Canada Plane Crash: ਕੈਨੇਡਾ ਦੇ ਟੋਰਾਂਟੋ ਏਅਰਪੋਰਟ 'ਤੇ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਹੈ। ਡੈਲਟਾ ਏਅਰਲਾਈਨਜ਼ ਦਾ ਜਹਾਜ਼ ਲੈਂਡਿੰਗ ਦੌਰਾਨ ਪਲਟ ਗਿਆ।
Trending Photos
Canada Plane Crash: ਕੈਨੇਡਾ ਦੇ ਟੋਰਾਂਟੋ ਏਅਰਪੋਰਟ 'ਤੇ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਹੈ। ਡੈਲਟਾ ਏਅਰਲਾਈਨਜ਼ ਦਾ ਜਹਾਜ਼ ਲੈਂਡਿੰਗ ਦੌਰਾਨ ਪਲਟ ਗਿਆ। ਜਾਣਕਾਰੀ ਮੁਤਾਬਕ ਜਹਾਜ਼ ਬਰਫੀਲੀ ਜ਼ਮੀਨ ਕਾਰਨ ਪਲਟ ਗਿਆ। ਇਸ ਜਹਾਜ਼ 'ਚ 80 ਲੋਕ ਸਵਾਰ ਸਨ। ਜਿਸ ਵਿੱਚ 76 ਯਾਤਰੀ ਅਤੇ 4 ਕਰੂ ਮੈਂਬਰ ਸਨ। ਡੈਲਟਾ ਏਅਰਲਾਈਨਜ਼ ਦੀ ਇਹ ਉਡਾਣ ਮਿਨੀਆਪੋਲਿਸ ਤੋਂ ਟੋਰਾਂਟੋ ਆ ਰਹੀ ਸੀ। ਲੈਂਡਿੰਗ ਦੌਰਾਨ ਜਹਾਜ਼ ਸੰਤੁਲਨ ਗੁਆ ਬੈਠਾ ਅਤੇ ਪਲਟ ਗਿਆ। ਇਸ ਹਾਦਸੇ ਤੋਂ ਬਾਅਦ ਐਮਰਜੈਂਸੀ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਸਾਰੇ ਯਾਤਰੀਆਂ ਨੂੰ ਤੁਰੰਤ ਬਾਹਰ ਕੱਢਿਆ। ਇਸ ਹਾਦਸੇ 'ਚ 8 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਹਾਦਸੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਫਲਾਈਟ ਬਰਫੀਲੀ ਜ਼ਮੀਨ 'ਤੇ ਲੈਂਡ ਕਰਦੀ ਨਜ਼ਰ ਆ ਰਹੀ ਹੈ। ਕੁਝ ਹੀ ਦੇਰ ਵਿਚ ਇਸ ਵਿਚੋਂ ਕਾਲਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਚਾਰੇ ਪਾਸੇ ਧੂੰਏਂ ਦੇ ਕਾਲੇ ਬੱਦਲ ਛਾ ਗਏ।
ਫਲਾਈਟ 'ਚੋਂ ਨਿਕਲਿਆ ਧੂੰਆਂ, ਅੱਗ ਲੱਗ ਗਈ
ਜੈਟਲਾਈਨਰ 'ਚੋਂ ਧੂੰਆਂ ਨਿਕਲਣ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਜਹਾਜ਼ 'ਤੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ ਕਿ ਇਸ ਘਟਨਾ ਤੋਂ ਬਾਅਦ ਹਵਾਈ ਅੱਡੇ ਨੇ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : 1984 Anti Sikh Riots: ਸੱਜਣ ਕੁਮਾਰ ਦੀ ਸਜ਼ਾ ਉਤੇ ਫ਼ੈਸਲਾ 21 ਫਰਵਰੀ ਤੱਕ ਟਲਿਆ; ਪੀੜਤ ਧਿਰ ਨੇ ਫਾਂਸੀ ਦੀ ਕੀਤੀ ਅਪੀਲ
ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਹਾਜ਼ ਪਲਟਿਆ
ਇਸ ਹਾਦਸੇ ਦੀ ਜਾਣਕਾਰੀ ਡੈਲਟਾ ਏਅਰਲਾਈਨਜ਼ ਵੱਲੋਂ ਐਕਸ 'ਤੇ ਪੋਸਟ ਕਰਕੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡੈਲਟਾ ਏਅਰਲਾਈਨਜ਼ ਦੀ ਫਲਾਈਟ 4819 ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 2:15 ਵਜੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਫਲਾਈਟ ਮਿਨੀਆਪੋਲਿਸ-ਸੇਂਟ ਪਾਲ ਇੰਟਰਨੈਸ਼ਨਲ ਏਅਰਪੋਰਟ ਤੋਂ ਟੋਰਾਂਟੋ ਆ ਰਹੀ ਸੀ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ 18 ਯਾਤਰੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : Shiromani Akali Dal: ਅਕਾਲੀ ਦਲ ਵਿੱਚ ਭਰਤੀ ਲਈ 7 ਮੈਂਬਰੀ ਕਮੇਟੀ ਦੀ ਮੀਟਿੰਗ ਅੱਜ; ਧਾਮੀ ਦੇ ਸ਼ਾਮਿਲ ਹੋਣ ਉਤੇ ਸਸ਼ੋਪੰਜ