Chandigarh News: ਚੰਡੀਗੜ੍ਹ ਵਿੱਚ ਬੇਸਮੈਂਟਾਂ 'ਚ ਚੱਲ ਰਹੇ ਕੋਚਿੰਗ ਸੈਂਟਰਾਂ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ।
Trending Photos
Chandigarh News: ਚੰਡੀਗੜ੍ਹ ਵਿੱਚ ਬੇਸਮੈਂਟਾਂ 'ਚ ਚੱਲ ਰਹੇ ਕੋਚਿੰਗ ਸੈਂਟਰਾਂ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ। ਬਨੂੜ ਦੇ ਵਕੀਲ ਨਿਖਿਲ ਥੰਮਨ ਦੀ ਜਨਹਿਤ ਪਟੀਸ਼ਨ ਉਤੇ ਸੁਣਵਾਈ ਕਰਦਿਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਐਸਡੀਐਮ ਨੂੰ ਆਦੇਸ਼ ਜਾਰੀ ਕੀਤੇ ਗਹਨ ਕਿ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਨੈਸ਼ਨਲ ਬਿਲਡਿੰਗ ਕੋਰਟ ਰੂਲ ਐਂਡ ਰੈਗੂਲੇਸ਼ਨ ਦੀ ਵਾਇਲੇਸ਼ਨ ਕਰਨ ਵਾਲੇ ਅਜਿਹੇ ਕੋਚਿੰਗ ਸੈਂਟਰਾਂ ਉਤੇ ਕਾਰਵਾਈ ਕੀਤੀ ਜਾਵੇ ਜੋ ਸਟੂਡੈਂਟ ਦੀ ਜਾਨ ਦੀ ਪਰਵਾਹ ਨਹੀਂ ਕਰ ਰਹੇ।
ਜਾਣਕਾਰੀ ਅਨੁਸਾਰ ਅਜਿਹੇ 76 ਤੋਂ ਜ਼ਿਆਦਾ ਕੋਚਿੰਗ ਸੈਂਟਰ ਨੂੰ ਸ਼ਾਰਟ ਲਿਸਟ ਕੀਤਾ ਗਿਆ ਤੇ ਜਿਨ੍ਹਾਂ ਦੇ ਵਿੱਚ ਸੱਤ ਤੋਂ ਅੱਠ ਕੋਚਿੰਗ ਸੈਂਟਰ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਪਾਏ ਗਏ ਜਿਨ੍ਹਾਂ ਨੂੰ ਸ਼ੋਅ-ਕਾਸ ਨੋਟਿਸ ਜਾਰੀ ਕਰਦਿਆਂ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ। ਹਾਈ ਕੋਰਟ ਦੇ ਵਕੀਲ ਨਿਖਿਲ ਥੰਮਨ ਨੇ ਦੱਸਿਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਐਸਡੀਐਮ ਨੂੰ ਤਿੰਨ ਮਹੀਨੇ ਦੇ ਅੰਦਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੋਚਿੰਗ ਸੈਂਟਰ ਉਤੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਪ੍ਰਸ਼ਾਸਨ ਨੇ ਸੈਕਟਰ-34 ਦੇ ਅਜਿਹੇ 7 ਕੋਚਿੰਗ ਸੈਂਟਰਾਂ ਅਤੇ ਦਫ਼ਤਰਾਂ ਦੀ ਸੂਚੀ ਤਿਆਰ ਕੀਤੀ ਹੈ, ਜੋ ਬੇਸਮੈਂਟਾਂ ਵਿੱਚ ਚੱਲ ਰਹੇ ਹਨ। ਇਸ ਦੀ ਰਿਪੋਰਟ ਵੀ ਹਾਲ ਹੀ ਵਿੱਚ ਸੌਂਪੀ ਗਈ ਹੈ। ਇਸ ਵਿੱਚ ਸਟੂਡੀਓ ਦੇ ਮਕਸਦ ਲਈ SCO ਨੰਬਰ-58 ਅਤੇ 59 ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੂੰ ਦੂਜੀ ਵਾਰ ਨੋਟਿਸ ਜਾਰੀ ਕੀਤਾ ਗਿਆ ਹੈ। SCO-80 ਤੋਂ 82 ਨੂੰ ਇੱਕ ਪ੍ਰਾਈਵੇਟ ਕੰਪਨੀ ਦੁਆਰਾ ਕੰਪਿਊਟਰ ਸਿੱਖਿਆ ਅਤੇ ਸਿਖਲਾਈ ਲਈ ਹੁਨਰ ਕੇਂਦਰਾਂ ਵਜੋਂ ਵਰਤਿਆ ਜਾ ਰਿਹਾ ਹੈ। ਐਸ.ਸੀ.ਓ.-83 ਅਤੇ 84 ਵਿੱਚ, ਬੱਚਿਆਂ ਨੂੰ ਇੱਕ ਨਾਮਵਰ ਕੋਚਿੰਗ ਸੰਸਥਾ ਦੁਆਰਾ ਪੜ੍ਹਾਇਆ ਜਾ ਰਿਹਾ ਹੈ।
ਐਸਸੀਓ 100-101 ਵਿੱਚ ਇੱਕ ਪ੍ਰਾਈਵੇਟ ਕੰਪਨੀ ਦਾ ਦਫਤਰ, ਐਸਸੀਓ 107 ਤੋਂ 109 ਵਿੱਚ ਇੱਕ ਇਮੀਗ੍ਰੇਸ਼ਨ ਕੰਪਨੀ ਦਾ ਦਫਤਰ, ਐਸਸੀਓ 112-113 ਵਿੱਚ ਬੇਸਮੈਂਟ ਦੇ ਇੱਕ ਹਿੱਸੇ ਵਿੱਚ ਕੋਚਿੰਗ ਅਤੇ ਦੂਜੇ ਵਿੱਚ ਇੱਕ ਰੱਖਿਆ ਅਕੈਡਮੀ ਚੱਲ ਰਹੀ ਹੈ। ਐਸਸੀਓ 114-115 ਵਿੱਚ ਇੱਕ ਕੋਚਿੰਗ ਸੈਂਟਰ ਚੱਲ ਰਿਹਾ ਹੈ, ਐਸਸੀਓ 118 ਤੋਂ 120 ਦੇ ਬੇਸਮੈਂਟ ਵਿੱਚ ਇੱਕ ਪ੍ਰਾਈਵੇਟ ਕੰਪਨੀ ਦਾ ਦਫ਼ਤਰ ਚੱਲ ਰਿਹਾ ਹੈ। ਇਲਾਕੇ ਦੇ ਐਸਡੀਐਮ ਵੱਲੋਂ ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।