6 ਸਾਲ ਪਹਿਲਾਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ ਆਯੂਸ਼ਮਾਨ ਖੁਰਾਨਾ, ਦੱਸਿਆ ਕਿਵੇਂ ਕੀਤਾ ਮੁਕਾਬਲਾ
Advertisement
Article Detail0/zeephh/zeephh1451532

6 ਸਾਲ ਪਹਿਲਾਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ ਆਯੂਸ਼ਮਾਨ ਖੁਰਾਨਾ, ਦੱਸਿਆ ਕਿਵੇਂ ਕੀਤਾ ਮੁਕਾਬਲਾ

ਬਾਲੀਵੁੱਡ ਦੇ ਸੁਪਰ ਸਟਾਰ ਅਯੁਸ਼ਮਾਨ ਖ਼ੁਰਾਨਾ (Ayushmann khurrana) ਜਲਦ ਹੀ ਆਪਣੀ ਆਉਣ ਵਾਲੀ ਫ਼ਿਲਮ ’ਚ ਐਕਸ਼ਨ ਹੀਰੋ ਨਜ਼ਰ ਆਉਣਗੇ। ਇਸ ਦੌਰਾਨ ਮੀਡੀਆ ਹਾਊਸ ਦੇ ਕੰਨਕਲੈਵ ਦੌਰਾਨ ਅਯੁਸ਼ਮਾਨ ਖ਼ੁਰਾਨਾ ਨੇ ਵਰਟਿਗੋ (Vertigo) ਬੀਮਾਰੀ ਦੇ ਅਨੁਭਵ ਨੂੰ ਨਾਲ ਦੇ ਲੋਕਾਂ ਨਾਲ ਸਾਂਝਾ ਕੀਤਾ। ਖ਼ੁਰਾਨਾ ਦੇ ਦੱਸਿਆ ਕਿ ਪਹਿਲੀ ਵਾਰ ਚੱਕਰ

6 ਸਾਲ ਪਹਿਲਾਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ ਆਯੂਸ਼ਮਾਨ ਖੁਰਾਨਾ, ਦੱਸਿਆ ਕਿਵੇਂ ਕੀਤਾ ਮੁਕਾਬਲਾ

Ayushmann with vertigo desease: ਬਾਲੀਵੁੱਡ ਦੇ ਸੁਪਰ ਸਟਾਰ ਅਯੁਸ਼ਮਾਨ ਖ਼ੁਰਾਨਾ (Ayushmann khurrana) ਜਲਦ ਹੀ ਆਪਣੀ ਆਉਣ ਵਾਲੀ ਫ਼ਿਲਮ ’ਚ ਐਕਸ਼ਨ ਹੀਰੋ ਨਜ਼ਰ ਆਉਣਗੇ।

ਇਸ ਦੌਰਾਨ ਮੀਡੀਆ ਹਾਊਸ ਦੇ ਕੰਨਕਲੈਵ ਦੌਰਾਨ ਅਯੁਸ਼ਮਾਨ ਖ਼ੁਰਾਨਾ ਨੇ ਵਰਟਿਗੋ (Vertigo) ਬੀਮਾਰੀ ਦੇ ਅਨੁਭਵ ਨੂੰ ਨਾਲ ਦੇ ਲੋਕਾਂ ਨਾਲ ਸਾਂਝਾ ਕੀਤਾ। ਖ਼ੁਰਾਨਾ ਦੇ ਦੱਸਿਆ ਕਿ ਪਹਿਲੀ ਵਾਰ ਚੱਕਰ ਉਨ੍ਹਾਂ ਨੂੰ 6 ਸਾਲ ਪਹਿਲਾਂ ਆਇਆ ਸੀ, ਉਸ ਵਕਤ ਉਨ੍ਹਾਂ ਨੂੰ ਫ਼ਿਲਮ ਦੇ ਸੀਨ ਲਈ ਉੱਚੀਆਂ ਇਮਾਰਤਾਂ ’ਤੋਂ ਛਾਲ ਮਾਰਨੀ ਸੀ।

ਉਨ੍ਹਾਂ ਦੱਸਿਆ ਕਿ ਭਾਵੇਂ ਸੁਰੱਖਿਆ ਦੇ ਮਕਸਦ ਨਾਲ ਹਾਰਨੇਸ ਕੇਬਲਾਂ (Harness cables) ਸਨ, ਪਰ ਫੇਰ ਵੀ ਡਰ ਲੱਗਿਆ ਕਿ ਮੈਨੂੰ ਸੱਟ ਲੱਗ ਸਕਦੀ ਹੈ। ਕਿਉਂਕਿ ਜਦੋਂ ਤੁਸੀਂ ਤੇਜ਼ ਗਤੀ ਨਾਲ ਹੇਠਾਂ ਡਿੱਗਦੇ ਹੋ ਤਾਂ ਇਹ ਥੋੜਾ ਘਬਰਾਹਟ ਵਾਲਾ ਪਲ਼ ਹੁੰਦਾ ਹੈ। 

ਅਯੂਸ਼ਮਾਨ ਨੇ ਦੱਸਿਆ ਕਿ ਕਿਵੇਂ ਉਸਨੇ ਇਸ ਬੀਮਾਰੀ ਤੋਂ ਨਿਜਾਤ ਪਾਈ। ਇਸ ਦੌਰਾਨ ਦਵਾਈ ਦਾ ਵੀ ਬਹੁਤ ਮਹਤੱਵ ਹੁੰਦਾ ਹੈ। ਕਿਉਂਕਿ ਜਦੋਂ ਤੁਸੀਂ ਉੱਠਦੇ ਹੋ ਤਾਂ ਤੁਹਾਡਾ ਸਿਰ ਚਕਰਾਉਣ ਲੱਗ ਪੈਂਦਾ ਹੈ। ਇਸ ਦੌਰਾਨ ਮੈਡੀਟੇਸ਼ਨ ਵੀ ਤੁਹਾਨੂੰ ਅੰਦਰ ਤੋਂ ਮਜ਼ਬੂਤ ਕਰਦਾ ਹੈ। 
ਵਰਟਿਗੋ ਆਪਣੇ ਆਪ ’ਚ ਇੱਕ ਬੀਮਾਰੀ ਹੈ ਤੇ ਇਸਦੇ ਬਹੁਤ ਸਾਰੇ ਕਾਰਣ ਹੋ ਸਕਦੇ ਹਨ। ਇਸ ਬੀਮਾਰੀ ’ਚ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਘੁੰਮ ਰਹੇ ਹੋ ਜਾਂ ਤੁਹਾਡੇ ਆਲੇ-ਦੁਆਲੇ ਦੀ ਦੁਨੀਆਂ ਘੁੰਮ ਰਹੀ ਹੈ। ਵਰਟਿਗੋ ਬੀਮਾਰੀ ਦੇ ਗੰਭੀਰ ਲੱਛਣ ਤੁਹਾਡੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੇ ਹਨ। 

ਵਰਟਿਗੋ ਅਕਸਰ ਕੰਨ ਦੇ ਅੰਦਰ ਸਮੱਸਿਆ ਕਾਰਣ ਹੁੰਦਾ ਹੈ। ਬੇਨਾਈਨ ਪੈਰਕਸਿਜ਼ਮਲ ਪੋਜਿਸ਼ਨਲ ਵਰਟਿਗੋ (BPPV) ਵੀ ਇਸ ਬੀਮਾਰੀ ਦਾ ਕਾਰਣ ਬਣ ਸਕਦਾ ਹੈ। ਇਹ ਉਸ ਸਮੇਂ ਹੁੰਦਾ ਹੈ ਜਦੋਂ ਛੋਟੇ ਕੈਲਸ਼ੀਅਮ ਦੇ ਅਣੂ ਆਪਣੇ ਸਮਾਨ ਰੂਪ ਤੋਂ ਅਲੱਗ ਹੋ ਜਾਂਦੇ ਹਨ ਅਤੇ ਕੰਨ ਦੇ ਅੰਦਰ ਇੱਕਠੇ ਹੋ ਜਾਂਦੇ ਹਨ। ਕੰਨ ਦੇ ਅੰਦਰ ਸੰਕ੍ਰਮਣ ਨਾਲ ਚੱਕਰ ਵੀ ਆ ਸਕਦੇ ਹਨ। ਵੈਸਟੀਬੁਲਰ ਨਰਵ ਦੀ ਸੋਜਿਸ਼ ਨਾਲ ਵਰਟਿਗੋ ਦੇ ਸੰਕੇਤ ਪੈਦਾ ਹੋ ਸਕਦੇ ਹਨ।

ਵਰਟਿਗੋ ਨੂੰ ਅਲੱਗ-ਅਲੱਗ ਲੋਕਾਂ ਦੁਆਰਾ ਕਈ ਸਮਾਨ ਤਰੀਕਿਆਂ ਨਾਲ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ’ਚ ਝੁਕਣ ਜਾਂ ਝੂਮਦੇ ਰਹਿਣ ਵਾਲੀਆਂ ਸਥਿਤੀਆਂ ਸ਼ਾਮਲ ਹਨ। ਮਰੀਜ਼ ਆਪਣੇ ਆਪ ਨੂੰ ਡਿੱਗਦਾ ਹੋਇਆ ਮਹਿਸੂਸ ਕਰ ਸਕਦਾ ਹੈ ਜਾਂ ਉਸਨੂ ਲੱਗਦਾ ਹੈ ਕਿ ਉਹ ਇੱਕ ਦਿਸ਼ਾ ਵੱਲ ਨੂੰ ਖਿੱਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਲਟੀ ਵਰਗਾ ਮਹਿਸੂਸ ਹੋਣਾ, ਸਿਰ ਦਰਦ ਅਤੇ ਸੁਣਨ ’ਚ ਦਿੱਕਤ ਹੋਣਾ ਵਰਗੇ ਲੱਛਣ ਹੁੰਦੇ ਹਨ।  

 

Trending news