Nisha Soni Murder: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਜੋਗਿੰਦਰ ਨਗਰ ਦੀ ਨਿਸ਼ਾ ਸੋਨੀ ਨੂੰ ਉਸ ਪ੍ਰੇਮੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ।
Trending Photos
Nisha Soni Murder: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਜੋਗਿੰਦਰ ਨਗਰ ਦੀ ਨਿਸ਼ਾ ਸੋਨੀ ਨੂੰ ਉਸ ਪ੍ਰੇਮੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। 20 ਜਨਵਰੀ ਨੂੰ ਮੁਲਜ਼ਮ ਯੁਵਰਾਤ ਨੇ ਨਿਸ਼ਾ ਨੂੰ ਚੰਡੀਗੜ੍ਹ ਤੋਂ ਰੋਪੜ ਲਿਜਾ ਕੇ ਭਾਖੜਾ ਨਹਿਰ ਵਿੱਚ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਨਿਸ਼ਾ ਦੀ ਲਾਸ਼ ਪਟਿਆਲਾ ਵਿਚੋਂ ਬਰਾਮਦ ਹੋਈ। ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੁਲਜ਼ਮ ਯੁਵਰਾਜ ਪੰਜਾਬ ਪੁਲਿਸ ਵਿੱਚ ਤਾਇਨਾਤ ਹੈ ਅਤੇ ਉਸ ਦਾ ਪਰਿਵਾਰ ਫਤਹਿਗੜ੍ਹ ਸਾਹਿਬ ਵਿੱਚ ਰਹਿੰਦਾ ਹੈ। ਮੁਲਜ਼ਮ ਪਹਿਲਾਂ ਤੋਂ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਇੱਕ ਬੇਟਾ ਵੀ ਪਰ ਨਿਸ਼ਾ ਸੋਨੀ ਇਸ ਸਭ ਤੋਂ ਅਣਜਾਣ ਸੀ। ਮੁਲਜ਼ਮ ਝੂਠ ਬੋਲ ਕੇ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਪੰਜ ਮਹੀਨੇ ਪਹਿਲਾਂ ਹੀ ਦੋਵਾਂ ਦੀ ਮੁਲਾਕਾਤ ਹੋਈ ਸੀ।
ਨਿਸ਼ਾ ਦੇ ਪਿਤਾ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਯੁਵਰਾਜ ਨੇ ਨਿਸ਼ਾ ਨੂੰ ਮਿਲਣ ਲਈ ਬੁਲਾਇਆ ਅਤੇ ਇਸ ਤੋਂ ਬਾਅਦ ਉਹ ਉਸ ਨੂੰ ਗੱਡੀ ਵਿੱਚ ਬਿਠਾ ਤੇ ਸੁੰਨਸਾਨ ਜਗ੍ਹਾ ਲੈ ਗਿਆ। ਜਿਥੇ ਉਸ ਨੇ ਨਿਸ਼ਾ ਦਾ ਕਤਲ ਕਰਕੇ ਨਹਿਰ ਵਿੱਚ ਸੁੱਟ ਦਿੱਤਾ। ਪਿਤਾ ਹੰਸਰਾਜ ਨੇ ਕਿਹਾ ਕਿ ਸਾਜ਼ਿਸ਼ ਤਹਿਤ ਉਨ੍ਹਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਹੈ।
ਪੁਲਿਸ ਨੇ ਮੁਲਜ਼ਮ ਯੁਵਰਾਜ ਸਿੰਘ (34) ਵਾਸੀ ਫਤਿਹਗੜ੍ਹ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਇਸ ਸਮੇਂ ਮੁਹਾਲੀ ਵਿੱਚ ਤਾਇਨਾਤ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਲਿਆ ਗਿਆ ਹੈ। ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਮ੍ਰਿਤਕਾ ਦੀ ਭੈਣ ਨੇ ਕਰਵਾਈ ਸ਼ਿਕਾਇਤ ਦਰਜ
ਪੁਲਿਸ ਅਧਿਕਾਰੀਆਂ ਅਨੁਸਾਰ ਰਿਤੂ ਸੋਨੀ ਨੇ 22 ਜਨਵਰੀ ਨੂੰ ਸਵੇਰੇ 1 ਵਜੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੀ ਭੈਣ ਨਿਸ਼ਾ 20 ਤਰੀਕ ਨੂੰ ਰਾਤ 8 ਵਜੇ ਗਈ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਪਹੁੰਚੀ। ਜਾਂਚ ਅਧਿਕਾਰੀ ਰਾਜਪਾਲ ਗਿੱਲ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੌਰਾਨ ਪਟਿਆਲਾ ਨਹਿਰ ਵਿੱਚੋਂ ਲਾਸ਼ ਬਰਾਮਦ ਹੋਈ। ਪਰਿਵਾਰ ਨੂੰ ਯੁਵਰਾਜ 'ਤੇ ਕਤਲ ਦਾ ਸ਼ੱਕ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
हिमाचल प्रदेश के जोगिंदर नगर मसौली पंचायत के सेरू की गांव की बेटी निशा सोनी की पंजाब में हत्या अत्यंत दुःखद है ईश्वर बिटिया की आत्मा को शांति दे और शोक संतप्त परिजनों को संबल प्रदान करें।
इस जघन्य हत्याकांड को पंजाब के एक पुलिसकर्मी द्वारा अंजाम दिए जाने की बात सामने आ रही है।… pic.twitter.com/qmWUtTCV55
— Jairam Thakur (@jairamthakurbjp) January 23, 2025
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਇਸ ਵਾਰਦਾਤ ਦੀ ਨਿਖੇਧੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।