NDP Jagmeet Singh: ਕੈਨੇਡਾ ਵਿੱਚ ਐਨਡੀਪੀ ਨੇਤਾ ਜਗਮੀਤ ਸਿੰਘ ਭ੍ਰਿਸ਼ਟ ਕਹਿਣ ਉਤੇ ਪ੍ਰਦਰਸ਼ਨਕਾਰੀ ਉਤੇ ਭੜਕ ਗਏ।
Trending Photos
NDP Jagmeet Singh: ਕੈਨੇਡਾ ਵਿੱਚ ਐਨਡੀਪੀ ਨੇਤਾ ਜਗਮੀਤ ਸਿੰਘ ਨੂੰ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਦਾ ਸਾਹਮਣਾ ਕਰਨਾ ਪਿਆ। ਜਗਮੀਤ ਸਿੰਘ ਨੇ ਇਸ ਸਮੂਹ ਵਿਚੋਂ ਇੱਕ ਨੂੰ ਉਨ੍ਹਾਂ ਨੂੰ ''ਭ੍ਰਿਸ਼ਟ ਕਮੀਨਾ'' ਕਹਿੰਦੇ ਹੋਏ ਸੁਣਿਆ। ਦਰਅਸਲ ਵਿੱਚ ਐਨਡੀਪੀ ਨੇਤਾ ਇੱਕ ਮੁਲਾਜ਼ਮ ਨਾਲ ਸੰਸਦ ਦੇ ਪੱਛਮੀ ਬਲਾਕ ਵੱਲ ਜਾ ਰਹੇ ਸਨ। ਇਸ ਦੌਰਾਨ ਦੋ ਸਖ਼ਸ਼ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲ ਰਹੇ ਸਨ ਅਤੇ ਮੋਬਾਈਲ ਰਾਹੀਂ ਰਿਕਾਰਡਿੰਗ ਕਰ ਰਹੇ ਸਨ।
ਇਸ ਦੌਰਾਨ ਇਕ ਸਖ਼ਸ਼ ਨੇ ਕਿਹਾ ਕਿ ਕੀ ਤੁਸੀਂ ਅੱਜ ਅਵਿਸ਼ਵਾਸ ਪ੍ਰਸਤਾਵ ਉਤੇ ਮਤਦਾਨ ਕਰ ਰਹੇ ਹੋ? ਇਸ ਦੌਰਾਨ ਦੂਜਾ ਭ੍ਰਿਸ਼ਟ ਕਹਿੰਦਾ ਹੈ। ਇਹ ਟਿੱਪਣੀ ਸੁਣਨ ਤੋਂ ਬਾਅਦ ਜਗਮੀਤ ਸਿੰਘ ਨੂੰ ਰੁਕ ਕੇ ਪਿੱਛੇ ਮੁੜ ਆਏ। ਐਨਡੀਪੀ ਨੇ ਦੋਵਾਂ ਦੇ ਕੋਲ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਕਿਸ ਨੇ ਕਿਹਾ ਕੀ ਤੁਹਾਡੇ ਕੋਲ ਕਹਿਣ ਨੂੰ ਕੁਝ ਹੈ? ਉਨ੍ਹਾਂ ਵਿਚੋਂ ਇੱਕ ਸਖ਼ਸ਼ ਨੇ ਜਵਾਬ ਦਿੱਤਾ ਮੈਂ ਭ੍ਰਿਸ਼ਟ ਨਹੀਂ ਕਿਹਾ ਮੇਰੇ ਪਿਛੇ ਕਿਸੇ ਨੇ ਅਜਿਹਾ ਕਿਹਾ। ਇਸ ਤੋਂ ਬਾਅਦ ਜਗਮੀਤ ਸਿੰਘ ਦੂਜੇ ਸਖ਼ਸ਼ ਵੱਲ ਮੁੜਦੇ ਹਨ ਅਤੇ ਥੋੜ੍ਹਾ ਜਿਹਾ ਝੁਕ ਕੇ ਅੱਖਾਂ ਵਿੱਚ ਅੱਖਾਂ ਪਾ ਕੇ ਕਹਿੰਦੇ ਕੀ ਤੁਸੀਂ ਕਿਹਾ।
ਇਹ ਵੀ ਪੜ੍ਹੋ : Punjab CM Bhagwant Mann Health: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ! ਦਿੱਲੀ ਦੇ ਅਪੋਲੋ ਹਸਪਤਾਲ 'ਚ ਦਾਖ਼ਲ
ਸਮਾਰਟ ਫੋਨ ਵਿੱਚ ਰੁੱਝਿਆ ਹੋਇਆ ਸਖ਼ਸ਼ ਜਵਾਬ ਦਿੰਦਾ ਨਹੀਂ। ਉਸ ਨੇ ਕਿਹਾ ਕਿ ਦੋਸਤ ਜੇਕਰ ਮੈਂ ਕਿਹਾ ਹੁੰਦਾ ਤਾਂ ਇਸ ਨੂੰ ਸਵੀਕਾਰ ਕਰ ਲੈਂਦਾ। ਇਸ ਦੌਰਾਨ ਜਗਮੀਤ ਸਿੰਘ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਬਹਿਸ ਹੁੰਦੀ ਹੈ। ਇਸ ਦੌਰਾਨ ਇਕ ਸਖ਼ਸ਼ ਕਹਿੰਦਾ ਜੇਕਰ ਮੈਂ ਅਜਿਹਾ ਕਿਹਾ ਹੁੰਦਾ ਤਾਂ ਸਵੀਕਾਰ ਕਰ ਲੈਂਦਾ।
ਇਸ ਬਹਿਸ ਦੌਰਾਨ ਸੰਸਦੀ ਸੁਰੱਖਿਆ ਸੇਵਾ ਦੇ ਤਿੰਨ ਮੈਂਬਰ ਮੌਜੂਦ ਸਨ ਪਰ ਅੰਤ ਵਿੱਚ ਉਨ੍ਹਾਂ ਨੇ ਹਲਕੇ ਨੀਲੇ ਰੰਗ ਦੀ ਸ਼ਰਟ ਵਾਲੇ ਵਿਅਕਤੀ ਨੂੰ ਰੋਕਿਆ, ਜਿਸ ਨੇ ਇਕ ਵਾਰ ਫਿਰ ਤੋਂ ਜਗਮੀਤ ਸਿੰਘ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਸੀ ਕੀ ਉਹ ਅਵਿਸ਼ਵਾਸ ਪ੍ਰਸਤਾਵ ਨੂੰ ਸਮਰਥਨ ਕਰਨਗੇ। ਇਸ ਬਾਅਦ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ।
ਇਹ ਵੀ ਪੜ੍ਹੋ : Mohali Threat Call: ਵਿਦੇਸ਼ 'ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਮੋਹਾਲੀ ਦੇ ਇਕ ਕਾਰੋਬਾਰੀ ਤੋਂ ਮੰਗੀ 2 ਕਰੋੜ ਰੁਪਏ ਦੀ ਫਿਰੌਤੀ