Metro in Chandigarh News: ਯੂਟੀ ਦੇ ਪ੍ਰਸ਼ਾਸਕ ਚੰਡੀਗੜ੍ਹ ਤੇ ਪੰਜਾਬ ਦੇ ਸਹਿਯੋਗ ਨਾਲ ਟ੍ਰਾਈਸਿਟੀ ਵਿੱਚ ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਵੱਡਾ ਉਪਰਾਲਾ ਕਰਨ ਜਾ ਰਹੇ ਹਨ। ਟ੍ਰਾਈਸਿਟੀ ਵਿੱਚ ਮੈਟਰੋ ਟ੍ਰੇਨ ਚਲਾਉਣ ਦੀ ਵਿਉਂਤ ਬਣਾਈ ਜਾ ਰਹੀ ਹੈ।
Trending Photos
Chandigarh Metro News: ਚੰਡੀਗੜ੍ਹ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰਾਂ ਵਿੱਚ ਟ੍ਰੈਫਿਕ ਦੀ ਸਮੱਸਿਆ ਕਾਫੀ ਗੰਭੀਰ ਹੁੰਦੀ ਜਾ ਰਹੀ ਹੈ। ਟ੍ਰੈਫਿਕ ਨਾਲ ਨਜਿੱਠਣ ਲਈ ਅੱਜ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੂੰ ਬੁਲਾਇਆ ਸੀ ਪਰ ਕੁਝ ਕਾਰਨਾਂ ਕਰਕੇ ਸੀਐਮ ਭਗਵੰਤ ਮਾਨ ਹਾਜ਼ਰ ਨਹੀਂ ਹੋ ਸਕੇ।
ਦਰਅਸਲ ਚੰਡੀਗੜ੍ਹ ਸਮੇਤ ਟ੍ਰਾਈਸਿਟੀ 'ਚ ਵਧ ਰਹੀ ਟ੍ਰੈਫਿਕ ਨੂੰ ਖ਼ਤਮ ਕਰਨ ਲਈ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਵਿੱਚ ਮੀਟਿੰਗ ਹੋਈ। ਮੀਟਿੰਗ ਵਿੱਚ ਸੀ.ਐਮ. ਮਾਨ ਦੀ ਥਾਂ ਮੰਤਰੀ ਅਨਮੋਲ ਗਗਨ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਿੱਸਾ ਲਿਆ। ਇਸ ਦੌਰਾਨ ਮੈਟਰੋ ਪ੍ਰਾਜੈਕਟ 'ਤੇ ਸਹਿਮਤੀ ਬਣੀ, ਹਰਿਆਣਾ ਨੇ ਕੁਝ ਸੁਝਾਅ ਦਿੱਤੇ ਹਨ ਜਦਕਿ ਪੰਜਾਬ ਨੇ ਕੁਝ ਸਮਾਂ ਮੰਗਿਆ ਹੈ। ਫਿਲਹਾਲ ਇਹ ਪ੍ਰਾਜੈਕਟ ਕੇਂਦਰ ਨੂੰ ਭੇਜ ਦਿੱਤਾ ਗਿਆ ਹੈ, ਜਿਸ ਦੀ ਮਨਜ਼ੂਰੀ ਮਿਲਣ ਮਗਰੋਂ ਜਲਦੀ ਹੀ ਮੈਟਰੋ ਦਾ ਕੰਮ ਸ਼ੁਰੂ ਹੋ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਵੱਲੋਂ 4500 ਕਰੋੜ ਤੋਂ ਵੱਧ ਖ਼ਰਚ ਕੀਤੇ ਜਾਣਗੇ।
ਇਹ ਵੀ ਪੜ੍ਹੋ : Balkaur Singh Sidhu News: ਲਾਰੈਂਸ ਦੇ ਇੰਟਰਵਿਊ 'ਤੇ ਬਲਕੌਰ ਸਿੰਘ ਸਿੱਧੂ ਨੇ ਕਿਹਾ, ਸ਼ੁਭਦੀਪ ਦੇ ਅਕਸ ਨੂੰ ਢਾਹ ਲਿਆਉਣ ਲਈ ਹੋ ਰਹੇ ਯਤਨ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੁਝਾਅ ਦਿੱਤਾ ਹੈ ਕਿ ਜ਼ੀਰਕਪੁਰ ਨੂੰ ਪਿੰਜ਼ੌਰ-ਕਾਲਕਾ ਤੱਕ ਮੈਟਰੋ ਨਾਲ ਜੋੜਿਆ ਜਾਵੇ। ਇਸ ਤੋਂ ਇਲਵਾ ਚੰਡੀਗੜ੍ਹ ਤੋਂ ਵੀ ਪਿੰਜ਼ੌਰ-ਕਾਲਕਾ ਤੱਕ ਮੈਟਰੋ ਰਾਹੀਂ ਜੋੜਿਆ ਜਾਵੇ। ਮੈਟਰੋ ਦੇ ਪਹਿਲੇ ਪੜਾਅ 'ਚ ਹੀ ਇਹ ਰੂਟ ਸ਼ਾਮਿਲ ਕੀਤੇ ਜਾਣ। ਇਸ ਤੋਂ ਇਲਾਵਾ ਪੰਜਾਬ , ਹਰਿਆਣਾ ਸਕੱਤਰੇਤ, ਵਿਧਾਨ ਸਭਾ, ਹਾਈ ਕੋਰਟ, ਏਅਰਪੋਰਟ ਜਿਹੇ ਮਹੱਤਵਪੂਰਨ ਸਥਾਨਾਂ ਨੂੰ ਪਹਿਲੇ ਪੜਾਅ 'ਚ ਹੀ ਮੈਟਰੋ ਨਾਲ ਜੋੜਿਆ ਜਾਵੇ।
ਇਹ ਵੀ ਪੜ੍ਹੋ : Punjab News: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੇਲ 'ਚ ਮਿਲਣ ਪਹੁੰਚੀਆਂ 2 ਨਾਬਾਲਿਗ ਲੜਕੀਆਂ!