Millind Gaba ਅਤੇ Pria Beniwal ਬਣਨ ਜਾ ਰਹੇ ਹਨ ਪੇਰੇਂਟਸ, ਵਿਆਹ ਤੋਂ 3 ਸਾਲ ਬਾਅਦ ਘਰ 'ਚ ਗੂੰਜਣਗੀਆਂ ਕਿਲਕਾਰੀਆਂ
Advertisement
Article Detail0/zeephh/zeephh2628205

Millind Gaba ਅਤੇ Pria Beniwal ਬਣਨ ਜਾ ਰਹੇ ਹਨ ਪੇਰੇਂਟਸ, ਵਿਆਹ ਤੋਂ 3 ਸਾਲ ਬਾਅਦ ਘਰ 'ਚ ਗੂੰਜਣਗੀਆਂ ਕਿਲਕਾਰੀਆਂ

Millind Gaba: ਗਾਇਕ ਮਿਲਿੰਦ ਗਾਬਾ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਬੇਨੀਵਾਲ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੀ ਉਨ੍ਹਾਂ ਦੇ ਘਰ ਨੰਨ੍ਹੇ ਮਹਿਮਾਨ ਦੇ ਆਉਣ ਦੀ ਜਾਣਕਾਰੀ ਦਿੱਤੀ। PUBG ਰਾਹੀਂ ਮਿਲਣ ਵਾਲਾ ਇਹ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹੈ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਖੁਸ਼ ਹਨ।

 

Millind Gaba ਅਤੇ Pria Beniwal ਬਣਨ ਜਾ ਰਹੇ ਹਨ ਪੇਰੇਂਟਸ, ਵਿਆਹ ਤੋਂ 3 ਸਾਲ ਬਾਅਦ ਘਰ 'ਚ ਗੂੰਜਣਗੀਆਂ ਕਿਲਕਾਰੀਆਂ

Millind Gaba-Pria Beniwal Announces Pregnancy: ਪੰਜਾਬੀ ਗਾਇਕ ਮਿਲਿੰਦ ਗਾਬਾ ਨੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ। ਮਕਬੂਲ ਪੰਜਾਬੀ ਗਾਇਕ ਅਤੇ ਬਿੱਗ ਬੌਸ ਓਟੀਟੀ ਸੀਜ਼ਨ 1 ਦੇ ਮੁਕਾਬਲੇਬਾਜ਼ ਮਿਲਿੰਦ ਗਾਬਾ ਦੇ ਘਰ ਜਲਦੀ ਹੀ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਉਨ੍ਹਾਂ ਦੀ ਪਤਨੀ ਪ੍ਰਿਆ ਬੇਨੀਵਾਲ ਗਰਭਵਤੀ ਹੈ, ਜਿਸ ਬਾਰੇ ਜਾਣਕਾਰੀ ਗਾਇਕ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਇੱਕ ਖਾਸ ਤਰੀਕੇ ਨਾਲ ਦਿੱਤੀ ਹੈ।

ਮਿਲਿੰਦ ਗਾਬਾ ਪਿਤਾ ਬਣਨ ਵਾਲੇ ਹਨ
ਤੁਹਾਨੂੰ ਦੱਸ ਦੇਈਏ ਕਿ ਮਿਲਿੰਦ ਗਾਬਾ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਬੇਨੀਵਾਲ ਨੇ ਹਾਲ ਹੀ ਵਿੱਚ ਇੱਕ ਦਿਲ ਨੂੰ ਛੂਹ ਲੈਣ ਵਾਲੇ ਵੀਡੀਓ ਨਾਲ ਆਪਣੀ ਗਰਭ ਅਵਸਥਾ ਦਾ ਐਲਾਨ ਕੀਤਾ ਹੈ। ਇਹ ਜੋੜਾ ਵਿਆਹ ਦੇ 3 ਸਾਲ ਬਾਅਦ ਮਾਤਾ-ਪਿਤਾ ਬਣਨ ਜਾ ਰਿਹਾ ਹੈ। ਜੋੜੇ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਵਿੱਚ ਉਹ ਇੱਕ ਕਾਰ ਵਿੱਚ ਬੈਠੇ ਦਿਖਾਈ ਦੇ ਰਹੇ ਹਨ ਅਤੇ ਫਿਰ ਪਿਛਲੀ ਸੀਟ ਵੱਲ ਵੇਖਣ ਲਈ ਮੁੜਦੇ ਹਨ। ਇਸ ਤੋਂ ਬਾਅਦ ਮਿਲਿੰਦ ਗਾਬਾ ਬੱਚੇ ਦੀ ਕਾਰ ਸੀਟ ਨੂੰ ਐਡਜਸਟ ਕਰਦਾ ਹੈ, ਜੋ ਦਰਸਾਉਂਦਾ ਹੈ ਕਿ ਉਹ ਮਾਪੇ ਬਣਨ ਜਾ ਰਹੇ ਹਨ।

 
 
 
 

 
 
 
 
 
 
 
 
 
 
 

A post shared by Millind Gaba (@millindgaba)

ਵਿਆਹ ਦੇ 3 ਸਾਲ ਬਾਅਦ ਬਣਨਗੇ ਮਾਤਾ-ਪਿਤਾ 
ਮਿਲਿੰਦ ਗਾਬਾ ਅਤੇ ਪ੍ਰਿਆ ਬੇਨੀਵਾਲ ਨੇ ਇਸ ਖਾਸ ਵੀਡੀਓ ਰਾਹੀਂ ਆਪਣੇ ਬੱਚੇ ਦੇ ਆਉਣ ਦਾ ਐਲਾਨ ਕੀਤਾ ਹੈ। ਇਸ ਜੋੜੇ ਦਾ ਵਿਆਹ 16 ਅਪ੍ਰੈਲ 2022 ਨੂੰ ਹੋਇਆ ਸੀ। ਇਹ ਜੋੜਾ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਰੋਮਾਂਟਿਕ ਵੀਡੀਓ ਅਤੇ ਫੋਟੋਆਂ ਸਾਂਝੀਆਂ ਕਰਦਾ ਰਹਿੰਦਾ ਹੈ। ਪ੍ਰਸ਼ੰਸਕ ਵੀਡੀਓ 'ਤੇ ਟਿੱਪਣੀਆਂ ਕਰ ਰਹੇ ਹਨ ਅਤੇ ਮਿਲਿੰਦ ਗਾਬਾ ਅਤੇ ਪ੍ਰਿਆ ਬੇਨੀਵਾਲ ਨੂੰ ਜਲਦੀ ਹੀ ਮਾਪੇ ਬਣਨ ਲਈ ਵਧਾਈਆਂ ਦੇ ਰਹੇ ਹਨ।

Trending news