Chandigarh News: ਮੁਲਜ਼ਮਾਂ ਦੀ ਪਛਾਣ ਚੰਡੀਗੜ੍ਹ ਸੈਕਟਰ-38 ਦੇ ਰਹਿਣ ਵਾਲੇ ਦੀਪਕ ਥਾਪਾ, ਚਾਰਲੀ ਸਾਗਾਨਾ ਵਾਸੀ ਈਸਟ ਅਫਰੀਕਾ ਅਤੇ ਡੇਨੀਅਲ ਵਾਸੀ ਨਾਈਜੀਰੀਆ ਵਜੋਂ ਹੋਈ ਹੈ।
Trending Photos
Chandigarh News: ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਚੰਡੀਗੜ੍ਹ 'ਚ ਕੋਕੀਨ ਅਤੇ ਹੈਰੋਇਨ ਸਪਲਾਈ ਕਰਨ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 105.5 ਗ੍ਰਾਮ ਕੋਕੀਨ ਅਤੇ 19.77 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਚੰਡੀਗੜ੍ਹ ਸੈਕਟਰ-38 ਦੇ ਰਹਿਣ ਵਾਲੇ ਦੀਪਕ ਥਾਪਾ, ਚਾਰਲੀ ਸਾਗਾਨਾ ਵਾਸੀ ਈਸਟ ਅਫਰੀਕਾ ਅਤੇ ਡੇਨੀਅਲ ਵਾਸੀ ਨਾਈਜੀਰੀਆ ਵਜੋਂ ਹੋਈ ਹੈ।
ਐਸਪੀ ਕੇਤਨ ਬਾਂਸਲ ਨੇ ਜਾਣਕਾਰੀ ਦਿੱਤੀ ਹੈ ਕਿ ਚੰਡੀਗੜ੍ਹ ਵਿੱਚ MHA ਦੇ ਹੁਕਮਾਂ ’ਤੇ NTF ਦਾ ਗਠਨ ਕੀਤਾ ਗਿਆ ਸੀ ਅਤੇ ਇਹ ਪਹਿਲਾਂ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਨੂੰ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਸਤਵਿੰਦਰ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਮੁਲਜ਼ਮ ਦੀਪਕ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ ਚਾਰ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮ ਦੀਪਕ ਨੇ ਅਪਣੇ ਦੋ ਹੋਰ ਸਾਥੀਆਂ ਬਾਰੇ ਦਸਿਆ ਕਿ ਉਹ ਕਿਥੋਂ ਹੈਰੋਇਨ ਅਤੇ ਕੋਕੀਨ ਲਿਆਉਂਦਾ ਸੀ। ਜਿਸ ਤੋਂ ਬਾਅਦ ਇੰਸਪੈਕਟਰ ਸਤਵਿੰਦਰ ਦੀ ਅਗਵਾਈ 'ਚ ਟੀਮ ਦਿੱਲੀ ਪਹੁੰਚੀ ਅਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਦੀਪਕ ਨੇ ਬਿੱਟੂ ਨਾਮਕ ਵਿਅਕਤੀ ਦਾ ਕਤਲ ਕੀਤਾ ਸੀ। ਉਸ ਮਾਮਲੇ ਵਿਚ ਪੁਲਿਸ ਨੇ ਬਿੱਟੂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਦੋਸ਼ੀ ਬੁੜੈਲ ਜੇਲ 'ਚ ਰਿਹਾ ਅਤੇ ਉਥੇ ਹੀ ਉਸ ਦੀ ਮੁਲਾਕਾਤ ਨਾਈਜੀਰੀਅਨ ਨਾਲ ਹੋਈ।
ਇਹ ਵੀ ਪੜ੍ਹੋ: Samarala News: ਗੈਸ ਫੈਕਟਰੀ ਲੱਗਣ ਦੇ ਵਿਰੋਧ 'ਚ ਇਲਾਕਿਆਂ ਵਾਸੀਆਂ ਨੇ ਜਾਮ ਕੀਤਾ ਹਾਈਵੇ
ਐਸਪੀ ਕੇਤਨ ਬਾਂਸਲ ਨੇ ਦਸਿਆ ਕਿ ਮੁਲਜ਼ਮ ਚਾਰਲੀ ਅਪਣਾ ਨਾਂਅ ਬਦਲ ਕੇ ਭਾਰਤ ਆਇਆ ਸੀ ਪਰ ਉਸ ਦਾ ਵੀਜ਼ਾ ਜੁਲਾਈ 2023 ਤੱਕ ਹੀ ਸੀ ਅਤੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਹ ਵਾਪਸ ਨਹੀਂ ਗਿਆ। ਦੂਜਾ ਮੁਲਜ਼ਮ ਡੇਨੀਅਲ 24 ਜਨਵਰੀ 2024 ਨੂੰ 2 ਮਹੀਨਿਆਂ ਦੀ ਮੈਡੀਕਲ ਛੁੱਟੀ 'ਤੇ ਨਾਈਜੀਰੀਆ ਤੋਂ ਭਾਰਤ ਆਇਆ ਸੀ, ਪਰ ਉਸ ਦਾ ਵੀਜ਼ਾ ਵੀ 24 ਮਾਰਚ 2023 ਨੂੰ ਖਤਮ ਹੋ ਗਿਆ ਸੀ, ਪਰ ਉਹ ਵਾਪਸ ਨਹੀਂ ਆਇਆ। ਫਿਲਹਾ ਤਿੰਨੋਂ ਮੁਲਜ਼ਮ ਪੁਲਿਸ ਰਿਮਾਂਡ ’ਤੇ ਹਨ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab News: ਰੇਸ਼ਮ ਉਤਪਾਦਨ ਨੂੰ ਹੁਲਾਰਾ ਦੇਣ ਲਈ ਪੰਜ ਰੋਜ਼ਾ ਸਰੋਤ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ