PRTC Employes Protest: ਮਨਾਲੀ 'ਚ ਪੀਆਰਟੀਸੀ ਬੱਸ ਹਾਦਸੇ ਮਗਰੋਂ ਮੁਲਾਜ਼ਮਾਂ ਨੇ ਲਾਸ਼ ਰੱਖ ਕੇ ਕੀਤਾ ਰੋਸ ਵਿਖਾਵਾ
Advertisement
Article Detail0/zeephh/zeephh1779887

PRTC Employes Protest: ਮਨਾਲੀ 'ਚ ਪੀਆਰਟੀਸੀ ਬੱਸ ਹਾਦਸੇ ਮਗਰੋਂ ਮੁਲਾਜ਼ਮਾਂ ਨੇ ਲਾਸ਼ ਰੱਖ ਕੇ ਕੀਤਾ ਰੋਸ ਵਿਖਾਵਾ

PRTC Employes Protest: ਮਨਾਲੀ ਵਿੱਚ ਪੀਆਰਟੀਸੀ ਬੱਸ ਦੇ ਹਾਦਸੇ ਵਿੱਚ ਮੁਲਾਜ਼ਮਾਂ ਦੀ ਮੌਤ ਮਗਰੋਂ ਪਟਿਆਲਾ ਵਿੱਚ ਮੁਲਾਜ਼ਮਾਂ ਨੇ ਚੱਕਾ ਜਾਮ ਕਰ ਦਿੱਤਾ। ਇਸ ਤੋਂ ਇਲਾਵਾ ਮੁਲਾਜ਼ਮਾਂ ਨੇ ਭਲਕੇ ਪੂਰੇ ਰਾਜ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ।

PRTC Employes Protest: ਮਨਾਲੀ 'ਚ ਪੀਆਰਟੀਸੀ ਬੱਸ ਹਾਦਸੇ ਮਗਰੋਂ ਮੁਲਾਜ਼ਮਾਂ ਨੇ ਲਾਸ਼ ਰੱਖ ਕੇ ਕੀਤਾ ਰੋਸ ਵਿਖਾਵਾ

PRTC Employes Protest: ਪੀਆਰਟੀਸੀ ਦੀ ਬੱਸ ਦੇ ਇੱਕ ਡਰਾਈਵਰ ਤੇ ਕੰਡਕਟਰ ਦੀ ਮਨਾਲੀ ਵਿੱਚ ਕੁਦਰਤੀ ਆਫ਼ਤ ਦੇ ਮੌਤ ਹੋ ਜਾਣ ਤੋਂ ਬਾਅਦ ਅੱਜ ਉਨ੍ਹਾਂ ਦੇ ਸਾਥੀਆਂ ਵੱਲੋਂ ਪਟਿਆਲਾ ਦੇ ਬੱਸ ਸਟੈਂਡ ਦੇ ਬਾਹਰ ਲਾਸ਼ ਰੱਖ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਮ੍ਰਿਤਕ ਪਰਿਵਾਰ ਦੇ ਮੈਂਬਰ ਤੇ ਕਿਸਾਨ ਜਥੇਬੰਦੀਆਂ ਮੌਜੂਦ ਸਨ। ਇਨ੍ਹਾਂ ਦੀ ਮੰਗ ਹੈ ਕੇ ਮ੍ਰਿਤਕਾਂ ਦੇ ਪਰਿਵਾਰ ਮੈਂਬਰਾਂ ਨੂੰ ਸਰਕਾਰ 1 ਕਰੋੜ ਦਾ ਮੁਆਵਜ਼ਾ ਤੇ ਪਰਿਵਾਰ ਦੇ 1 ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਇਹ ਵੀ ਪੜ੍ਹੋ : Punjab Sacrilege news: ਰਾਜਪੁਰਾ ਦੇ ਇੱਕ ਪਿੰਡ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ!

ਪੀਆਰਟੀਸੀ ਅਤੇ ਪਨਬੱਸ ਵਰਕਰ ਯੂਨੀਅਨ ਤੇ ਆਜ਼ਾਦ ਯੂਨੀਅਨ ਨੇ ਪਟਿਆਲਾ ਬੱਸ ਅੱਡੇ ਦੇ ਗੇਟ ਬੰਦ ਕਰਕੇ ਰੋਸ ਵਿਖਾਵਾ ਕੀਤਾ। ਯੂਨੀਅਨ ਨੁਮਾਇੰਦਿਆਂ ਨੇ ਕਿਹਾ ਕਿ  ਮੁਲਾਜ਼ਮ ਪੰਜਾਬ ਸਰਕਾਰ ਨਿਰਦੇਸ਼ਾਂ ਅਨੁਸਾਰ ਹੀ ਡਿਊਟੀ ਉਪਰ ਚੰਡੀਗੜ੍ਹ ਤੋਂ ਮਨਾਲੀ ਲਈ ਗਏ ਸਨ। ਇਸ ਤੋਂ ਬਾਅਦ ਇਹ ਮੁਲਾਜ਼ਮ ਹਾਦਸੇ ਦੀ ਲਪੇਟ ਵਿੱਚ ਗਏ। ਯੂਨੀਅਨ ਆਗੂਆਂ ਨੇ ਕਿਹਾ ਕਿ ਮੈਨੇਜਮੈਂਟ ਇਨ੍ਹਾਂ ਮੁਲਾਜ਼ਮਾਂ ਨੂੰ ਮੁਆਵਜ਼ਾ ਤਾਂ ਕੀ ਦੇਣਾ ਸੀ ਸਗੋਂ ਠੇਕੇਦਾਰ ਦੇ ਬੰਦੇ ਕਹਿ ਕੇ ਟਾਲਾ ਵੱਟ ਰਹੀ ਹੈ, ਜਿਸ ਦੇ ਰੋਸ ਵਜੋਂ ਅੱਜ ਬੱਸ ਅੱਡੇ ਦੇ ਸਾਰੇ ਗੇਟ ਬੰਦ ਕਰਕੇ ਧਰਨਾ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਨਾਲ ਸਵੇਰੇ ਮੀਟਿੰਗ ਹੋਈ ਸੀ ਪਰ ਇਹ ਮੀਟਿੰਗ ਬੇਸਿੱਟਾ ਰਹੀ। ਇਸ ਤੋਂ ਬਾਅਦ ਲਾਸ਼ ਰੱਖ ਕੇ ਰੋਸ ਵਿਖਾਵਾ ਕੀਤਾ ਗਿਆ।

 

ਬਿਲੇਗੌਰ ਹੈ ਕਿ ਪੀਆਰਟੀਸੀ ਦੀ ਬੱਸ ਚੰਡੀਗੜ੍ਹ ਤੋਂ ਮਨਾਲੀ ਲਈ ਰਵਾਨਾ ਹੋਈ ਸੀ। ਇਸ ਮਗਰੋਂ ਇਹ ਬੱਸ 8 ਤੋਂ 9 ਜੁਲਾਈ ਦੀ ਰਾਤ ਨੂੰ ਮਨਾਲੀ ਪੁੱਜੀ। ਜਿਥੇ ਡਰਾਈਵਰ ਨੇ ਬੱਸ ਮਨਾਲੀ ਦੀ ਪਾਰਕਿੰਗ ਵਿੱਚ ਖੜ੍ਹੀ ਦਿੱਤੀ। ਭਾਰੀ ਬਾਰਿਸ਼ ਨਾਲ ਬੱਸ ਵੀ ਬਿਆਸ ਦਰਿਆ 'ਚ ਹੜ੍ਹ ਆਉਣ ਕਾਰਨ ਰੁੜ੍ਹ ਗਈ ਸੀ। ਇਸ ਬੱਸ 'ਚ ਕਰੀਬ 8 ਸਵਾਰੀਆਂ ਸਨ।  ਇਨ੍ਹਾਂ ਸਵਾਰੀਆਂ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਪਾਈ। ਦੂਜੇ ਦਿਨ ਡਰਾਈਵਰ ਸਤਗੁਰ ਸਿੰਘ ਦੀ ਲਾਸ਼ ਬਰਾਮਦ ਹੋ ਗਈ ਤੇ ਹੁਣ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਮਿਲ ਗਈ ਹੈ।

ਇਹ ਵੀ ਪੜ੍ਹੋ : Sunil Jakhar News: ਸੁਨੀਲ ਜਾਖੜ ਨੇ ਪੰਜਾਬ ਸਰਕਾਰ ਦੇ ਹੜ੍ਹ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਨੂੰ ਲੈ ਕੇ ਕਹੀ ਵੱਡੀ ਗੱਲ

 

Trending news