Jagjit Singh Dallewal: ਰਾਜਿੰਦਰਾ ਮੈਡੀਕਲ ਕਾਲਜ ਦੇ ਪ੍ਰੋ ਬੋਰਡ ਵੱਲੋਂ ਡੱਲੇਵਾਲ ਦੇ ਬਲੱਡ ਸੈਂਪਲ ਲਏ ਗਏ
Advertisement
Article Detail0/zeephh/zeephh2566153

Jagjit Singh Dallewal: ਰਾਜਿੰਦਰਾ ਮੈਡੀਕਲ ਕਾਲਜ ਦੇ ਪ੍ਰੋ ਬੋਰਡ ਵੱਲੋਂ ਡੱਲੇਵਾਲ ਦੇ ਬਲੱਡ ਸੈਂਪਲ ਲਏ ਗਏ

Jagjit Singh Dallewal: ਸੁਪਰੀਮ ਕੋਰਟ ਨੇ ਡੱਲੇਵਾਲ ਦੀ ਬਲੱਡ ਟੈਸਟ, ਕੈਂਸਰ ਤੇ ਸਿਟੀ ਸਕੈਨ ਦੀ ਰਿਪੋਰਟ ਮੰਗੀ ਹੈ, ਜਿਸ ਨੂੰ ਸ਼ੁੱਕਰਵਾਰ ਦੁਪਹਿਰ 1 ਵਜੇ ਤੱਕ ਪੇਸ਼ ਕਰਨ ਲਈ ਕਿਹਾ ਗਿਆ ਹੈ। 

Jagjit Singh Dallewal: ਰਾਜਿੰਦਰਾ ਮੈਡੀਕਲ ਕਾਲਜ ਦੇ ਪ੍ਰੋ ਬੋਰਡ ਵੱਲੋਂ ਡੱਲੇਵਾਲ ਦੇ ਬਲੱਡ ਸੈਂਪਲ ਲਏ ਗਏ

Jagjit Singh Dallewal: ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਰਾਜਿੰਦਰਾ ਮੈਡੀਕਲ ਕਾਲਜ ਦੇ ਪ੍ਰੋ ਬੋਰਡ ਵੱਲੋਂ ਬਲੱਡ ਸੈਂਪਲ ਲਏ ਗਏ ਹਨ। ਇਸ ਮੌਕੇ DIG ਮਨਦੀਪ ਸਿੰਘ ਸਿੱਧੂ, ਰਿਟਾਇਰ ਏਡੀਜੀਪੀ ਜਸਕਰਨ ਸਿੰਘ, ਰਿਟਾਇਰ ਡੀਆਈਜੀ ਨਰਿੰਦਰ ਭਾਰਗਵ, ਐਸਐਸਪੀ ਪਟਿਆਲਾ ਅਤੇ ਡੀਸੀ ਪਟਿਆਲਾ ਵੀ ਮੌਜੂਦ ਸਨ।

ਰਿਟਾਇਰ ਏਡੀਜੀਪੀ ਜਸਕਰਨ ਸਿੰਘ ਨੇ ਜਾਣਕਾਰ ਦਿੱਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਹਾਈਪਾਵਰ ਬੋਰਡ ਬਣਾਇਆ ਗਿਆ ਹੈ। ਜਿਸ ਵਿੱਚ ਰਾਜਿੰਦਰਾ ਹਸਪਤਾਲ ਦੇ HOD ਦੀ ਅਗਵਾਈ ਹੇਠ ਇੱਕ ਟੀਮ ਬਣਾਈ ਗਈ ਹੈ। ਇਸ ਟੀਮ ਵੱਲੋਂ ਡੱਲੇਵਾਲ ਦੀ ਸਿਹਤ ਦੀ ਜਾਂਚ ਕਰ ਬਲੱਡ ਸੈਂਪਲ ਲਏ ਗਏ ਹਨ। ਜਿਸ ਰਾਹੀ ਸਰੀਰ ਦੇ ਮਹੱਤਵਪੂਰਨ ਅੰਗਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਟੀਮ ਵੱਲੋਂ ਉਨ੍ਹਾਂ ਦੀ ਈਸੀਜੀ ਵੀ ਕੀਤੀ ਗਈ। ਕਿਉਂਕਿ ਅੱਜ ਉਨ੍ਹਾਂ ਨੂੰ ਚੱਕਰ ਵੀ ਆਏ ਹਨ।

ਦੱਸਦਈਏ ਕਿ ਸੁਪਰੀਮ ਕੋਰਟ ਨੇ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮੈਡੀਕਲ ਜਾਂਚ ਨਾ ਕਰਾਉਣ 'ਤੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ। ਕੋਰਟ ਨੇ ਡੱਲੇਵਾਲ ਨੂੰ ਹਸਪਤਾਲ ਦਾਖ਼ਲ ਕਰਵਾਉਣ ਦੇ ਸਰਕਾਰ ਨੂੰ ਹੁਕਮ ਦਿੱਤੇ ਹਨ। ਕੋਰਟ ਨੇ ਕਿਹਾ ਕਿ ਡੱਲੇਵਾਲ ਨੂੰ ਇਕ ਹਫ਼ਤੇ ਲਈ ਹਸਪਤਾਲ ਲਿਜਾਇਆ ਜਾਵੇ। ਇਲਾਜ ਦੌਰਾਨ ਡੱਲੇਵਾਲ ਕਿਸੇ ਹੋਰ ਨੂੰ ਆਪਣੀ ਜਗ੍ਹਾ ਮਰਨ ਵਰਤ 'ਤੇ ਬਿਠਾ ਸਕਦੇ ਹਨ। ਸੁਪਰੀਮ ਕੋਰਟ ਨੇ ਡੱਲੇਵਾਲ ਦੀ ਬਲੱਡ ਟੈਸਟ, ਕੈਂਸਰ ਤੇ ਸਿਟੀ ਸਕੈਨ ਦੀ ਰਿਪੋਰਟ ਮੰਗੀ ਹੈ, ਜਿਸ ਨੂੰ ਸ਼ੁੱਕਰਵਾਰ ਦੁਪਹਿਰ 1 ਵਜੇ ਤੱਕ ਪੇਸ਼ ਕਰਨ ਲਈ ਕਿਹਾ ਗਿਆ ਹੈ। 

 

Trending news