Advertisement
Photo Details/zeephh/zeephh2503029
photoDetails0hindi

Green Leafy Vegetables: ਸਰਦੀਆਂ ਵਿੱਚ ਇਨ੍ਹਾਂ ਪੱਤੇਦਾਰ ਸਬਜ਼ੀਆਂ ਦਾ ਕਰੋ ਸੇਵਨ, ਮਿਲਣਗੇ ਅਣਗਿਣਤ ਫਾਇਦੇ

Green Leafy Vegetables: ਹਰੀ ਸਬਜ਼ੀਆਂ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਸਰਦੀਆਂ ਦੇ ਮੌਸਮ 'ਚ ਹਰੇ ਪੱਤੇਦਾਰ ਸਬਜ਼ੀਆਂ ਦੀ ਬਹਾਰ ਹੁੰਦੀ ਹੈ। ਪੱਤੇਦਾਰ ਸਬਜ਼ੀਆਂ ਤੁਹਾਡੀ ਸਿਹਤ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਣ ਵਿੱਚ ਕਾਰਗਾਰ ਹੁੰਦੇ ਹਨ। 

 

1/5

ਹਰੇ ਪੱਤੇਦਾਰ ਸਬਜ਼ੀਆਂ ਬੇਹੱਦ ਗੁਣਕਾਰੀ ਅਤੇ ਲਾਭਕਾਰੀ ਹੁੰਦੀਆਂ ਹਨ ਜੋ ਸਿਹਤ ਦੇ ਵਿਕਾਸ ਲਈ ਕਾਫੀ ਲਾਭਦਾਇਕ ਹੁੰਦੀਆਂਹਨਹੈ। ਇਹ ਸਰੀਰ ਦਾ ਊਰਜਾ ਦਾ ਪੱਧਰ ਵਧਾਉਂਦੀਆਂ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਕਰਦੀਆਂ ਹਨ। ਇਨ੍ਹਾਂ ਦਾ  ਰੋਜ਼ਾਨਾ ਸੇਵਨ ਕਰਨ ਨਾਲ ਚਿਹਰੇ 'ਤੇ ਨਿਖਾਰ ਅਤੇ ਗਲੋਅ ਆਉਂਦਾ ਹੈ। ਇਹ ਚਿਹਰੇ, ਅੱਖਾਂ, ਹੱਡੀਆਂ, ਗੁਰਦੇ, ਕਬਜ਼ ਅਤੇ ਇਮਿਊਨਿਟੀ ਲਈ ਫਾਇਦੇਮੰਦ ਹੁੰਦੀਆਂ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਅਜਿਹੀਆਂ ਸਬਜ਼ੀਆਂ ਬਾਰੇ।

 

ਪਾਲਕ

2/5
ਪਾਲਕ

ਪਾਲਕ ਇੱਕ ਹਰੇ ਪੱਤੇਦਾਰ ਸਬਜ਼ੀ ਹੈ ਜੋ ਸਰਦੀ ਦੇ ਮੌਸਮ ਵਿੱਚ ਆਸਾਨੀ ਨਾਲ ਮਿਲਦੀ ਹੈ। ਇਸ ਦਾ ਸੇਵਨ ਕਰਨ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਕਈ ਰੋਗਾਂ ਤੋਂ ਰਾਹਤ ਮਿਲਦੀ ਹੈ। ਪਾਲਕ 'ਚ ਬੀਟਾ-ਕੈਰੋਟੀਨ, ਵਿਟਾਮਿਨ ਏ, ਆਇਰਨ, ਫੋਲੇਟ ਵਰਗੇ ਤੱਤ ਪਾਏ ਜਾਂਦੇ ਹਨ, ਜੋ ਅਨੀਮੀਆ ਨੂੰ ਦੂਰ ਕਰਨ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦ ਕਰਦੇ ਹਨ।

ਮੇਥੀ

3/5
ਮੇਥੀ

ਮੇਥੀ ਸਰਦੀਆਂ ਦੇ ਮੌਸਮ ਵਿੱਚ ਮਿਲਣ ਵਾਲੀ ਬੇਹੱਦ ਲਾਭਕਾਰੀ ਸਬਜ਼ੀ ਹੈ। ਇਸ ਵਿੱਚ ਮੌਜੂਦ ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਫੋਲਿਕ ਐਸਿਡ, ਕਾਰਬੋਹਾਈਡਰੇਟ, ਜ਼ਿੰਕ ਅਤੇ ਕਾਪਰ ਵਰਗੇ ਪੋਸ਼ਕ ਤੱਤ ਮੋਟਾਪੇ, ਸ਼ੂਗਰ ਅਤੇ ਪਾਚਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।

ਸਰ੍ਹੋਂ

4/5
ਸਰ੍ਹੋਂ

ਸਰ੍ਹੋਂ ਵਿੱਚ ਫਾਈਬਰ, ਕੈਲਸ਼ੀਅਮ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਡਾਈਟ 'ਚ ਸ਼ਾਮਲ ਕਰਕੇ ਤੁਸੀਂ ਹੱਡੀਆਂ ਨੂੰ ਮਜ਼ਬੂਤ ​​ਰੱਖ ਸਕਦੇ ਹੋ, ਭਾਰ ਘਟਾ ਸਕਦੇ ਹੋ ਅਤੇ ਪਾਚਨ ਕਿਰਿਆ ਨੂੰ ਸੁਧਾਰ ਸਕਦੇ ਹੋ। ਅਕਸਰ ਲੋਕ ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਖਾਣਾ ਪਸੰਦ ਕਰਦੇ ਹਨ। ਇਹ ਸੁਆਦਲਾ ਹੋਣ ਦੇ ਨਾਲ- ਨਾਲ ਬੇਹੱਦ ਲਾਭਕਾਰੀ ਅਤੇ ਗੁਣਕਾਰੀ ਵੀ ਹੈ।

 

ਬਾਥੂ

5/5
ਬਾਥੂ

ਬਾਥੂ ਇੱਕ ਪਤੇਦਾਰ ਸਬਜ਼ੀ ਹੈ। ਇਸ ਸਬਜ਼ੀ ਵਿੱਚ ਆਇਰਨ, ਫਾਸਫੋਰਸ, ਵਿਟਾਮਿਨ ਏ ਅਤੇ ਡੀ ਤੋਂ ਇਲਾਵਾ ਹੋਰ ਵੀ ਕਈ ਖਣਿਜ ਪਾਏ ਜਾਂਦੇ ਹਨ। ਸਰਦੀਆਂ ਵਿੱਚ ਬਾਥੂਆ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਤੁਸੀਂ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।Disclaimer ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।