AAP MLA Amanatullah Khan News: ਮਿਲੀ ਜਾਣਕਾਰੀ ਦੇ ਮੁਤਾਬਕ ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਦੇ ਤਹਿਤ ਈਡੀ ਵੱਲੋਂ ਅੱਜ ਸਵੇਰੇ ਅਮਾਨਤੁੱਲਾ ਖਾਨ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ।
Trending Photos
ED Raid on AAP MLA Amanatullah Khan Premises in Delhi: ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਦਿੱਲੀ 'ਚ ਆਏ ਦਿਨ 'ਆਪ' ਲੀਡਰਾਂ ਦੇ ਘਰ ED ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿੱਥੇ ਹਾਲ ਹੀ 'ਚ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਜੇਲ੍ਹ ਭੇਜਿਆ ਗਿਆ ਉੱਥੇ ਅੱਜ ਯਾਨੀ ਮੰਗਲਵਾਰ ਸਵੇਰੇ ਓਖਲਾ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਦੇ ਘਰ ਛਾਪੇਮਾਰੀ ਕੀਤੀ ਗਈ।
ਅਮਾਨਤੁੱਲਾ ਖਾਨ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਦੇ ਘਰ 'ਤੇ ED ਨੇ ਛਾਪਾ ਮਾਰਿਆ ਹੈ ਜਦਕਿ ਇਸ ਮਾਮਲੇ 'ਚ ਅਮਾਨਤੁੱਲਾ ਖਾਨ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਅਦਾਲਤ ਵੱਲੋਂ ਇਸ ਪੂਰੇ ਮਾਮਲੇ 'ਚ ਸਖਤ ਟਿੱਪਣੀਆਂ ਵੀ ਕੀਤੀਆਂ ਸਨ। ਦਰਅਸਲ ਈਡੀ ਵੱਲੋਂ ਇਹ ਛਾਪੇਮਾਰੀ ਪਿਛਲੇ ਸਾਲ ਅਮਾਨਤੁੱਲਾ ਖਾਨ ਦੇ ਖ਼ਿਲਾਫ਼ ਵਕਫ਼ ਬੋਰਡ ਜ਼ਮੀਨ ਘੁਟਾਲੇ ਦੇ ਆਧਾਰ 'ਤੇ ਕੀਤੀ ਗਈ ਹੈ। ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਨੇ ਵੀ ਅਮਾਨਤੁੱਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਪਿਛਲੇ ਸਾਲ ਏਸੀਬੀ ਨੇ ਦਿੱਲੀ 'ਚ ਅਮਾਨਤੁੱਲਾ ਨਾਲ ਸਬੰਧਤ 5 ਟਿਕਾਣਿਆਂ 'ਤੇ ਛਾਪੇਮਾਰੀ ਵੀ ਕੀਤੀ ਸੀ। ਇਸ ਛਾਪੇਮਾਰੀ ਵਿੱਚ 12 ਲੱਖ ਰੁਪਏ ਦੀ ਨਕਦੀ, 1 ਬਿਨਾਂ ਲਾਇਸੈਂਸ ਬਰੇਟਾ ਪਿਸਤੌਲ ਅਤੇ 2 ਵੱਖ-ਵੱਖ ਬੋਰ ਦੇ ਕਾਰਤੂਸ ਬਰਾਮਦ ਕੀਤੇ ਗਏ ਸਨ।
ਦੱਸ ਦਈਏ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ 'ਚ ਕੀਤੀ ਜਾ ਰਹੀ ਜਾਂਚ ਦੇ ਆਧਾਰ 'ਤੇ ਮੰਗਲਵਾਰ ਨੂੰ ਵਿਧਾਇਕ ਅਮਾਨਤੁੱਲਾ ਖਾਨ, ਜੋ ਦਿੱਲੀ ਵਿਧਾਨ ਸਭਾ ਵਿੱਚ ਓਖਲਾ ਦੀ ਨੁਮਾਇੰਦਗੀ ਕਰਦੇ ਹਨ, ਦੇ ਘਰ ਛਾਪਾ ਮਾਰਿਆ ਗਿਆ।
ਜ਼ਿਕਰਯੋਗ ਹੈ ਕਿ ਕੇਂਦਰੀ ਜਾਂਚ ਏਜੰਸੀ ਈਡੀ ਵੱਲੋਂ ਦਿੱਲੀ ਵਕਫ਼ ਬੋਰਡ ਵਿੱਚ ਗ਼ੈਰ-ਕਾਨੂੰਨੀ ਨਿਯੁਕਤੀਆਂ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇੱਕ ਕਥਿਤ ਮਾਮਲੇ 'ਚ ਅਮਾਨਤੁੱਲਾ ਦੇ ਖ਼ਿਲਾਫ਼ ਸੀਬੀਆਈ ਦੀ ਇੱਕ ਐਫਆਈਆਰ ਅਤੇ ਦਿੱਲੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਵੱਲੋਂ ਇੱਕ ਐਫਆਈਆਰ ਦਾ ਨੋਟਿਸ ਲਿਆ ਗਿਆ। ਦੱਸਣਯੋਗ ਹੈ ਕਿ ਅਮਾਨਤੁੱਲਾ ਖਾਨ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਵੀ ਹਨ।
ਅਮਾਨਤੁੱਲ੍ਹਾ ਖ਼ਾਨ 'ਤੇ ਲੱਗੇ ਕਿਹੜੇ-ਕਿਹੜੇ ਦੋਸ਼?
- ਉਨ੍ਹਾਂ 'ਤੇ ਦੋਸ਼ ਨੇ ਕਿ ਵਕਫ਼ ਬੋਰਡ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਕਈ ਲੋਕਾਂ ਨੂੰ ਗਲਤ ਤਰੀਕੇ ਨਾਲ ਭਰਤੀ ਕੀਤਾ ਗਿਆ ਸੀ।
- ਉਨ੍ਹਾਂ 'ਤੇ ਪੱਖਪਾਤ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਹਨ
- ਇੰਨਾ ਹੀ ਨਹੀਂ ਬਲਕਿ ਵਕਫ਼ ਜਾਇਦਾਦਾਂ ਨੂੰ ਕਿਰਾਏ 'ਤੇ ਦੇਣ ਸੰਬੰਧੀ ਦੋਸ਼ ਵੀ ਲੱਗੇ ਹਨ
- ਇਸਦੇ ਨਾਲ ਹੀ ਵਕਫ਼ ਦੇ ਪੈਸਿਆਂ ਦੀਆਂ ਦੁਰਵਰਤੋਂ ਦੇ ਵੀ ਆਰੋਪ ਹਨ
ਇਹ ਵੀ ਪੜ੍ਹੋ: Assembly Elections 2023: 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ, 3 ਦਸੰਬਰ ਨੂੰ ਆਉਣਗੇ ਨਤੀਜੇ
ਇਹ ਵੀ ਪੜ੍ਹੋ: Shopian Encounter: ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਹੋਈ ਮੁੱਠਭੇੜ, 2 ਆਤੰਕੀ ਢੇਰ