Bathinda News: ਖਾਲਸਾ ਏਡ ਵਲੋਂ 1984 ਪੀੜਤ ਸ਼ਹੀਦ ਪਰਿਵਾਰਾਂ ਲਈ ਇਤਿਹਾਸਕ ਗੁਰੂਘਰਾਂ ਦੀ ਕਰਵਾਈ ਯਾਤਰਾ
Advertisement
Article Detail0/zeephh/zeephh2536591

Bathinda News: ਖਾਲਸਾ ਏਡ ਵਲੋਂ 1984 ਪੀੜਤ ਸ਼ਹੀਦ ਪਰਿਵਾਰਾਂ ਲਈ ਇਤਿਹਾਸਕ ਗੁਰੂਘਰਾਂ ਦੀ ਕਰਵਾਈ ਯਾਤਰਾ

Bathinda News: ਖਾਲਸਾ ਏਡ ਪੰਜਾਬ ਮੁਖੀ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਖਾਲਸਾ ਏਡ ਵਲੋਂ ਸੰਨ 1984 ਵਿਚ ਸ਼ਹੀਦ ਹੋਏ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇਣ ਸਣੇ ਮੈਡੀਕਲ ਫੀਸ, ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਦੇ ਖਰਚ ਅਤੇ ਘਰਾਂ ਦੀ ਮੁਰੰਮਤ/ਮੁੜ ਨਿਰਮਾਣ ਜਿਹੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ।

Bathinda News: ਖਾਲਸਾ ਏਡ ਵਲੋਂ 1984 ਪੀੜਤ ਸ਼ਹੀਦ ਪਰਿਵਾਰਾਂ ਲਈ ਇਤਿਹਾਸਕ ਗੁਰੂਘਰਾਂ ਦੀ ਕਰਵਾਈ ਯਾਤਰਾ

Bathinda News(ਕੁਲਬੀਰ ਬੀਰਾ): ਸਰਬਤਿ ਦਾ ਭਲਾ'' ਸਿਧਾਂਤ ''ਤੇ ਸੇਵਾ ਕਰਦੀ ਅੰਤਰਾਸ਼ਟਰੀ ਸਿੱਖ ਸੰਸਥਾ ਖਾਲਸਾ ਏਡ ਵਲੋਂ 1984 ਪੀੜਤ ਸ਼ਹੀਦ ਪਰਿਵਾਰਾਂ ਨੂੰ ਪੰਜਾਬ ਦੇ ਇਤਿਹਾਸਕ ਗੁਰੂ ਅਸਥਾਨਾਂ ਦੇ ਦਰਸ਼ਨ ਕਰਾਉਣ ਲਈ ਸ਼ੁਰੂ ਕੀਤੀ ਗਈ। 5 ਦਿਨਾਂ ਯਾਤਰਾ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜੀ। ਜਿਥੇ ਰਾਤ ਦੇ ਵਿਰਾਮ ਤੋਂ ਬਾਅਦ ਸ਼ੁੱਕਰਵਾਰ ਨੂੰ ਸਵੇਰੇ ਸ੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੋਈ।

ਦੱਸਦਈਏ ਕਿ ਇਹ ਯਾਤਰਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਗੁ. ਬੀੜ ਬਾਬਾ ਬੁੱਢਾ ਸਾਹਿਬ ਜੀ, ਦਰਬਾਰ ਸਾਹਿਬ ਤਰਨਤਾਰਨ, ਖਡੂਰ ਸਾਹਿਬ , ਸ੍ਰੀ ਗੋਇੰਦਵਾਲ ਸਾਹਿਬ, ਗੁ. ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ,ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਹੁੰਦੀ ਹੋਈ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੀ। 

ਖਾਲਸਾ ਏਡ ਪੰਜਾਬ ਮੁਖੀ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਖਾਲਸਾ ਏਡ ਵਲੋਂ ਸੰਨ 1984 ਵਿਚ ਸ਼ਹੀਦ ਹੋਏ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇਣ ਸਣੇ ਮੈਡੀਕਲ ਫੀਸ, ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਦੇ ਖਰਚ ਅਤੇ ਘਰਾਂ ਦੀ ਮੁਰੰਮਤ/ਮੁੜ ਨਿਰਮਾਣ ਜਿਹੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ। ਇਸੇ ਤਹਿਤ ਇਹ 5 ਦਿਨਾਂ ਯਾਤਰਾ 25 ਨਵੰਬਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਕਰਦਿਆਂ ਅਖੀਰ 29 ਨਵੰਬਰ ਨੂੰ ਮੁੜ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੇਗੀ।

ਦੂਜੇ ਪਾਸੇ ਯਾਤਰਾ ਦੌਰਾਨ ਆਏ 1984 ਦੇ ਪੀੜਤਾਂ ਨੇ ਜਿਥੇ ਖਾਲਸਾ ਏਡ ਦਾ ਇਸ ਉਪਰਾਲੇ ਲਈ ਸਲਾਘਾ ਕਰਦੇ ਹੋਏ ਧੰਨਵਾਦ ਕੀਤਾ। ਉਥੇ ਹੀ 1984 ਦੇ ਸਮੇ ਨੂੰ ਯਾਦ ਕਰਦੇ ਹੋਏ ਭਰੇ ਮਨ 1984 ਦੇ ਦੁਖਾਤ ਨੂੰ ਵੀ ਬਿਆਨ ਕੀਤਾ ਅਤੇ ਆਪਣੇ ਨਾਲ ਹੋਏ ਧੱਕੇ ਅਤੇ ਅੱਤਿਆਚਾਰ ਬਾਰੇ ਦੱਸਿਆ।

Trending news