ ਇਸ ਤੋਂ ਪਹਿਲਾਂ ਉਸਦੇ ਚਾਚੇ ਦੇ ਦੋ ਬੇਟੇ ਭਾਰਤੀ ਫੌਜ ਦੇ ਵਿੱਚ ਤਾਇਨਾਤ ਹਨ ਜਿਨ੍ਹਾਂ ਤੋਂ ਚੇਟਕ ਲੱਗ ਕੇ ਲਵਪ੍ਰੀਤ ਸਿੰਘ ਨੇ ਵੀ ਭਾਰਤੀ ਫੌਜ ਦੇ ਵਿੱਚ ਹੋਣ ਦਾ ਮਨ ਬਣਾ ਲਿਆ ਸੀ। ਇਸ ਦੌਰਾਨ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡ ਅਕਲੀਆ ਦਾ ਲਵਪ੍ਰੀਤ ਸਿੰਘ ਪਹਿਲਾ ਸ਼ਹੀਦ ਹੈ ਜਿਸ ਨੇ ਭਾਰਤ ਦੀ ਸਰਹੱਦ ਉਤੇ ਰਖਵਾਲੀ ਕਰਦੇ ਹੋਏ ਜਾਨ ਕੁਰਬਾਨ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਪਰਿਵਾਰ ਦਾ ਬਣਦਾ ਮਾਣ ਸਨਮਾਨ ਕਰੇ ਅਤੇ ਸ਼ਹੀਦ ਦੇ ਨਾਮ ਉਤੇ ਪਿੰਡ ਵਿੱਚ ਕੋਈ ਯਾਦਗਾਰ ਬਣਾਈ ਜਾਵੇ।