Punjab Weather Update: ਪੰਜਾਬ ਤੇ ਚੰਡੀਗੜ੍ਹ 'ਚ ਬਦਲਿਆ ਮੌਸਮ ਦਾ ਮਿਜਾਜ, ਲਗਾਤਾਰ ਸਵੇਰ ਤੋਂ ਹੋ ਰਹੀ ਹੈ ਬਾਰਿਸ਼
Advertisement
Article Detail0/zeephh/zeephh2180406

Punjab Weather Update: ਪੰਜਾਬ ਤੇ ਚੰਡੀਗੜ੍ਹ 'ਚ ਬਦਲਿਆ ਮੌਸਮ ਦਾ ਮਿਜਾਜ, ਲਗਾਤਾਰ ਸਵੇਰ ਤੋਂ ਹੋ ਰਹੀ ਹੈ ਬਾਰਿਸ਼

Punjab Weather Update:  ਦਰਅਸਲ ਮੌਸਮ ਵਿਭਾਗ ਨੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ।

 

Punjab Weather Update: ਪੰਜਾਬ ਤੇ ਚੰਡੀਗੜ੍ਹ 'ਚ ਬਦਲਿਆ ਮੌਸਮ ਦਾ ਮਿਜਾਜ, ਲਗਾਤਾਰ ਸਵੇਰ ਤੋਂ ਹੋ ਰਹੀ ਹੈ ਬਾਰਿਸ਼

Punjab Weather Update: ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਦਾ ਮਿਜਾਜ ਬਦਲ ਗਿਆ ਹੈ। ਅੱਜ ਸਵੇਰ ਤੋਂ ਹੋ ਰਹੀ ਹੈ ਬਾਰਿਸ਼ ਲਗਾਤਾਰ ਪੈ ਰਹੀ ਹੈ। ਇਲ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਦੌਰਾਨ 60 ਤੋਂ 70 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।

ਦਰਅਸਲ ਮਾਰਚ ਦੇ ਆਖ਼ਰੀ ਹਫ਼ਤੇ ਸ਼ਹਿਰ ਦਾ ਤਾਪਮਾਨ 35 ਡਿਗਰੀ ਸੈਲਸੀਅਸ ਨੂੰ ਪਾਰ ਕਰ ਜਾਣ ਤੋਂ ਬਾਅਦ ਸ਼ਨੀਵਾਰ ਤੋਂ (Punjab Weather Update) ਮੌਸਮ ਦਾ ਰੁਖ ਬਦਲਣ ਦੀ ਸੰਭਾਵਨਾ ਸੀ। ਟ੍ਰਾਈਸਿਟੀ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਕੀਤੀ ਗਈ ਸੀ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 30 ਨਵੰਬਰ ਨੂੰ ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬੱਦਲ ਛਾਏ ਰਹਿਣ ਦੇ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। 

ਇਹ ਵੀ ਪੜ੍ਹੋ: Punjab Weather: ਪੰਜਾਬ ਤੇ ਚੰਡੀਗੜ੍ਹ 'ਚ ਮੁੜ ਬਦਲਿਆ ਮੌਸਮ! ਤੇਜ਼ ਹਵਾਵਾਂ ਸ਼ੁਰੂ, ਜਾਣੋ ਆਪਣੇ ਸ਼ਹਿਰ ਦਾ ਹਾਲ

ਦੂਜੇ ਪਾਸੇ ਮੌਸਮ ਵਿਭਾਗ (Punjab Weather Update) ਦੇ ਅਧਿਕਾਰੀਆਂ ਮੁਤਾਬਕ ਜਦੋਂ ਇਹ ਮੌਸਮ ਬਦਲਦਾ ਹੈ ਤਾਂ ਕਿਸਾਨਾਂ ਦੇ ਥੋੜੇ ਸੁਚੇਤ ਰਹਿਣ ਦੀ ਸੰਭਾਵਨਾ ਹੈ। ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਇਸ ਤੋਂ ਬਚਾਇਆ ਨਹੀਂ ਜਾ ਸਕਦਾ। ਹਾਲਾਂਕਿ, ਲੋਕਾਂ ਨੂੰ ਉਨ੍ਹਾਂ ਫਸਲਾਂ ਨੂੰ ਸੰਭਾਲਣਾ ਪਏਗਾ ਜੋ ਕਟਾਈ ਹੋ ਚੁੱਕੀਆਂ ਹਨ ਜਾਂ ਖੁੱਲੇ ਵਿੱਚ ਪਈਆਂ ਹਨ ਤਾਂ ਜੋ ਬਾਅਦ ਵਿੱਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਸ੍ਰੀ ਮੁਕਤਸਰ ਸਾਹਿਬ ਵਿਖੇ ਦੇਰ ਰਾਤ ਹੋਈ ਤੇਜ ਹਨੇਰੀ ਗੜ੍ਹੇਮਾਰੀ ਅਤੇ ਬਾਰਿਸ਼ ਕਾਰਨ ਧਰਤੀ 'ਤੇ ਕਣਕਾਂ ਵਿਛੀਆ ਹੋਈਆਂ ਸਨ। ਹੁਣ ਅੰਨਦਾਤਾ ਚਿੰਤਾ ਵਿੱਚ ਡੁੱਬਿਆ ।

ਬਿਜਲੀ ਲਈ ਇਹ ਦਿਸ਼ਾ ਨਿਰਦੇਸ਼
ਬਰਸਾਤ ਦੇ ਦਿਨਾਂ ਦੌਰਾਨ ਲਾਈਟਨਿੰਗ (ਬਿਜਲੀ) ਅਲਰਟ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਮੁਤਾਬਕ ਮੌਸਮ ਖਰਾਬ ਹੋਣ 'ਤੇ ਘਰ ਤੋਂ ਬਾਹਰ ਨਾ ਨਿਕਲੋ। ਸੁਰੱਖਿਅਤ ਸਥਾਨਾਂ ਵਿੱਚ ਘਰੇਲੂ ਦਫਤਰ, ਖਰੀਦਦਾਰੀ ਕੇਂਦਰ, ਅਤੇ ਬੰਦ ਖਿੜਕੀਆਂ ਵਾਲੇ ਹਾਰਡ-ਟਾਪ ਵਾਹਨ ਸ਼ਾਮਲ ਹਨ। ਛੱਪੜਾਂ, ਝੀਲਾਂ ਅਤੇ ਹੋਰ ਜਲ ਸਰੋਤਾਂ ਤੋਂ ਤੁਰੰਤ ਬਾਹਰ ਨਿਕਲੋ ਅਤੇ ਇਨ੍ਹਾਂ ਤੋਂ ਦੂਰ ਰਹੋ।

ਰੁੱਖਾਂ ਅਤੇ ਪਹਾੜੀ ਚੋਟੀਆਂ ਅਤੇ ਬਿਜਲੀ ਦੇ ਕੰਡਕਟਰਾਂ ਜਿਵੇਂ ਕਿ ਟੈਲੀਫੋਨ, ਬਿਜਲੀ, ਧਾਤ ਦੀਆਂ ਵਾੜਾਂ, ਓਵਰਹੈੱਡ ਤਾਰਾਂ, ਰੇਲ-ਸੜਕ ਦੀਆਂ ਪਟੜੀਆਂ, ਵਿੰਡ ਮਿੱਲਾਂ ਤੋਂ ਦੂਰ ਰਹੋ। ਰਬੜ ਨਾਲ ਬਣੇ ਜੁੱਤੇ ਅਤੇ ਕਾਰ ਦੇ ਟਾਇਰ ਬਿਜਲੀ ਦੇ ਝਟਕਿਆਂ ਤੋਂ ਸੁਰੱਖਿਆ ਪ੍ਰਦਾਨ ਨਹੀਂ ਕਰਦੇ।

Trending news