ਪੰਜਾਬ ਸਰਕਾਰ ਵੱਲੋਂ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਲਈ ਹੁਕਮ ਜਾਰੀ
Advertisement
Article Detail0/zeephh/zeephh2614881

ਪੰਜਾਬ ਸਰਕਾਰ ਵੱਲੋਂ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਲਈ ਹੁਕਮ ਜਾਰੀ

Punjab News: ਵਧੀਕ ਮੁੱਖ ਸਕੱਤਰ ਮਾਲ ਅਨੁਰਾਗ ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ 31 ਜਨਵਰੀ 2025 ਤੱਕ ਕੈਮਰਿਆਂ ਦੀ ਚਾਲੂ ਸਥਿਤੀ ਬਾਰੇ ਰਿਪੋਰਟ ਦੇਣ ਲਈ ਆਖਿਆ ਹੈ। ਇਸ ਦੇ ਨਾਲ, ਸੀਨੀਅਰ ਅਧਿਕਾਰੀ ਹੈੱਡਕੁਆਰਟਰ ਵਿੱਚ ਵੀ ਸੀ.ਸੀ.ਟੀ.ਵੀ ਕੈਮਰਿਆਂ ਦੀ ਨਿਗਰਾਨੀ ਕਰਨਗੇ।

ਪੰਜਾਬ ਸਰਕਾਰ ਵੱਲੋਂ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਲਈ ਹੁਕਮ ਜਾਰੀ

Punjab News: ਪੰਜਾਬ ਸਰਕਾਰ ਨੇ ਮਾਲ ਦਫ਼ਤਰਾਂ ਵਿੱਚ ਪਾਰਦਰਸ਼ਤਾ ਅਤੇ ਲੋਕਾਂ ਦੀ ਸਹੂਲਤ ਲਈ ਇਤਿਹਾਸਕ ਕਦਮ ਚੁੱਕਦਿਆਂ ਸਾਰੇ ਸਬ ਰਜਿਸਟਰਾਰ ਅਤੇ ਜਾਇੰਟ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਫੈਸਲਾ ਕੀਤਾ ਸੀ।

ਸੂਬੇ ਭਰ ਵਿੱਚ 180 ਮਾਲ ਦਫ਼ਤਰਾਂ ਵਿੱਚ ਇਹ ਕੈਮਰੇ ਸਥਾਪਿਤ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰਾਂ ਨੂੰ ਹਰੇਕ ਕੈਮਰੇ ਦੀ ਕਾਰਜਸ਼ੀਲਤਾ ਯਕੀਨੀ ਬਣਾਉਣ ਅਤੇ ਲਾਈਵ ਫੁਟੇਜ ਰਾਹੀਂ ਅਚਨਚੇਤ ਨਿਗਰਾਨੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

fallback

ਵਧੀਕ ਮੁੱਖ ਸਕੱਤਰ ਮਾਲ ਅਨੁਰਾਗ ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ 31 ਜਨਵਰੀ 2025 ਤੱਕ ਕੈਮਰਿਆਂ ਦੀ ਚਾਲੂ ਸਥਿਤੀ ਬਾਰੇ ਰਿਪੋਰਟ ਦੇਣ ਲਈ ਆਖਿਆ ਹੈ। ਇਸ ਦੇ ਨਾਲ, ਸੀਨੀਅਰ ਅਧਿਕਾਰੀ ਹੈੱਡਕੁਆਰਟਰ ਵਿੱਚ ਵੀ ਸੀ.ਸੀ.ਟੀ.ਵੀ ਕੈਮਰਿਆਂ ਦੀ ਨਿਗਰਾਨੀ ਕਰਨਗੇ।

ਇਹ ਵੀ ਪੜ੍ਹੋ: ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ 'ਤੇ ਰੋਕ ਲਗਾਉਣ ਵਾਲੇ ਆਦੇਸ਼ ਉੱਤੇ ਅਦਾਲਤ ਨੇ ਲਗਾਈ ਰੋਕ

ਇਹ ਇਤਿਹਾਸਕ ਕਦਮ ਸਿਰਫ ਦਫ਼ਤਰਾਂ ਵਿੱਚ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਹੀ ਘਟਾਏਗਾ ਨਹੀਂ, ਬਲਕਿ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦੇਵੇਗਾ ਕਿ ਸਰਕਾਰ ਸੁਚਿਤਾ ਅਤੇ ਪਾਰਦਰਸ਼ਤਾ ਵਿੱਚ ਯਕੀਨ ਰੱਖਦੀ ਹੈ। ਇਹ ਕਦਮ ਸੱਚੀ ਲੋਕ ਸੇਵਾ ਦੀ ਮਿਸਾਲ ਕਾਇਮ ਕਰੇਗਾ।

ਇਹ ਵੀ ਪੜ੍ਹੋ: ਮਹਾਰਾਸ਼ਟਰ ਦੀ ਅਸਲਾ ਫੈਕਟਰੀ ਹੋਇਆ ਬਲਾਸਟ; ਇੱਕ ਵਿਅਕਤੀ ਦੀ ਮੌਤ, 10 ਦੀ ਭਾਲ ਜਾਰੀ

Trending news