Ludhiana News: ਗਿਆਸਪੁਰਾ ਇਲਾਕੇ ਦੀ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
Trending Photos
Ludhiana News: ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੀ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਔਰਤ ਉਸਦਾ ਪਤੀ ਅਤੇ ਇੱਕ ਹੋਰ ਸਾਥੀ ਨੇ ਇੱਕ ਵਿਅਕਤੀ ਦੀ ਕੁੱਟਮਾਰ ਕਰ ਰਹੇ ਹਨ। ਉਕਤ ਵਿਅਕਤੀ ਉਪਰ ਡੰਡਿਆਂ ਨਾਲ ਹਮਲਾ ਕੀਤਾ ਗਿਆ। ਔਰਤ ਨੇ ਸੜਕ ਵਿਚਕਾਰ ਆਦਮੀ ਨੂੰ ਥੱਪੜ ਮਾਰੇ।
ਰਾਹਗੀਰਾਂ ਨੇ ਲੜਾਈ ਦੀ ਵੀਡੀਓ ਵੀ ਬਣਾਈ। ਕੁੱਟਮਾਰ ਕਰਨ ਵਾਲੇ ਪਤੀ-ਪਤਨੀ ਨੇ ਥਾਣਾ ਸ਼ੇਰਪੁਰ ਦੀ ਪੁਲਿਸ ਨੂੰ ਸੂਚਨਾ ਦਿੱਤੀ, ਜੋ ਵਿਅਕਤੀ ਨੂੰ ਸ਼ੇਰਪੁਰ ਲੈ ਗਏ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਕਤ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਗਈ ਸੀ। ਲੋਕਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਦਰਅਸਲ ਵਿੱਚ ਔਰਤ ਦਾ ਦੋਸ਼ ਹੈ ਕਿ ਉਕਤ ਵਿਅਕਤੀ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਫੋਨ ਕਰਕੇ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਜਦੋਂ ਇਸ ਇਲਾਕੇ ਵਿੱਚ ਇੱਕ ਹਾਦਸਾ ਹੋਇਆ ਸੀ ਤਾਂ ਉਸ ਵਿਅਕਤੀ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਸੀ ਅਤੇ ਆਪਣੀ ਆਪ ਨੂੰ ਪੱਤਰਕਾਰ ਦਸ ਕੇ ਉਨ੍ਹਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ।
ਔਰਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਇਸ ਇਲਾਕੇ ਵਿੱਚ ਇੱਕ ਹਾਦਸਾ ਹੋਇਆ ਸੀ ਤਾਂ ਉਸ ਵਿਅਕਤੀ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਸੀ ਅਤੇ ਆਪਣੀ ਪਛਾਣ ਪੱਤਰਕਾਰ ਵਜੋਂ ਕਰਵਾਈ ਸੀ। ਔਰਤ ਨੇ ਦੱਸਿਆ ਕਿ ਉਸ ਨੇ ਉਸੇ ਦਿਨ ਹੀ ਉਸ ਆਦਮੀ ਨੂੰ ਕਿਹਾ ਸੀ ਕਿ ਜੇਕਰ ਕੋਈ ਲੋੜ ਪਈ ਤਾਂ ਉਹ ਖੁਦ ਉਸ ਨੂੰ ਬੁਲਾਵੇਗੀ। ਔਰਤ ਨੇ ਦੱਸਿਆ ਕਿ ਖੁਦ ਨੂੰ ਪੱਤਰਕਾਰ ਦੱਸਣ ਵਾਲੇ ਵਿਅਕਤੀ ਨੇ ਉਸ ਨੂੰ ਲਗਾਤਾਰ ਫੋਨ ਕਰਨਾ ਸ਼ੁਰੂ ਕਰ ਦਿੱਤਾ। ਦੋ ਦਿਨ ਪਹਿਲਾਂ ਉਹ ਸ਼ਰਾਬ ਪੀ ਕੇ ਰਾਤ ਨੂੰ ਉਸ ਦੇ ਘਰ ਆਇਆ ਸੀ। ਕਿਸੇ ਤਰ੍ਹਾਂ ਉਸ ਦੀ ਮਿੰਨਤ ਕਰਕੇ ਉਸ ਨੂੰ ਗੇਟ ਤੋਂ ਹੀ ਵਾਪਸ ਭੇਜ ਦਿੱਤਾ। ਔਰਤ ਨੇ ਦੱਸਿਆ ਕਿ ਉਸ ਨੇ ਅਗਲੇ ਦਿਨ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਅਤੇ ਥਾਣਾ ਸ਼ੇਰਪੁਰ ਨੂੰ ਸੂਚਿਤ ਕੀਤਾ।
ਔਰਤ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਕਿਹਾ ਸੀ ਕਿ ਜਦੋਂ ਵੀ ਉਹ ਫੋਨ ਕਰੇ ਤਾਂ ਉਸ ਦੀ ਵੀਡੀਓ ਬਣਾ ਲਵੇ। ਔਰਤ ਨੇ ਦੱਸਿਆ ਕਿ ਉਹ ਉਸ ਨੂੰ ਮਿਲਣ ਲਈ ਜ਼ਿੱਦ ਕਰਦਾ ਰਿਹਾ। ਕਦੇ ਉਹ ਉਸ ਨੂੰ ਸ਼ਾਪਿੰਗ ਲੈ ਕੇ ਜਾਣ ਦੀ ਗੱਲ ਕਰਦਾ। ਔਰਤ ਨੇ ਇਹ ਵੀ ਦੱਸਿਆ ਕਿ ਇਸ ਵਿਅਕਤੀ ਨੂੰ ਪਤਾ ਸੀ ਕਿ ਉਸ ਦਾ ਪਤੀ ਰਾਤ ਨੂੰ ਦੁਕਾਨ 'ਤੇ ਸੌਂਦਾ ਹੈ ਅਤੇ ਉਸ ਦੀ ਘਰ ਦੀ ਕਿਸ਼ਤ ਵੀ ਬਕਾਇਆ ਹੈ। ਇਨ੍ਹਾਂ ਕਾਰਨਾਂ ਕਰਕੇ ਉਹ ਉਸ ਨੂੰ ਪੈਸਿਆਂ ਦਾ ਲਾਲਚ ਦਿੰਦਾ ਸੀ।